Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 05, 2026

    1:31:17 AM

  • england beat india by 4 wickets vaibhav s bat did not work

    IND vs ENG, 2nd T20I : ਇੰਗਲੈਂਡ ਨੇ ਭਾਰਤ ਨੂੰ 4...

  • pm modi receives death threat

    PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ !...

  • unfortunate news from america punjabi youth dies suddenly

    ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ ! ਪੰਜਾਬੀ ਨੌਜਵਾਨ...

  • bikram majithia gets permanent bail in majitha police station case

    ਮਜੀਠਾ ਪੁਲਸ ਥਾਣੇ ਦੇ ਮਾਮਲੇ 'ਚ ਬਿਕਰਮ ਮਜੀਠੀਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Faridkot-Muktsar
  • ਪੰਜਾਬ ਹੋ ਰਿਹੈ ਖ਼ਾਲੀ, ਅਨੇਕਾਂ ਘਰਾਂ ਤੇ ਕੋਠੀਆਂ ਨੂੰ ਲੱਗ ਰਹੇ ਹਨ 'ਜਿੰਦਰੇ', ਹੈਰਾਨ ਕਰਨ ਵਾਲੀ ਹੈ ਰਿਪੋਰਟ

PUNJAB News Punjabi(ਪੰਜਾਬ)

ਪੰਜਾਬ ਹੋ ਰਿਹੈ ਖ਼ਾਲੀ, ਅਨੇਕਾਂ ਘਰਾਂ ਤੇ ਕੋਠੀਆਂ ਨੂੰ ਲੱਗ ਰਹੇ ਹਨ 'ਜਿੰਦਰੇ', ਹੈਰਾਨ ਕਰਨ ਵਾਲੀ ਹੈ ਰਿਪੋਰਟ

  • Edited By Shivani Attri,
  • Updated: 19 Nov, 2023 06:57 PM
Faridkot-Muktsar
punjab is becoming empty young boys and girls are going abroad
  • Share
    • Facebook
    • Tumblr
    • Linkedin
    • Twitter
  • Comment

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)-ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦਾ ਭਵਿੱਖ ਨੌਜਵਾਨਾਂ ਉਤੇ ਹੀ ਨਿਰਭਰ ਕਰਦਾ ਹੈ। ਨੌਜਵਾਨ ਹੀ ਚੰਗੇ ਸਮਾਜ ਦੇ ਸਿਰਜਣਹਾਰ ਹੁੰਦੇ ਹਨ ਅਤੇ ਦੇਸ਼ ਦੀ ਤਰੱਕੀ ਅਤੇ ਖ਼ੁਸ਼ਹਾਲੀ ਦਾ ਮੁੱਢ ਬੰਨ੍ਹਦੇ ਹਨ। ਹਰ ਸਾਲ ਲੱਖਾਂ ਨੌਜਵਾਨ ਪੜ੍ਹਨ-ਲਿਖਣ ਤੋਂ ਬਾਅਦ ਰੁਜ਼ਗਾਰ ਬਾਜ਼ਾਰ ਵਿਚ ਪ੍ਰਵੇਸ਼ ਕਰ ਜਾਂਦੇ ਹਨ। ਦੇਸ਼ ਅੰਦਰ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਹਰ ਸਾਲ ਵੱਡਾ ਵਾਧਾ ਹੋ ਰਿਹਾ ਹੈ। ਉਨ੍ਹਾਂ ਵਿਚ ਅਨੁਸ਼ਾਸਨਹੀਣਤਾ ਅਤੇ ਸਹਿਣਸ਼ੀਲਤਾ ਦੀ ਕਮੀ ਆਮ ਵੇਖਣ ਨੂੰ ਮਿਲਦੀ ਹੈ। ਦੇਸ਼ ਵਿਚ ਕੁੱਝ ਨਾ ਬਣਦਾ ਵੇਖ ਕੇ ਨੌਜਵਾਨਾਂ ਨੇ ਵਿਦੇਸ਼ਾਂ ਵਿਚ ਚਲੇ ਜਾਣ ਦਾ ਮਨ ਬਣਾਇਆ ਹੋਇਆ ਹੈ।

