ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਕੇਂਦਰ ਦੀ ਚਿੱਠੀ 'ਤੇ ਕਿਸਾਨ ਜਥੇਬੰਦੀਆਂ ਦੀ ਬੈਠਕ ਹੁਣ ਕੱਲ, PM ਮੋਦੀ ਦੇ ਸੰਬੋਧਨ ਤੋਂ ਬਾਅਦ ਲਿਆ ਫੈਸਲਾ
ਨਵੀਂ ਦਿੱਲੀ/ਚੰਡੀਗੜ੍ਹ- ਦਿੱਲੀ ਦੀਆਂ ਸਰਹੱਦਾਂ 'ਤੇ 30 ਦਿਨਾਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਬੈਠਕ ਰੱਦ ਹੋ ਗਈ ਹੈ। ਹੁਣ ਬੈਠਕ ਸ਼ਨੀਵਾਰ (26 ਨਵੰਬਰ) ਨੂੰ ਹੋਵੇਗੀ। ਕਿਸਾਨ ਬੈਠਕ ਕਰ ਕੇ ਕੇਂਦਰ ਦੀ ਚਿੱਠੀ 'ਤੇ ਚਰਚਾ ਕਰਨਗੇ। ਕਿਸਾਨ ਪਹਿਲਾਂ ਅੱਜ ਬੈਠਕ ਕਰਨ ਵਾਲੇ ਸਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਤੋਂ ਬਾਅਦ ਕਿਸਾਨਾਂ ਨੇ ਫੈਸਲਾ ਲਿਆ ਕਿ ਹੁਣ ਬੈਠਕ ਸ਼ਨੀਵਾਰ ਨੂੰ ਹੋਵੇਗੀ ਅਤੇ ਕੇਂਦਰ ਦੀ ਚਿੱਠੀ 'ਤੇ ਚਰਚਾ ਕੀਤੀ ਜਾਵੇਗੀ। ਨਾਲ ਹੀ ਸਰਕਾਰ ਨਾਲ ਅਗਲੀ ਗੱਲਬਾਤ 'ਤੇ ਵੀ ਵਿਚਾਰ ਕੀਤਾ ਜਾਵੇਗਾ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en
ਪਹਿਲੀ ਵਾਰ ਟਵਿੱਟਰ ਦੇ ਟਰੈਂਡਿੰਗ ’ਚ ਆਏ ‘ਗੁਰਮੁਖੀ ਦੇ ਅੱਖਰ’
ਜਲੰਧਰ : ਅੱਜ ਦੇ ਸਮੇਂ ’ਚ ਸੋਸ਼ਲ ਮੀਡੀਆ ਰਾਹੀਂ ਜਿਥੇ ਲੋਕਾਂ ਨੂੰ ਵਿਸ਼ਵ ਭਰ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ, ਉਥੇ ਹੀ ਲੋਕਾਂ ’ਚ ਟਵਿੱਟਰ ’ਤੇ ਹੈਸ਼ਟੈਗ ਤੇ ਟਰੈਡਿੰਗ ਦਾ ਵੀ ਕਾਫੀ ਰੁਝਾਨ ਹੈ। ਟਵਿੱਟਰ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਗੁਰਮੁਖੀ ਦੇ ਅੱਖਰ ਟਵਿੱਟਰ ਦੇ ਟਰੈਂਡਿੰਗ ’ਚ ਆਏ ਹਨ। ਟਵਿੱਟਰ ਦੇ ਟਰੈਂਡਿੰਗ ’ਚ ਆਉਣ ਵਾਲੇ ਗੁਰਮੁਖੀ ਦੇ ਇਹ ਅੱਖਰ ‘ਧੰਨ ਮਾਤਾ ਗੁਜਰੀ ਦੇ ਲਾਲ’ ਹਨ, ਜਿਸ ਦਾ ਹੈਸ਼ਟੈਗ ਟਰੈਂਡਿੰਗ ਹੋ ਚੁਕਾ ਹੈ।
'ਕੈਪਟਨ' ਦੀ ਪੰਜਾਬ ਦੇ ਕਿਸਾਨਾਂ ਨੂੰ ਖ਼ਾਸ ਅਪੀਲ, ਮੋਬਾਇਲ ਟਾਵਰਾਂ ਦੇ ਕੁਨੈਕਸ਼ਨ ਕੱਟਣ ਬਾਰੇ ਆਖੀ ਇਹ ਗੱਲ
