ਚੰਡੀਗੜ੍ਹ: ਨੈਸ਼ਨਲ ਸੈਂਪਲ ਸਰਵੇ (NSS) 2025 ਦੀ ਤਾਜ਼ਾ ਰਿਪੋਰਟ ਨੇ ਪੰਜਾਬ ਅਤੇ ਚੰਡੀਗੜ੍ਹ ਵਿਚ ਸਿਹਤ ਸੇਵਾਵਾਂ ਦੀ ਵਰਤੋਂ ਦੇ ਰੁਝਾਨਾਂ ਵਿਚ ਇਕ ਵੱਡਾ ਪਾੜਾ ਉਜਾਗਰ ਕੀਤਾ ਹੈ। ਜਿੱਥੇ ਪੰਜਾਬ ਵਿਚ ਲੋਕ ਇਲਾਜ ਲਈ ਨਿੱਜੀ ਹਸਪਤਾਲਾਂ ਵੱਲ ਤੇਜ਼ੀ ਨਾਲ ਰੁਖ ਕਰ ਰਹੇ ਹਨ, ਉੱਥੇ ਹੀ ਚੰਡੀਗੜ੍ਹ ਵਿਚ ਸਰਕਾਰੀ ਹਸਪਤਾਲ ਅਜੇ ਵੀ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ।
ਰਿਪੋਰਟ ਅਨੁਸਾਰ, ਪੰਜਾਬ ਵਿਚ ਹਸਪਤਾਲ ਵਿਚ ਭਰਤੀ ਹੋਣ ਵਾਲੇ 68.5% ਮਰੀਜ਼ ਨਿੱਜੀ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾਉਂਦੇ ਹਨ, ਜਦੋਂ ਕਿ ਸਰਕਾਰੀ ਹਸਪਤਾਲਾਂ ਦੀ ਵਰਤੋਂ ਕੇਵਲ 27.2% ਮਾਮਲਿਆਂ ਵਿਚ ਹੀ ਕੀਤੀ ਜਾਂਦੀ ਹੈ। ਪੰਜਾਬ ਵਿਚ ਨਿੱਜੀ ਹਸਪਤਾਲਾਂ ਵਿਚ ਇਲਾਜ ਦਾ ਔਸਤ ਖਰਚਾ 50,356 ਰੁਪਏ ਤੱਕ ਪਹੁੰਚ ਗਿਆ ਹੈ, ਜੋ ਲੋਕਾਂ 'ਤੇ ਵੱਡਾ ਆਰਥਿਕ ਬੋਝ ਪਾ ਰਿਹਾ ਹੈ। ਇਹ ਰਿਪੋਰਟ ਸਪੱਸ਼ਟ ਕਰਦੀ ਹੈ ਕਿ ਪੰਜਾਬ ਵਿਚ ਸਿਹਤ ਸੇਵਾਵਾਂ ਦੇ ਨਿੱਜੀਕਰਨ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਲਈ ਇਲਾਜ ਮਹਿੰਗਾ ਹੁੰਦਾ ਜਾ ਰਿਹਾ ਹੈ।
ਚੰਡੀਗੜ੍ਹ ਵਿਚ ਸਰਕਾਰੀ ਸਿਸਟਮ ਮਜ਼ਬੂਤ:
ਇਸ ਦੇ ਉਲਟ, ਚੰਡੀਗੜ੍ਹ ਵਿਚ 61.9% ਲੋਕ ਸਰਕਾਰੀ ਹਸਪਤਾਲਾਂ 'ਤੇ ਨਿਰਭਰ ਹਨ। ਖਾਸ ਕਰਕੇ ਜਣੇਪਾ ਸੇਵਾਵਾਂ ਦੇ ਮਾਮਲੇ ਵਿਚ ਚੰਡੀਗੜ੍ਹ ਦੀ ਸਥਿਤੀ ਬਹੁਤ ਮਜ਼ਬੂਤ ਹੈ, ਜਿੱਥੇ 91% ਜਣੇਪੇ ਸਰਕਾਰੀ ਹਸਪਤਾਲਾਂ ਵਿਚ ਹੁੰਦੇ ਹਨ। ਮਾਹਿਰਾਂ ਅਨੁਸਾਰ, ਪੀ.ਜੀ.ਆਈ. (PGI), ਜੀ.ਐਮ.ਸੀ.ਐਚ. (GMCH) ਅਤੇ ਜੀ.ਐਮ.ਐਸ.ਐਚ. (GMSH) ਵਰਗੇ ਵੱਡੇ ਸਰਕਾਰੀ ਸੰਸਥਾਨਾਂ ਦੀ ਮੌਜੂਦਗੀ ਕਾਰਨ ਲੋਕਾਂ ਦਾ ਭਰੋਸਾ ਸਰਕਾਰੀ ਸਿਸਟਮ 'ਤੇ ਬਣਿਆ ਹੋਇਆ ਹੈ।
ਪੰਜਾਬ ਵਿਚ ਕਹਿਰ ਵਰ੍ਹਾਉਣ ਲੱਗੀ ਗਰਮੀ, 24 ਸਾਲਾ ਨੌਜਵਾਨ ਦੀ ਮੌਤ
NEXT STORY