ਪੜ੍ਹਿਆ-ਲਿਖਿਆ ਨੌਜਵਾਨ ਵਰਗ ਵਿਦੇਸ਼ ਜਾਣ ਨੂੰ ਆਪਣਾ ਸੁਫ਼ਨਾ ਬਣਾ ਚੁੱਕਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚ ਜਾਣ ਵਾਲੇ ਇਹ ਨੌਜਵਾਨ ਆਪਣੇ ਦੇਸ਼ ਤੋਂ ਬਾਰਾਂ ਜਮਾਤਾਂ ਪਾਸ ਕਰਦੇ ਹੀ ਅੰਡਰ ਗਰੈਜੂਏਟ ਕੋਰਸਾਂ ਲਈ ਉਡਾਰੀ ਮਾਰ ਜਾਂਦੇ ਹਨ। ਇਸ ਤੋਂ ਇਲਾਵਾ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀਆਂ ਲਈ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਵਿਚ ਦਰ ਦਰ ਦੀਆਂ ਠੋਕਰਾਂ ਖਾਣ ਉਪਰੰਤ ਮਾਸਟਰ ਡਿਗਰੀਆਂ ਲਈ ਦੂਜੇ ਦੇਸ਼ਾਂ ਵਿਚ ਜਾਣ ਲਈ ਮਜਬੂਰ ਹੋ ਜਾਂਦੇ ਹਨ। ਨੌਜਵਾਨਾਂ ਦਾ ਬਾਹਰਲੇ ਦੇਸ਼ਾਂ ਨੂੰ ਕੂਚ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਬਾਹਰਲੇ ਦੇਸ਼ਾਂ ਵਿਚ ਕੰਮ ਕਰਨ ਵਾਲਿਆਂ ਦੀ ਪੂਰੀ ਕਦਰ ਹੈ ਅਤੇ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਉਨ੍ਹਾਂ ਨੂੰ ਮਿਲਦਾ ਹੈ। ਭਾਰਤ ਦੇ ਪੜ੍ਹੇ-ਲਿਖੇ ਵਿਗਿਆਨੀ, ਇੰਜੀਨੀਅਰ ਧੜਾਧੜ ਦੇਸ਼ ਛੱਡ ਰਹੇ ਹਨ।

ਇਹ ਵੀ ਪੜ੍ਹੋ: ਸੁਖਬੀਰ ਬਾਦਲ 'ਤੇ CM ਮਾਨ ਦਾ ਤਿੱਖਾ ਹਮਲਾ, ਕਿਹਾ-ਕਰੋ ਮੇਰੇ 'ਤੇ ਕੇਸ, ਕੋਰਟ 'ਚ ਨਜਿੱਠਾਂਗਾ

ਮਾਂ-ਬਾਪ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ
ਪੰਜਾਬ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਾਖੋਰੀ, ਕਿਸਾਨ ਖ਼ੁਦਕੁਸ਼ੀਆਂ ਅਤੇ ਵਿੱਤੀ ਸੰਕਟ ਦੀ ਮਾਰ ਝੱਲ ਰਿਹਾ ਹੈ। ਸਰਕਾਰਾਂ ਬਦਲ ਜਾਂਦੀਆਂ ਹਨ ਪਰ ਲੋਕਾਂ ਦੇ ਮਸਲੇ ਜਿਉਂ ਦੇ ਤਿਉ ਹੀ ਰਹਿੰਦੇ ਹਨ। ਸੂਬੇ ਭਰ ਵਿਚ ਨਸ਼ੇ ਨੇ ਬੁਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ। ਮਾਂ-ਬਾਪ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹਨ। ਇਸ ਕਾਰਨ ਵੀ ਵੱਡੀ ਗਿਣਤੀ ਵਿਚ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਣਾ ਚਾਹੁੰਦੇ ਹਨ। ਪੰਜਾਬ ਵਿਚ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਲਾਲਸਾ ਇੰਨੀ ਜ਼ਿਆਦਾ ਵੱਧ ਰਹੀ ਹੈ ਕਿ ਹਰ ਕੋਈ ਵਿਦੇਸ਼ ਜਾਣ ਦੀ ਚਾਹਤ ਵਿਚ ਚੰਗੇ-ਮਾੜੇ ਢੰਗ-ਤਰੀਕੇ ਅਪਣਾ ਰਿਹਾ ਹੈ।

ਸਰਕਾਰ ਚੰਗੇ ਭਵਿੱਖ ਦੀ ਗਰੰਟੀ ਦੇਵੇ 
ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਨੌਜਵਾਨਾਂ ਨੂੰ ਦੇਸ਼ ਅੰਦਰ ਹੀ ਚੰਗੇ ਭਵਿੱਖ ਦੀ ਗਾਰੰਟੀ ਦੇਵੇ ਤਾਂ ਜੋ ਨੌਜਵਾਨ ਆਪਣੀ ਜਨਮ ਭੂਮੀ ਨੂੰ ਹੀ ਅਪਣੀ ਕਰਮਭੂਮੀ ਬਣਾ ਸਕਣ। ਇਸ ਭਵਿੱਖ ਨੂੰ ਸੰਵਾਰਨਾ ਅਤੇ ਬਚਾਉਣਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਸਰਕਾਰਾਂ ਨੂੰ ਇਸ ਵੱਧ ਰਹੇ ਰੁਝਾਨ ਵਲ ਧਿਆਨ ਦੇਣਾ ਚਾਹੀਦਾ ਹੈ। ਨੌਜਵਾਨਾਂ ਵਾਸਤੇ ਸਰਕਾਰਾਂ ਨੂੰ ਰੁਜ਼ਗਾਰ ਦੇ ਵਿਸ਼ੇਸ਼ ਮੌਕੇ ਉਜਾਗਰ ਕਰਨ ਦੀ ਲੋੜ ਹੈ ਤਾਂ ਕਿ ਉਹ ਬਿਗਾਨੇ ਮੁਲਕਾਂ ਵੱਲ ਮੂੰਹ ਨਾ ਕਰਨ।

