ਮੋਹਾਲੀ (ਜੱਸੀ) : ਨਿਊ ਚੰਡੀਗੜ੍ਹ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ 'ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਐਡਵੋਕੇਟ 'ਤੇ ਇਹ ਜਾਨਲੇਵਾ ਹਮਲਾ ਕੁਰਾਲੀ ਬਾਈਪਾਸ ਨੇੜੇ ਕੀਤਾ ਗਿਆ, ਹਾਲਾਂਕਿ ਇਸ ਹਮਲੇ 'ਚ ਹਾਈਕੋਰਟ ਦੇ ਸਾਬਕਾ ਸਕੱਤਰ ਗਗਨਦੀਪ ਜੰਮੂ ਵਾਲ-ਵਾਲ ਬਚ ਗਏ। ਪੁਲਸ ਨੂੰ ਦਿੱਤੇ ਬਿਆਨ 'ਚ ਗਗਨਦੀਪ ਜੰਮੂ ਪੁੱਤਰ ਬਲਵਿੰਦਰ ਜੰਮੂ ਵਾਸੀ ਸੈਕਟਰ-36ਬੀ ਚੰਡੀਗੜ੍ਹ ਨੇ ਦੱਸਿਆ ਕਿ 18 ਮਈ ਦੀ ਸ਼ਾਮ ਉਹ ਆਪਣੇ ਦੋਸਤ ਤਾਹਿਲ ਬਜਾਜ ਨਾਲ ਰੋਪੜ ਵੱਲ ਜਾ ਰਹੇ ਸਨ।
ਇਹ ਵੀ ਪੜ੍ਹੋ : ਭਿਆਨਕ ਗਰਮੀ ਦੇ ਮੱਦੇਨਜ਼ਰ ਹੈਲਥ ਐਡਵਾਈਜ਼ਰੀ ਜਾਰੀ, ਕੀ ਨਾ ਕਰੀਏ? ਪੜ੍ਹੋ ਸਿਹਤ ਵਿਭਾਗ ਦੀਆਂ ਹਦਾਇਤਾਂ
ਰਸਤੇ 'ਚ ਉਹ ਖਰੜ ਸਥਿਤ ਮੈਕਡੋਨਲਡ ‘ਤੇ ਰੁਕੇ ਅਤੇ ਫਿਰ ਕਰੀਬ 8 ਵਜੇ ਮੁੜ ਰਵਾਨਾ ਹੋਏ। ਜਦੋਂ ਉਹ ਭਾਰਤਮਾਲਾ ਪ੍ਰਾਜੈਕਟ ਦਾ ਪੁਲ ਪਾਰ ਕਰਕੇ ਕੁਰਾਲੀ ਬਾਈਪਾਸ ਵੱਲ ਜਾ ਰਹੇ ਸਨ ਤਾਂ ਕੁੱਝ ਨਾਮਾਲੂਮ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਦੀ ਗੱਡੀ ਦੇ ਪਿਛਲੇ ਹਿੱਸੇ ਵੱਲ ਫਾਇਰਿੰਗ ਕਰ ਦਿੱਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਗਗਨਦੀਪ ਜੰਮੂ ਨੇ ਤੁਰੰਤ ਗੱਡੀ ਕੱਚੇ ਰਸਤੇ ਵੱਲ ਮੋੜ ਲਈ ਅਤੇ ਉਲਟੀ ਦਿਸ਼ਾ 'ਚ ਖਰੜ ਵੱਲ ਭਜਾ ਲਈ।
ਇਹ ਵੀ ਪੜ੍ਹੋ : 20 ਤਾਰੀਖ਼ ਨੂੰ ਇਹ ਦੁਕਾਨਾਂ ਰਹਿਣਗੀਆਂ ਬੰਦ, ਐਮਰਜੈਂਸੀ ਪੈਣ 'ਤੇ ਪ੍ਰਸ਼ਾਸਨ ਨੇ ਦਿੱਤੀ ਵਿਸ਼ੇਸ਼ ਸਹੂਲਤ
ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਉਨ੍ਹਾਂ ਨੂੰ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ। ਇਹ ਹਮਲੇ 'ਚ ਉਨ੍ਹਾਂ ਦੀ ਕਾਰ 'ਤੇ ਤਿੰਨ ਗੋਲੀਆਂ ਲੱਗੀਆਂ ਹਨ। ਹਮਲੇ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸ-ਪਾਸ ਦੇ ਇਲਾਕਿਆਂ 'ਚ ਲੱਗੇ ਸੀ. ਸੀ. ਟੀ. ਵੀ, ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਪੁਲਸ ਮੁਤਾਬਕ ਹਮਲਾਵਰਾਂ ਨੇ ਤਿੰਨ ਫਾਇਰ ਕੀਤੇ ਹਨ ਅਤੇ ਮੌਕੇ ਤੋਂ ਉਨ੍ਹਾਂ ਦੇ ਖੋਲ ਬਰਾਮਦ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਇਟਲੀ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ Good News! ਜਲੰਧਰ 'ਚ ਸਿੱਖੋ ਇਟਾਲੀਅਨ ਭਾਸ਼ਾ
NEXT STORY