ਚੰਡੀਗੜ੍ਹ : ਪੂਰੇ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਮੋਬਾਇਲ ਟਾਵਰਾਂ ਦੀ ਬਿਜਲੀ ਸਪਲਾਈ ਬੰਦ ਕਰਨ ਦੀਆਂ ਖ਼ਬਰਾਂ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖ਼ਾਸ ਅਪੀਲ ਕਰਦਿਆਂ ਕਿਹਾ ਹੈ ਕਿ ਕਿਸਾਨ ਸੰਜਮ ਵਰਤਣ, ਜਿਹੜਾ ਕਿ ਉਹ ਸਿੰਘੂ ਬਾਰਡਰ 'ਤੇ ਦਿਖਾ ਰਹੇ ਹਨ ਅਤੇ ਅਜਿਹੀ ਕਾਰਵਾਈ ਨਾ ਕਰਨ ਕਿਉਂਕਿ ਇਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਨੋਰੰਜਨ ਕਾਲੀਆ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ’ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ, ਲੱਥੀਆਂ ਪੱਗਾਂ
ਜਲੰਧਰ (ਸੋਨੂੰ)— ਦਿੱਲੀ ’ਚ ਅੰਦੋਲਨ ’ਚ ਬੈਠੇ ਕਿਸਾਨ ਜਥੇਬੰਦੀਆਂ ਵੱਲੋਂ 24 ਦਸੰਬਰ ਨੂੰ ਭਾਜਪਾ ਆਗੂਆਂ ਦੇ ਘਰ ਘੇਰਣ ਦੀ ਮੰਗ ’ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੈਂਬਰਾਂ ਵੱਲੋਂ ਭਾਜਪਾ ਦੇ ਸੀਨੀਅਰ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦਾ ਘਿਰਾਓ ਕੀਤਾ ਗਿਆ।
ਹੁਸ਼ਿਆਰਪੁਰ ਪਹੁੰਚਣ ਤੋਂ ਪਹਿਲਾਂ ਸੋਮ ਪ੍ਰਕਾਸ਼ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ (ਵੀਡੀਓ)
ਹੁਸ਼ਿਆਰਪੁਰ (ਅਮਰੀਕ) — ਹੁਸ਼ਿਆਰਪੁਰ ਵਿਖੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਦਰਅਸਲ ਅੱਜ ਅਟਲ ਬਿਹਾਰੀ ਵਾਜਪੇਈ ਦੀ ਜਯੰਤੀ ਮੌਕੇ ਭਾਜਪਾ ਵੱਲੋਂ ਰੱਖੇ ਗਏ ਇਕ ਪ੍ਰੋਗਰਾਮ ’ਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਸੰਬੋਧਨ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਇਕ ਇਕੱਠ ਕਰਕੇ ਹੁਸ਼ਿਆਰਪੁਰ ਸ਼ਹਿਰ ’ਚ ਰੋਸ ਮਾਰਚ ਕੱਢ ਦਿੱਤਾ ਗਿਆ।
'ਪੰਜਾਬ' 'ਚ 28-29 ਨੂੰ ਹੋਵੇਗਾ 'ਕੋਵਿਡ ਟੀਕੇ' ਦਾ ਟ੍ਰਾਇਲ, ਕੇਂਦਰ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਚੁਣਿਆ
ਚੰਡੀਗੜ੍ਹ (ਰਮਨਜੀਤ) : ਕੇਂਦਰ ਸਰਕਾਰ ਨੇ ਕੋਵਿਡ ਦੇ ਟੀਕੇ ਦੇ ਟ੍ਰਾਇਲ ਲਈ ਪੰਜਾਬ ਨੂੰ ਚੁਣਿਆ ਹੈ, ਜਿਸ ਦੇ ਮੱਦੇਨਜ਼ਰ 28 ਅਤੇ 29 ਦਸੰਬਰ ਨੂੰ ਕੋਵਿਡ ਦੇ ਟੀਕੇ ਦਾ ਟ੍ਰਾਇਲ ਸ਼ੁਰੂ ਕੀਤਾ ਜਾਵੇਗਾ। ਇਸ ਦੇ ਲਈ ਪੰਜਾਬ ਦੇ 2 ਜ਼ਿਲ੍ਹਿਆਂ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ 'ਚ ਟ੍ਰਾਇਲ ਸਬੰਧੀ 5-5 ਥਾਵਾਂ ਦੀ ਪਛਾਣ ਕੀਤੀ ਜਾਵੇਗੀ।