ਪੰਜਾਬ ਬੁੱਢਿਆਂ ਦਾ ਸੂਬਾ ਵੱਜਣ ਲੱਗ ਪਵੇਗਾ
ਰੋਜ਼ਾਨਾ ਵਿਦੇਸ਼ਾਂ ਨੂੰ ਜਾਂਦੇ ਪੰਜਾਬੀ ਨੌਜਵਾਨਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਬੁੱਢਿਆਂ ਦਾ ਸੂਬਾ ਵੱਜਣ ਲੱਗ ਪਵੇਗਾ। ਪੰਜਾਬ ਦੀ ਜਵਾਨੀ ਧੜਾ ਧੜ ਵਿਦੇਸ਼ਾਂ ਵੱਲ ਜਾ ਰਹੀ ਹੈ। ਹਰੇਕ ਨੌਜਵਾਨ ਮੁੰਡਾ-ਕੁੜੀ ਹੁਣ ਬਾਰ੍ਹਵੀਂ ਤੋਂ ਬਾਅਦ ਆਈਲੈਟਸ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਪੰਜਾਬ ਨੂੰ ਅਲਵਿਦਾ ਆਖ ਵਿਦੇਸ਼ ਉਡਾਰੀ ਮਾਰ ਜਾਂਦਾ ਹੈ। ਆਖ਼ਰ ਪੰਜਾਬ ਦੀ ਜਵਾਨੀ ਆਪਣੇ ਵਤਨ ਰਹਿਣਾ ਕਿਉਂ ਪਸੰਦ ਨਹੀਂ ਕਰਦੀ। ਇਹ ਨੌਬਤ ਕਿਉਂ ਆਈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਬਹੁਤੇ ਪਿੰਡਾਂ ਵਿਚ ਵੱਡੀਆਂ-ਵੱਡੀਆਂ ਕੋਠੀਆਂ ਵਿਚ ਇਕੱਲੇ ਬਜ਼ੁਰਗ ਹੀ ਰਹਿ ਰਹੇ ਹਨ, ਜਿਨ੍ਹਾਂ ਦੇ ਧੀ-ਪੁੱਤ ਵਿਦੇਸ਼ਾਂ ਵਿਚ ਹਨ। ਪਹਿਲਾਂ ਖ਼ਾਸਕਰ ਮਾਲਵੇ ਵਿਚ ਕਿਸੇ ਟਾਵੇਂ-ਟਾਵੇਂ ਪਿੰਡ ਦਾ ਕੋਈ ਮੁੰਡਾ ਵਿਦੇਸ਼ ਰਹਿੰਦਾ ਹੁੰਦਾ ਸੀ। ਹੁਣ ਹਰੇਕ ਪਿੰਡ ਵਿਚ ਅੱਧੋਂ ਵੱਧ ਨੌਜਵਾਨ ਮੁੰਡੇ-ਕੁੜੀਆਂ ਬਾਹਰਲੇ ਮੁਲਕਾਂ ਵਿਚ ਚਲੇ ਗਏ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ CM ਮਾਨ ਤੇ ਕੇਜਰੀਵਾਲ, 867 ਕਰੋੜ ਦੀਆਂ ਯੋਜਨਾਵਾਂ ਦੀ ਕੀਤੀ ਸ਼ੁਰੂਆਤ

