ਖੰਨਾ, (ਸ਼ਾਹੀ, ਸੁਖਵਿੰਦਰ ਕੌਰ)- ਪੰਜਾਬ ਸਰਕਾਰ ਨੇ ਲਾਕਡਾਊਨ ਦੇ ਚੱਲਦਿਆਂ ਬਿਜਲੀ ਖਪਤਕਾਰਾਂ ਨੂੰ ਬਹੁਤ ਸਾਰੀਆਂ ਰਾਹਤਾਂ ਦੇਣ ਦਾ ਆਦੇਸ਼ ਜਾਰੀ ਕੀਤਾ ਹੈ। ਸਭ ਤੋਂ ਵੱਡੀ ਰਾਹਤ ਦਿੰਦਿਆਂ 10 ਹਜ਼ਾਰ ਰੁਪਏ ਤੱਕ ਦੇ ਘਰੇਲੂ ਅਤੇ ਕਮਰਸ਼ੀਅਲ ਖਪਤਕਾਰਾਂ ਅਤੇ ਐੱਸ. ਪੀ., ਐੱਮ. ਐੱਸ. ਅਤੇ ਐੱਲ. ਐੱਸ. ਕੈਟਾਗਿਰੀ ਦੇ ਕਿਸੇ ਵੀ ਕੀਮਤ ਦੇ ਬਿੱਲ 20 ਮਾਰਚ ਤੋਂ ਬਾਅਦ ਜਾਰੀ ਕੀਤੇ ਗਏ ਹਨ, ਹੁਣ ਬਿਨ੍ਹਾਂ ਵਿਆਜ ਦੇ 1 ਜੂਨ ਤੱਕ ਜਮਾਂ ਕਰਵਾਏ ਜਾ ਸਕਣਗੇ। ਪ੍ਰਧਾਨ ਸਕੱਤਰ ਪਾਵਰ ਵਲੋਂ ਪਾਵਰਕਾਮ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦੇ ਨਾਂ ਜਾਰੀ ਹੁਕਮ ਮਿਤੀ 27 ਮਈ 'ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਵਲੋਂ ਪਾਵਰਕਾਮ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ 'ਚ 1 ਜੂਨ ਤੱਕ ਬਿੱਲਾਂ ਉੱਪਰ ਕੋਈ ਵਿਆਜ ਨਹੀਂ ਲੱਗੇਗਾ। ਉਸ ਤੋਂ ਬਾਅਦ ਖਪਤਕਾਰ ਜੇਕਰ ਚਾਹੇ ਤਾਂ ਬਾਕੀ ਬਿੱਲ 4 ਮਹੀਨੇਵਾਰ ਇਕ ਸਮਾਨ ਕਿਸ਼ਤਾਂ 'ਚ ਜਮ੍ਹਾ ਕਰਵਾ ਸਕਣਗੇ, ਜਿਸ 'ਚ ਵਿਆਜ ਦੀ ਦਰ ਸਿਰਫ 10 ਫ਼ੀਸਦੀ ਸਾਲਾਨਾ ਲੱਗੇਗੀ ਅਤੇ ਵਿਆਜ 11 ਮਈ ਤੋਂ ਬਾਅਦ ਹੀ ਲਾਇਆ ਜਾਵੇਗਾ। ਬਸ਼ਰਤੇ 1 ਜੂਨ ਤੋਂ ਬਾਅਦ ਜਾਰੀ ਕੀਤੇ ਗਏ ਬਿੱਲ ਸਮੇਂ ਅਨੁਸਾਰ ਜਮਾਂ ਕਰਵਾ ਦਿੱਤੇ ਗਏ ਹੋਣ। ਇਸੇ ਤਰ੍ਹਾਂ ਜਿਨ੍ਹਾਂ ਉਦਯੋਗਿਕ ਖਪਤਕਾਰਾਂ ਦੇ ਕੁਨੈਕਸ਼ਨ 'ਚ ਵਾਧਾ, ਨਵੇਂ ਕੁਨੈਕਸ਼ਨ ਜਾਰੀ ਕਰਨ ਲਈ ਫਿਜੀਬਿਲਟੀ ਮਨਜ਼ੂਰ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਏ ਐਂਡ ਏ ਫ਼ਾਰਮ 20 ਮਈ ਤੋਂ 31 ਮਈ ਤੱਕ ਜਮਾਂ ਕਰਵਾਉਣਾ ਸੀ, ਉਹ ਵੀ ਏ ਐਂਡ ਏ ਫ਼ਾਰਮ ਹੁਣ 30 ਜੂਨ ਤੱਕ ਜਮਾਂ ਕਰਵਾ ਸਕਣਗੇ।
ਹਾਲਾਤ ਆਮ ਹੋਣ 'ਤੇ ਹੀ ਹੋਣਗੇ ਕਾਲਜਾਂ 'ਚ ਇਮਤਿਹਾਨ: ਡਾ. ਰਮੇਸ਼
NEXT STORY