ਜਲੰਧਰ (ਸ਼ੋਰੀ)- ਕਿਹਾ ਜਾਂਦਾ ਹੈ ਕਿ ਬੱਚੇ ਭਗਵਾਨ ਦਾ ਰੂਪ ਹੁੰਦੇ ਹਨ ਤਾਂ ਫਿਰ ਅਸੀਂ ਲੋਕ ਕਿਉਂ ਭੁੱਲ ਜਾਂਦੇ ਹਾਂ ਕਿ ਬੱਚਿਆਂ ਨਾਲ ਕਿਸੇ ਤਰ੍ਹਾਂ ਦਾ ਦੁਰਵਿਵਹਾਰ ਉਨ੍ਹਾਂ ਦੀ ਜ਼ਿੰਦਗੀ ਨੂੰ ਹਨੇਰੇ ’ਚ ਧੱਕ ਸਕਦਾ ਹੈ। ਬੱਚਿਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਕਈ ਸਮੱਸਿਆਵਾਂ ’ਚੋਂ ਗੁਜ਼ਰਨਾ ਪੈ ਸਕਦਾ ਹੈ। ਆਖਰ ਅਪਰਾਧੀ ਕਾਨੂੰਨਾਂ ਦੀ ਅਣਦੇਖੀ ਕਰਕੇ ਮਾਸੂਮਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਤੋਂ ਪਿੱਛੇ ਕਿਉਂ ਨਹੀਂ ਹਟਦੇ? ਬੱਚਿਆਂ ਨਾਲ ਛੇੜਛਾੜ, ਜਬਰ-ਜ਼ਿਨਾਹ, ਜਿਣਸੀ ਹਮਲੇ, ਅਪਰਾਧੀਆਂ ਵੱਲੋਂ ਜਿਣਸੀ ਸ਼ੋਸ਼ਣ ਵਰਗੇ ਗੰਭੀਰ ਅਪਰਾਧਾਂ ਨੂੰ ਰੋਕਣ ਲਈ ‘ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ’ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਕਮਿਸ਼ਨ ਨੇ ਪਹਿਲਾਂ ਹੀ ਸਖ਼ਤ ਹੁਕਮ ਜਾਰੀ ਕਰ ਦਿੱਤੇ ਹਨ ਕਿ ਅਜਿਹੇ ਮਾਮਲਿਆਂ ਵਿਚ ਪੁਲਸ ਤੁਰੰਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕਰੇ ਪਰ ਇਨ੍ਹੀਂ ਦਿਨੀਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ’ਚ ਮਹਾਨਗਰ ’ਚ ਕੁਝ ਅਜਿਹੇ ਪਾਪੀ ਲੋਕ ਹਨ, ਜੋ ਨਾਬਾਲਗ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ। ਬਹੁਤ ਸਾਰੇ ਮਾਮਲਿਆਂ ’ਚ, ਅਜਿਹੇ ਬਦਮਾਸ਼ ਪਾਏ ਗਏ ਹਨ, ਜਿਨ੍ਹਾਂ ਨੇ ਆਪਣੇ ਹੀ ਪਰਿਵਾਰਕ ਮੈਂਬਰਾਂ ਜਾਂ ਗੁਆਂਢੀਆਂ ਵੱਲੋਂ ਨਾਬਾਲਗਾ ਨਾਲ ਜਬਰ-ਜ਼ਿਨਾਹ ਕਰਨਾ ਸ਼ੁਰੂ ਕਰ ਦਿੱਤਾ ਹੈ। ਜਨਵਰੀ 2025 ’ਚ ਹੀ 4 ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਥਾਣਾ ਰਾਮਾਂ ਮੰਡੀ, ਥਾਣਾ ਨੰ. 1, ਥਾਣਾ ਬਸਤੀ ਬਾਵਾ ਖੇਲ੍ਹ ’ਚ ਕੇਸ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ :ਦੇਸ਼ ਛੱਡ ਗਿਆ ਕੁੱਲ੍ਹੜ ਪਿੱਜ਼ਾ ਕੱਪਲ, ਜਾਣੋ ਕੀ ਹੈ ਨਵਾਂ ਟਿਕਾਣਾ
ਕੇਸ 1: ਜੀਜੇ ਨੇ ਨਾਬਾਲਗ ਸਾਲੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਇਕ ਮਾਮਲੇ ’ਚ ਕਰੀਬ 15 ਸਾਲ ਦੀ ਨਾਬਾਲਗਾ ਨਾਲ ਉਸ ਦੇ ਜੀਜੇ ਵਿਕਾਸ ਨੇ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਅਖੀਰ ਜਦੋਂ ਪੀੜਤਾ ਨੇ ਸਾਰੀ ਕਹਾਣੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਤਾਂ ਸ਼ਿਕਾਇਤ ਪੁਲਸ ਕੋਲ ਪਹੁੰਚੀ। ਪੁਲਸ ਨੇ ਵਿਕਾਸ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਕੇਸ 2 : ਪਿਤਾ ਬਣਿਆ ਸ਼ੈਤਾਨ, ਧੀ ਨਾਲ ਜਬਰ-ਜ਼ਿਨਾਹ ਕਰਕੇ ਕੀਤਾ ਗਰਭਵਤੀ