ਪਿੰਡਾਂ ਵਿਚ ਜਾਇਦਾਦ ਖਰੀਦਣ ਵਾਲਾ ਗਾਹਕ ਛੇਤੀ ਨਹੀਂ ਲੱਭ ਰਿਹਾ
ਇਹ ਸੱਚ ਹੈ ਕਿ ਵਿਦੇਸ਼ਾਂ ਨੂੰ ਜਾਣਾ ਪੰਜਾਬੀਆਂ ਦਾ ਸ਼ੌਕ ਨਹੀਂ ਹੈ ਤੇ ਰੁਜ਼ਗਾਰ ਲਈ ਸਾਡੇ ਦੇਸ਼ ਦੀ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ। ਇਸ ਕਾਰਨ ਹਾਲਤ ਇਹ ਹੈ ਕਿ ਪੰਜਾਬ ਵਿਚ ਜਿਹੜੇ ਕਾਲਜਾਂ ਵਿਚ ਪਹਿਲਾਂ ਹਜ਼ਾਰਾਂ ਵਿਦਿਆਰਥੀ ਦਾਖਲ ਹੁੰਦੇ ਸਨ, ਹੁਣ ਉਨ੍ਹਾਂ ਕਾਲਜਾਂ ਵਿਚ ਸਿਰਫ ਚਾਰ-ਪੰਜ ਸੌ ਵਿਦਿਅਰਥੀਆਂ ਦਾ ਹੀ ਦਾਖਲਾ ਹੋ ਰਿਹਾ ਹੈ। ਕਈ ਕਾਲਜਾਂ ਵਿਚ ਤਾਂ ਵਿਦਿਆਰਥੀਆਂ ਦੀ ਗਿਣਤੀ ਇੰਨੀ ਘਟ ਗਈ ਕਿ ਕਾਲਜ ਬੰਦ ਹੋਣ ਕਿਨਾਰੇ ਹਨ। ਕਾਲਜਾਂ ਵਿਚ ਹੁਣ ਟਾਵੇਂ-ਟਾਵੇਂ ਉਹ ਵਿਦਿਆਰਥੀ ਰਹਿ ਗਏ ਹਨ, ਜਿਹੜੇ ਵਿਦੇਸ਼ਾਂ ਦੇ ਕਾਲਜਾਂ ਦੀ ਫੀਸ ਨਹੀਂ ਭਰ ਸਕਦੇ ਤੇ ਹੋਰ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ ਨਹੀਂ ਜਾ ਸਕਦੇ। ਹਾਲਤ ਇਹ ਹੈ ਕਿ ਪਿੰਡਾਂ ਵਿਚ ਜਾਇਦਾਦ ਖਰੀਦਣ ਵਾਲਾ ਗਾਹਕ ਵੀ ਛੇਤੀ ਲੱਭ ਨਹੀਂ ਰਿਹਾ। ਇਸ ਕਾਰਨ ਜ਼ਮੀਨਾਂ ਦੇ ਵਾਜਬ ਭਾਅ ਵੀ ਨਹੀਂ ਮਿਲ ਰਹੇ ਤੇ ਬਹੁਤੇ ਲੋਕ ਮਜਬੂਰੀ ਕਰਕੇ ਆਪਣੀ ਜਾਇਦਾਦ ਸਸਤੇ ਭਾਅ ਦੇ ਰਹੇ ਹਨ। ਪੰਜਾਬ ਵਿੱਚ ਘਰਾਂ ਤੇ ਕੋਠੀਆਂ ਨੂੰ ਜਿੰਦਰੇ ਲੱਗ ਰਹੇ ਹਨ। ਅਜਿਹੇ ਘਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਅਫ਼ਸੋਸ ਸਾਡੀ ਸਮੇਂ ਦੀਆਂ ਸਰਕਾਰਾਂ ਨੂੰ ਇਸ ਦੀ ਕੋਈ ਫ਼ਿਕਰ ਨਹੀਂ ਹੈ।

ਹਰ ਥਾਂ ਆਈਲੈਟਸ ਕੇਂਦਰ
ਜਦੋਂ ਤੋਂ ਬਾਹਰਲੇ ਦੇਸ਼ਾਂ 'ਚ ਜਾਣ ਦਾ ਰੁਝਾਨ ਵਧਿਆ ਹੈ, ਉਦੋਂ ਤੋਂ ਹੀ ਸ਼ਹਿਰ, ਮੰਡੀ ਅਤੇ ਕਸਬਿਆਂ 'ਚ ਆਈਲੈਟਸ ਕੇਂਦਰ ਵੱਡੀ ਪੱਧਰ 'ਤੇ ਖੁੱਲ੍ਹ ਗਏ ਹਨ। ਪਹਿਲਾਂ ਜਿੱਥੇ ਸੂਬੇ ਦੇ ਦੋਆਬਾ ਖੇਤਰ ਦੇ ਲੋਕ ਵਿਦੇਸ਼ਾਂ 'ਚ ਜਾਣ ਨੂੰ ਤਰਜੀਹ ਦਿੰਦੇ ਸਨ, ਉੱਥੇ ਹੁਣ ਮਾਝਾ ਅਤੇ ਮਾਲਵਾ ਖੇਤਰ ਦੇ ਲੋਕਾਂ 'ਚ ਵੀ ਬਾਹਰ ਜਾਣ ਦਾ ਰੁਝਾਨ ਵੱਧ ਗਿਆ ਹੈ। ਮੁੰਡੇ-ਕੁੜੀਆਂ ਦਾ ਕਹਿਣਾ ਹੈ ਕਿ ਜੇਕਰ ਉਹ ਕਾਲਜਾਂ 'ਚ ਜਾ ਕੇ ਉੱਚ ਵਿਦਿਆ ਪ੍ਰਾਪਤ ਕਰਦੇ ਹਨ ਤਾਂ ਪੜ੍ਹਾਈ ’ਤੇ ਲੱਖਾਂ ਰੁਪਏ ਖਰਚ ਆਉਂਦਾ ਹੈ ਪਰ ਅੱਗੇ ਨਾ ਸਰਕਾਰੀ ਨੌਕਰੀ ਮਿਲਦੀ ਹੈ ਤੇ ਨਾ ਹੀ ਕੋਈ ਰੁਜ਼ਗਾਰ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਨੂੰ ਲੈ ਕੇ CM ਮਾਨ ਦਾ ਵੱਡਾ ਦਾਅਵਾ, ਪੰਜਾਬ ਦੀਆਂ 13 ਸੀਟਾਂ ਜਿੱਤੇਗੀ 'ਆਪ'