PM ਮੋਦੀ ਦੀ ਮੌਜੂਦਗੀ 'ਚ ਸੰਸਦ ਭਵਨ 'ਚ ਹੰਗਾਮਾ, ਭਗਵੰਤ ਮਾਨ ਨੇ ਕਾਲੇ ਕਾਨੂੰਨਾਂ ਖ਼ਿਲਾਫ਼ ਬੁਲੰਦ ਕੀਤੀ ਆਵਾਜ਼
ਨਵੀਂ ਦਿੱਲੀ/ਚੰਡੀਗੜ੍ਹ : ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੰਸਦ ਭਵਨ 'ਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਸਣੇ ਆਪ ਆਗੂ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਮਸ਼ਹੂਰ ਕਲਾਕਾਰ ਸੁਰਿੰਦਰ ਫਰਿਸ਼ਤਾ ਉਰਫ਼ ਘੁੱਲ੍ਹੇ ਸ਼ਾਹ 'ਆਪ' 'ਚ ਹੋਏ ਸ਼ਾਮਲ
ਨਵੀਂ ਦਿੱਲੀ (ਬਿਊਰੋ) : ਪੰਜਾਬ ਦੇ ਛੋਟੇ ਪਰਦੇ ਦੇ ਮਸ਼ਹੂਰ ਕਲਾਕਾਰ ਸੁਰਿੰਦਰ ਫਰਿਸ਼ਤਾ (ਘੁੱਲ੍ਹੇ ਸ਼ਾਹ) ਸਣੇ ਕਾਂਗਰਸ ਨੇਤਾ ਮਹੇਂਦਰ ਸਿੰਘ ਕੇਪੀ ਦੇ ਕਰੀਬੀ ਰਾਜਿੰਦਰ ਸਿੰਘ ਅਤੇ ਸਮਾਜ ਸੇਵੀ ਮਾਸਟਰ ਜਸਵਿੰਦਰ ਸਿੰਘ ਵੀਰਵਾਰ ਨੂੰ ਆਪ 'ਚ ਸ਼ਾਮਲ ਹੋ ਗਏ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪ੍ਰਦੇਸ਼ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ।
UK ਤੋਂ ਪੰਜਾਬ ਪੁੱਜੇ ਮੁਸਾਫ਼ਰਾਂ ਸਬੰਧੀ ਸਖ਼ਤ ਹੋਈ ਸਰਕਾਰ, 2 ਦਿਨਾਂ ਅੰਦਰ ਟਰੇਸ ਕਰਨ ਦੇ ਹੁਕਮ ਜਾਰੀ
ਚੰਡੀਗੜ੍ਹ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਸਾਰੇ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਅੰਤਰਰਾਸਟਰੀ ਮੁਸਾਫ਼ਰਾਂ ਲਈ ਹਾਲ ਹੀ 'ਚ ਜਾਰੀ ਕੀਤੀਆਂ ਐਸ. ਓ. ਪੀਜ਼. ਅਨੁਸਾਰ ਦੋ ਦਿਨਾਂ 'ਚ ਇੰਗਲੈਂਡ ਤੋਂ ਭਾਰਤ ਪੁੱਜੇ ਮੁਸਾਫ਼ਰਾਂ ਦੀ ਨਿਗਰਾਨੀ ਤੇ ਟਰੇਸਿੰਗ ਨੂੰ ਯਕੀਨੀ ਬਣਾਇਆ ਜਾਵੇ। ਬਲਬੀਰ ਸਿੱਧੂ ਨੇ ਕਿਹਾ ਕਿ ਬ੍ਰਿਟੇਨ ਤੋਂ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਪਹੁੰਚੇ 1822 ਅੰਤਰਰਾਸ਼ਟਰੀ ਮੁਸਾਫ਼ਰਾਂ ਦੀ ਸੂਚੀ ਪ੍ਰਾਪਤ ਹੋ ਗਈ ਹੈ ਅਤੇ ਇਹ ਪਹਿਲਾਂ ਹੀ ਸਾਰੇ ਜ਼ਿਲ੍ਹਿਆਂ ਨਾਲ ਸਾਂਝੀ ਕੀਤੀ ਜਾ ਚੁੱਕੀ ਹੈ।
ਪਹਿਲੀ ਵਾਰ ਟਵਿੱਟਰ ਦੇ ਟਰੈਂਡਿੰਗ ’ਚ ਆਏ ‘ਗੁਰਮੁਖੀ ਦੇ ਅੱਖਰ’
NEXT STORY