ਥਾਣਾ ਬਸਤੀ ਬਾਵਾ ਖੇਲ ਇਲਾਕੇ ’ਚ ਇਕ ਪਿਤਾ ਨੇ ਸ਼ੈਤਾਨ ਬਣ ਕੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਆਪਣੀ 14 ਸਾਲਾ ਧੀ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਨੂੰ ਦਿੱਤੇ ਬਿਆਨਾਂ ’ਚ ਮਾਂ ਨੇ ਦਰਦਨਾਕ ਕਹਾਣੀ ਸੁਣਾਈ ਕਿ ਉਸ ਦਾ ਪਤੀ ਈ-ਰਿਕਸ਼ਾ ਚਲਾਉਂਦਾ ਸੀ ਅਤੇ ਉਹ ਉਸ ਦੀ 16 ਸਾਲ ਦੀ ਬੇਟੀ ਨਾਲ ਜਬਰ-ਜ਼ਿਨਾਹ ਕਰਦਾ ਰਿਹਾ, ਜਦੋਂ ਬੇਟੀ ਨੇ ਉਸ ਨੂੰ ਦੱਸਿਆ ਤਾਂ ਉਸ ਨੂੰ ਯਕੀਨ ਨਹੀਂ ਆਇਆ ਕਿ ਉਸ ਦਾ ਪਤੀ ਅਜਿਹਾ ਕਰ ਸਕਦਾ ਹੈ। ਆਖਰ ਜਦੋਂ ਉਸ ਦੀ ਬੇਟੀ ਨਾਲ ਮੁੜ ਜਬਰ-ਜ਼ਨਾਹ ਹੋਇਆ ਤਾਂ ਬੇਟੀ ਨੇ ਉਸ ਨੂੰ ਦੱਸਿਆ ਅਤੇ ਉਹ ਬੇਟੀ ਨੂੰ ਥਾਣੇ ਲੈ ਗਈ। ਪੁਲਸ ਨੇ ਸਿਵਲ ਹਸਪਤਾਲ ਤੋਂ ਬੇਟੀ ਦਾ ਮੈਡੀਕਲ ਕਰਵਾਇਆ ਤਾਂ ਪਤਾ ਲੱਗਾ ਕਿ ਬੇਟੀ ਗਰਭਵਤੀ ਹੈ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਪ੍ਰਦੀਪ ਕੁਮਾਰ (42) ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਦਾਲਤ ’ਚ ਪੇਸ਼ ਕਰਕੇ ਕਪੂਰਥਲਾ ਜੇਲ੍ਹ ਭੇਜ ਦਿੱਤਾ।
ਇਹ ਵੀ ਪੜ੍ਹੋ : ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਦਾ ਹੋਇਆ ਐਨਕਾਊਂਟਰ
ਕੇਸ 3 : ਨਾਬਾਲਗਾ ਨਾਲ ਨਾਬਾਲਗ ਹੀ ਕਰਦਾ ਰਿਹਾ ਜਬਰ-ਜ਼ਿਨਾਹ
ਸਾਢੇ 16 ਸਾਲ ਦੇ ਨਾਬਾਲਗ ਨੌਜਵਾਨ, ਜੋਕਿ ਸਕੂਲ ਦਾ ਵਿਦਿਆਰਥੀ ਹੈ, ਨੇ ਇਲਾਕੇ ’ਚ ਰਹਿਣ ਵਾਲੀ ਕਰੀਬ ਸਾਢੇ 14 ਸਾਲ ਦੀ ਲੜਕੀ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ। ਨਾਬਾਲਗਾ ਨੂੰ ਡਰਾਇਆ-ਧਮਕਾਇਆ ਜਾ ਰਿਹਾ ਸੀ। ਆਖਰਕਾਰ ਉਸ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਅਤੇ ਮਾਂ ਥਾਣਾ ਨੰਬਰ 1 ’ਚ ਸ਼ਿਕਾਇਤ ਲੈ ਕੇ ਪਹੁੰਚ ਗਈ। ਪੁਲਸ ਨੇ ਮੁਲਜ਼ਮ ਨਾਬਾਲਗ ਲੜਕੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲੁਧਿਆਣਾ ਬਾਲ ਸੁਧਾਰ ਘਰ ਭੇਜ ਦਿੱਤਾ ਹੈ।
ਨਾਬਾਲਗ 12 ਸਾਲ ਦੇ ਬੱਚੇ ਨਾਲ 34 ਸਾਲ ਦੇ ਵਿਅਕਤੀ ਨੇ ਕੀਤਾ ਕੁਕਰਮ