ਪੰਜਾਬ ਦੀ ਜਵਾਨੀ ਨੂੰ ਖਾ ਗਏ ਨਸ਼ੇ
ਇਕ ਪਾਸੇ ਤਾਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਪੰਜਾਬ ਖਾਲੀ ਹੋ ਰਿਹਾ ਹੈ ਅਤੇ ਦੂਜੇ ਪਾਸੇ ਨਸ਼ਾ ਹਰ ਘਰ ਤੱਕ ਅੱਪੜ ਗਿਆ ਹੈ ਅਤੇ ਨਸ਼ਿਆਂ ਕਰਕੇ ਪੰਜਾਬ ਵਿੱਚ ਨਿੱਤ ਰੋਜ਼ ਨੌਜਵਾਨਾਂ ਦੇ ਸਿਵੇ ਬਲਦੇ ਹਨ। ਨਸ਼ਿਆ ਕਾਰਨ ਸੂਬੇ 'ਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਅਨੇਕਾਂ ਘਰ ਤਬਾਹ ਹੋ ਗਏ ਹਨ।
ਵੇਖਿਆ ਜਾਵੇ ਤਾਂ ਅੱਜ ਵੀ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਵਿਚ ਚਲੇ ਗਏ ਹਨ ਜਾਂ ਜਾਣ ਦੀ ਤਿਆਰੀ ਵਿਚ ਹਨ। ਜਿਹੜੇ ਨੌਜਵਾਨ ਦੇਸ਼ ਵਿਚ ਰਹਿ ਗਏ ਹਨ, ਉਨ੍ਹਾਂ 'ਚੋਂ ਬਹੁਤਿਆਂ ਕੋਲ ਸਰਮਾਇਆ ਨਹੀਂ ਜਾਂ ਕੋਈ ਹੋਰ ਕਾਰਨ ਹਨ। ਵੈਸੇ ਇੱਥੋਂ ਦੀਆਂ ਸਰਕਾਰਾਂ ਦਾ ਨੌਜਵਾਨਾਂ ਪ੍ਰਤੀ ਬੇਹੱਦ ਮਾੜਾ ਰਵੱਈਆ ਵੇਖਦਿਆਂ ਇੱਥੇ ਕੋਈ ਵੀ ਰਹਿਣਾ ਨਹੀਂ ਚਾਹੁੰਦਾ। ਸੋ ਸਰਕਾਰ ਨੂੰ ਜਾਗਣ ਦੀ ਜ਼ਰੂਰਤ ਹੈ।

ਕੀ ਕਹਿਣਾ ਹੈ ਸਮਾਜ ਸੇਵਕਾਂ ਦਾ
ਸਮਾਜ ਸੇਵਕ ਅਮਰਜੀਤ ਸਿੰਘ ਕੌੜਿਆਂਵਾਲੀ , ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ, ਜਥੇਦਾਰ ਬਲਕਾਰ ਸਿੰਘ ਭਾਗਸਰ, ਬਿੰਦਰ ਗੋਨੇਆਣਾ , ਸ਼ਿਵਰਾਜ ਸਿੰਘ ਭਾਗਸਰ, ਧਨਵੰਤ ਸਿੰਘ ਬਰਾੜ ਲੱਖੇਵਾਲੀ, ਗੁਰਪ੍ਰੀਤ ਸਿੰਘ ਗੰਧੜ੍ਹ, ਬੇਨਜ਼ੀਰ ਸਿੰਘ ਬਰਾੜ ਮੱਲਣ, ਗੁਰਦੀਪ ਸਿੰਘ ਬਰਾੜ ਅਤੇ ਮਨਿੰਦਰ ਸਿੰਘ ਬਰਾੜ ਨੇ ਕਿਹਾ ਹੈ ਕਿ ਜੇਕਰ ਪੰਜਾਬ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ/ਰੁਜ਼ਗਾਰ ਮਿਲੇ ਤਾਂ ਬਹੁਤੇ ਮੁੰਡੇ ਕੁੜੀਆਂ ਵਿਦੇਸ਼ਾਂ ਨੂੰ ਨਾ ਭੱਜਣ।

ਇਹ ਵੀ ਪੜ੍ਹੋ: ਹੋਰਾਂ ਲਈ ਮਿਸਾਲ ਬਣਿਆ ਟਾਂਡਾ ਦਾ ਇਹ ਪਰਿਵਾਰ, ਧੀ ਜੰਮਣ 'ਤੇ ਵਿਆਹ ਵਰਗਾ ਮਾਹੌਲ, ਵਾਜਿਆਂ ਨਾਲ ਕੀਤਾ ਸੁਆਗਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

  • Punjab
  • houses
  • locks
  • young boys
  • girls
  • abroad
  • ਕੋਠੀਆਂ
  • ਪੰਜਾਬ
  • ਜਿੰਦਰੇ
  • ਨੌਜਵਾਨ
  • ਵਿਦੇਸ਼

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲਗਾਇਆ ਦੋਸ਼, ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਹੂਲਤਾਂ ਲੈਣ ਲਈ ਦਿੱਤੀ ਫਿਰੌਤੀ

NEXT STORY

Stories You May Like

  • electricity meters pspcl power quality
    ਪੰਜਾਬ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡਾ ਖ਼ੁਲਾਸਾ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
  • punjabi residents alarm bell
    ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ, ਹੈਰਾਨ ਕਰ ਦੇਣ ਵਾਲੀ ਰਿਪੋਰਟ ਆਈ ਸਾਹਮਣੇ
  • the problem of stray dogs has increased in punjab
    ਪੰਜਾਬ 'ਚ ਵਧੀ ਅਵਾਰਾ ਕੁੱਤਿਆਂ ਦੀ ਸਮੱਸਿਆ, ਰਿਪੋਰਟ 'ਚ ਸਾਹਮਣੇ ਆਏ ਹੈਰਾਨ ਕਰਦੇ ਅੰਕੜੇ
  • if the ban on silver import continues  there may be a shortage
    ਚਾਂਦੀ ਦੀ ਦਰਾਮਦ 'ਤੇ ਜਾਰੀ ਰਹੀ ਪਾਬੰਦੀ ਤਾਂ ਤਿਉਹਾਰਾਂ-ਵਿਆਹਾਂ ਦੇ ਸੀਜ਼ਨ 'ਚ ਹੋ ਸਕਦੀ ਹੈ ਕਮੀ
  • smartphones priced below rs 25 000 may become cheaper
    ਸਸਤੇ ਹੋ ਸਕਦੇ ਹਨ 25,000 ਰੁਪਏ ਤੋਂ ਘੱਟ ਕੀਮਤ ਵਾਲੇ ਸਮਾਰਟਫੋਨ, GST ਘਟਾਉਣ ਦਾ ਪ੍ਰਸਤਾਵ
  • gangs of   robber brides   are becoming active in the country
    ‘ਦੇਸ਼ ’ਚ ਸਰਗਰਮ ਹੋ ਰਹੇ ਹਨ’ ਲੁਟੇਰੀਆਂ ਦੁਲਹਨਾਂ ਦੇ ਗਿਰੋਹ!
  • big threat to the youth of punjab
    ਪੰਜਾਬ ਦੇ ਨੌਜਵਾਨਾਂ ਲਈ ਵੱਡਾ ਖ਼ਤਰਾ! ਇਸ ਡਰਾਉਣੀ ਰਿਪੋਰਟ ਨੂੰ ਪੜ੍ਹ ਉੱਡ ਜਾਣਗੇ ਹੋਸ਼
  • whatsapp users are about to enter a lottery
    WhatsApp ਯੂਜ਼ਰਸ ਦੀ ਲੱਗਣ ਵਾਲੀ ਹੈ ਲਾਟਰੀ ! iOS ਤੇ Android 'ਚ ਆ ਰਹੇ ਨੇ ਧਾਕੜ ਫੀਚਰਜ਼
  • pm narendra modi may come to punjab on july 13
    13 ਜੁਲਾਈ ਨੂੰ ਪੰਜਾਬ ਆ ਸਕਦੇ ਨੇ PM ਨਰਿੰਦਰ ਮੋਦੀ, ਜਲੰਧਰ 'ਚ ਵੱਡੀ ਰੈਲੀ ਕਰਕੇ...
  • jalandhar  attempt to fire a pistol following reconnaissance
    ਜਲੰਧਰ 'ਚ ਪਹਿਲਾਂ ਕੀਤੀ ਰੇਕੀ ਫਿਰ ਪਿਸਤੌਲ ਨਾਲ ਗੋਲ਼ੀ ਚਲਾਉਣ ਦੀ ਕੀਤੀ ਕੋਸ਼ਿਸ਼
  • municipal corporation contractor road constructed during rain jalandhar
    ਨਗਰ ਨਿਗਮ ਦੇ ਠੇਕੇਦਾਰ ਦੀ ਲਾਪਰਵਾਹੀ, ਬਾਰਿਸ਼ 'ਚ ਬਣਾ ਦਿੱਤੀ ਸੜਕ, ਵੀਡੀਓ ਵਾਇਰਲ
  • heavy rains will occur in punjab
    ਪੰਜਾਬ 'ਚ ਪਵੇਗਾ ਮੋਹਲੇਧਾਰ ਮੀਂਹ, ਠੰਡੀਆਂ ਹਵਾਵਾਂ ਨਾਲ ਮਿਲੇਗੀ ਰਾਹਤ, ਇਨ੍ਹਾਂ...
  • pistols  cartridges  accused arrested
    2 ਪਿਸਤੌਲਾਂ, 1ਕੱਟਾ, 9 ਜਿੰਦਾ ਰੋਂਦਾਂ ਸਮੇਤ 3 ਮੁਲਜ਼ਮ ਕਾਬੂ
  • equations changed in jalandhar politics congress split
    ਕਾਂਗਰਸ ਦੋਫਾੜ! ਜਲੰਧਰ ਦੀ ਸਿਆਸਤ 'ਚ ਬਦਲੇ ਸਮੀਕਰਨ, ਚੰਨੀ ਦੀ ਮੀਟਿੰਗ 'ਚ...
  • hooliganism in jalandhar
    ਜਲੰਧਰ 'ਚ ਸ਼ਰੇਆਮ ਗੁੰਡਾਗਰਦੀ, ਘਰ 'ਤੇ ਪੱਥਰਬਾਜ਼ੀ ਕਰ ਤਲਵਾਰਾਂ ਨਾਲ ਕੀਤਾ ਹਮਲਾ
  • three boys arrested with weapons
    ਸਰਹੱਦ ਪਾਰ ਤੋਂ ਆਏ ਹਥਿਆਰਾਂ ਸਮੇਤ 3 ਨੌਜਵਾਨ ਗ੍ਰਿਫ਼ਤਾਰ, 3 ਪਿਸਟਲ ਬਰਾਮਦ
Trending
Ek Nazar
15 year old vaibhav suryavanshi creates history

ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ ! 15 ਸਾਲ ਦੀ ਉਮਰ 'ਚ ਕੀਤਾ ਡੈਬਿਊ, ਤੋੜ 'ਤਾ...

amarnath yatra administration advisory registration pilgrims

ਅਮਰਨਾਥ ਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ, ਬਿਨਾਂ...

labour dies under suspicious circumstances in sultanpur lodhi

ਸ਼ੱਕੀ ਹਾਲਾਤ 'ਚ ਮਜ਼ਦੂਰ ਦੀ ਮੌਤ! ਅੰਤਿਮ ਸੰਸਕਾਰ ਤੋਂ ਪਹਿਲਾਂ ਖੁੱਲ੍ਹਿਆ ਵੱਡਾ...

another famous couple is separating after 8 years of marriage

ਵਿਆਹ ਦੇ 8 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਇੱਕ-ਦੂਜੇ ਨੂੰ ਕੀਤਾ...

social media influencer

ਸੋਸ਼ਲ ਮੀਡੀਆ ਇਨਫਲੂਐਂਸਰ ਦਾ ਪਤੀ ਨੇ ਕੀਤਾ ਕਤਲ ! ਮਗਰੋਂ ਖੁਦ ਨੂੰ ਵੀ...

politician relative among 4 arrested

ਲਾਹੌਰ 'ਚ ਵਿਦੇਸ਼ੀ ਮਹਿਲਾਵਾਂ ਨਾਲ ਦਰਿੰਦਗੀ! ਡਿਪਟੀ PM ਦਾ ਰਿਸ਼ਤੇਦਾਰ ਨਿਕਲਿਆ...

sunday holidays cancelled  post offices in jalandhar will remain open

ਸਰਕਾਰੀ ਤੇ ਐਤਵਾਰ ਦੀਆਂ ਛੁੱਟੀਆਂ ਰੱਦ! ਖੁੱਲ੍ਹੇ ਰਹਿਣਗੇ ਜਲੰਧਰ ਦੇ ਇਹ Post...

social media

ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ 'ਚ ਦੇਰੀ 'ਤੇ ਆਸਟ੍ਰੇਲੀਆਈ ਪੀ.ਐੱਮ. ਗਰਮ

this don was madly in love with madhubala

ਮਧੂਬਾਲਾ ਦੇ ਪਿਆਰ 'ਚ ਪਾਗਲ ਸੀ ਇਹ ਗੈਂਗਸਟਰ ! ਨਹੀਂ ਮਿਲੀ ਤਾਂ ਹਮਸ਼ਕਲ ਨਾਲ ਹੀ...