ਨਾਬਾਲਗ ਬੱਚਿਆਂ ਨਾਲ ਜਿੱਥੇ ਕੁਕਰਮ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦੇ ਇਕ ਕੇਸ ਵਿਚ ਨਾਬਾਲਗ ਬੱਚੇ ਨਾਲ ਇਕ ਵਿਅਕਤੀ ਨੇ ਕੁਕਰਮ ਕੀਤਾ। ਜਾਣਕਾਰੀ ਮੁਤਾਬਕ 12 ਸਾਲ ਦੇ ਨਾਬਲਗ ਬੱਚੇ ਦੇ ਨਾਲ ਕਰੀਬ 34 ਸਾਲ ਦੇ ਵਿਅਕਤੀ ਵੱਲੋਂ ਕੁਕਰਮ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਦੀ ਜਾਣਕਾਰੀ ਮਿਲਣ ’ਤੇ ਥਾਣਾ 1 ਵਿਚ ਦੋਸ਼ੀ ਤਲਵਿੰਦਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ, ਜਿਸ ਉਪਰੰਤ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਮਾਣਯੋਗ ਜੱਜ ਦੇ ਹੁਕਮਾਂ ਉਪਰੰਤ ਜੇਲ੍ਹ ਭੇਜਿਆ ਗਿਆ।
ਇਹ ਵੀ ਪੜ੍ਹੋ : ਪੰਜਾਬੀਓ ਹੋ ਜਾਓ ਸਾਵਧਾਨ, 26 ਜਨਵਰੀ ਤੋਂ ਘਰ-ਘਰ ਪਹੁੰਚਣਗੇ ਚਲਾਨ
ਪਰਿਵਾਰ ਵਾਲਿਆਂ ਨੂੰ ਬੱਚੇ ਨੂੰ ਸਮਾਂ ਦੇਣ ਦੀ ਲੋੜ : ਡਾ. ਅਮਨ ਸੂਦ
ਉਥੇ ਹੀ ਸਿਵਲ ਹਸਪਤਾਲ ਦੇ ਨਸ਼ਾ ਛੁਡਾਓ ਕੇਂਦਰ ਵਿਚ ਤਾਇਨਾਤ ਮਨੋਰੋਗ ਮਾਹਰ ਡਾ. ਅਮਨ ਸੂਦ ਦਾ ਕਹਿਣਾ ਹੈ ਕਿ ਇਹ ਗੰਭੀਰਤਾ ਵਾਲੀ ਗੱਲ ਹੈ ਕਿ ਨਾਬਾਲਗਾਂ ਨਾਲ ਅਜਿਹਾ ਕੰਮ ਹੋ ਰਿਹਾ ਹੈ। ਇਸ ਲਈ ਪਰਿਵਾਰ ਵਾਲਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਕਈ ਕੇਸਾਂ ਵਿਚ ਪਰਿਵਾਰ ਵਾਲੇ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ, ਜਿਸ ਕਾਰਨ ਪਰਿਵਾਰ ਦੇ ਨੇੜਲੇ ਸਬੰਧੀ ਉਨ੍ਹਾਂ ਨੂੰ ਚੁੱਕ ਕੇ ਲਿਜਾ ਕੇ ਉਨ੍ਹਾਂ ਨਾਲ ਗਲਤ ਕੰਮ ਕਰਨ ਤੋਂ ਪਿੱਛੇ ਨਹੀਂ ਰਹਿੰਦੇ। ਡ. ਸੂਦ ਨੇ ਕਿਹਾ ਕਿ ਰੋਜ਼ਾਨਾ ਬੱਚਿਆਂ ਨਾਲ ਉਨ੍ਹਾਂ ਦੇ ਮਾਤਾ-ਪਿਤਾ ਸਮਾਂ ਜ਼ਰੂਰ ਬਿਤਾਉਣ ਅਤੇ ਬੱਚਿਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕਰਨ।
ਗ਼ਲਤ ਕੰਮ ਕੀਤਾ ਤਾਂ ਹੋਵੇਗਾ ਕੇਸ ਦਰਜ : ਏ. ਸੀ. ਪੀ. ਵੈਸਟ
ਉਥੇ ਹੀ ਏ. ਸੀ. ਪੀ. ਵੈਸਟ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਨਾਬਾਲਗ ਬੱਚਿਆਂ ਨਾਲ ਗ਼ਲਤ ਕੰਮ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਪੁਲਸ ਸ਼ਿਕਾਇਤ ਮਿਲਣ ਦੇ ਬਾਅਦ ਜਾਂਚ ਉਪਰੰਤ ਤੁਰੰਤ ਕੇਸ ਦਰਜ ਕਰਨ ਦੇ ਨਾਲ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਸੀਨੀਅਰ ਪੁਲਸ ਅਧਿਕਾਰੀਆਂ ਦੇ ਹੁਕਮਾਂ ਦੇ ਤਹਿਤ ਵੈਸਟ ਹਲਕੇ ਵਿਚ ਅਜਿਹੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਸਰਹੱਦਾਂ ਹੋ ਗਈਆਂ ਸੀਲ, DGP ਵੱਲੋਂ ਸਖ਼ਤ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਾਰਡਰ ’ਤੇ 7 ਫੁੱਟ ਚੌੜੇ ਡਰੋਨ ਉਡਾਉਣ ਲੱਗੇ ਸਮੱਗਲਰ, 10-15 ਕਿਲੋ ਵਜ਼ਨ ਚੱਕਣ ਦੀ ਰੱਖਦਾ ਸਮਰੱਥਾ
NEXT STORY