moldova   prime minister resigns

ਮੋਲਡੋਵਾ ਦੇ ਪ੍ਰਧਾਨ ਮੰਤਰੀ ਨੇ ਦੇ'ਤਾ ਅਸਤੀਫ਼ਾ, ਹੋਰ ਡੂੰਘਾ ਹੋਇਆ ਸਰਕਾਰੀ ਸੰਕਟ

drone attacks

ਸਵੀਡਨ 'ਚ ਰੂਸੀ ਦੂਤਾਵਾਸ 'ਤੇ ਡਰੋਨ ਹਮਲੇ

this famous punjabi singer has been battling gallstones for the past 11 years

ਪਿਛਲੇ 11 ਸਾਲਾਂ ਤੋਂ ਪਿੱਤੇ ਦੀ ਪੱਥਰੀ ਨਾਲ ਜੂਝ ਰਿਹੈ ਇਹ ਮਸ਼ਹੂਰ ਪੰਜਾਬੀ ਗਾਇਕ !...

heavy rain 3 days imd monsoon

Rain Alert : 3, 4, 5 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! 16 ਸੂਬਿਆਂ 'ਚ...

man front of un headquarters

UN ਦੇ ਮੁੱਖ ਦਫਤਰ ਸਾਹਮਣੇ ਵਿਅਕਤੀ ਨੇ ਆਪਣੇ ਆਪ ਨੂੰ ਲਾ ਲਈ ਅੱਗ, ਹੋਈ ਮੌਤ

haryana inspector dismissed from job after becoming a smuggler

ਮਾਲਾਮਾਲ ਹੋਣ ਦੇ ਚੱਕਰ ’ਚ ਸਮੱਗਲਰ ਬਣਿਆ ਹਰਿਆਣਾ ਦਾ ਇੰਸਪੈਕਟਰ, ਵਿਭਾਗ ਵਲੋਂ...

the world  s famous singer got married secretly

ਦੁਨੀਆ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਕਿਸੇ ਨੂੰ ਨਹੀਂ ਹੋਣ...

this bollywood superstar will become a groom for the third tim

ਤੀਜੀ ਵਾਰ ਲਾੜਾ ਬਣੇਗਾ ਬਾਲੀਵੁੱਡ ਦਾ ਇਹ ਸੁਪਰਸਟਾਰ, ਜਾਣੋ ਕੌਣ ਹੈ ਹੋਣ ਵਾਲੀ...

6 year old girl raped in punjab

ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • halwara airport air india passengers
      ਦਿੱਲੀ ਤੋਂ ਹਲਵਾਰਾ ਆ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਪੈ ਗਿਆ ਭੜਥੂ, ਯਾਤਰੀਆਂ ਦੇ...
    • former chief minister charanjit singh channi big statement
      ਪਾਰਟੀ ਛੱਡਣ ਦੀਆਂ ਕਿਆਸਅਰਾਈਆਂ 'ਤੇ ਕੀ ਬੋਲੇ ਚਰਨਜੀਤ ਚੰਨੀ (ਵੀਡੀਓ)
    • namdhari leader murder case after 16 years cbi releases sketch of killer
      ਨਾਮਧਾਰੀ ਆਗੂ ਕਤਲਕਾਂਡ: 16 ਸਾਲਾਂ ਬਾਅਦ CBI ਨੇ ਕਾਤਲ ਦਾ ਸਕੈਚ ਕੀਤਾ ਜਾਰੀ, 2...
    • cctv cameras for water problem
      ਹੁਣ ਸ਼ਹਿਰ 'ਚੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਕਰਨਗੇ 1700 CCTV ਕੈਮਰੇ!
    • accident in bhadaud
      Platina ਮੋਟਰਸਾਈਕਲ ਸਵਾਰ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ
    • abroad  fraud  police  england
      UK ਭੇਜਣ ਦੇ ਨਾਂ ’ਤੇ 58.50 ਲੱਖ ਦੀ ਠੱਗੀ, ਇੰਗਲੈਂਡ ਰਹਿੰਦੀਆਂ ਦੋ ਔਰਤਾਂ ਸਮੇਤ...
    • qr code fraud
      QR Code ਸਕੈਨ ਕਰ ਕੇ 7 ਹਜ਼ਾਰ ਰੁਪਏ ਦੀ ਠੱਗੀ!
    • national highway mata vaishno devi punjab
      ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵਿਛ ਗਈਆਂ ਲਾਸ਼ਾਂ, ਤਿੰਨ ਲੋਕਾਂ ਦੀ ਥਾਈਂ ਮੌਤ
    • hdfc atm fire
      ​ਐੱਚ.ਡੀ.ਐੱਫ.ਸੀ. ਬੈਂਕ ਦੇ ਏ.ਟੀ.ਐੱਮ. ਨੂੰ ਲੱਗੀ ਅੱਗ! ਲੱਖਾਂ ਰੁਪਏ ਦਾ ਨੁਕਸਾਨ
    • shiromani akali dal  election boycott  moga elections
      ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਵਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +