ਚੰਡੀਗੜ੍ਹ : ਪੂਰੇ ਦੇਸ਼ 'ਚ ਫੈਲੇ ਕੋਰੋਨਾ ਵਾਇਰਸ ਦੇ ਸੰਕਟ ਨੂੰ ਦੇਖਦਿਆਂ ਹਰ ਕੋਈ ਸ਼ਖਸ ਆਪੋ-ਆਪਣੇ ਪਰਿਵਾਰਾਂ 'ਚ ਵਾਪਸ ਜਾਣਾ ਚਾਹੁੰਦਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਆਪਣੇ ਪਿੰਡਾਂ ਅਤੇ ਸ਼ਹਿਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਰੋਜ਼ੀ-ਰੋਟੀ ਕਮਾਉਣ ਇੱਥੇ ਆਏ ਪਰਵਾਸੀ ਮਜ਼ਦੂਰਾਂ ਨੇ ਵੀ ਪੂਰੀ ਤਰ੍ਹਾਂ ਆਪਣਿਆਂ 'ਚ ਜਾਣ ਦਾ ਮਨ ਬਣਾ ਲਿਆ ਹੈ। ਇਨ੍ਹਾਂ ਮਜ਼ਦੂਰਾਂ ਨੇ ਘਰ ਵਾਪਸੀ ਲਈ ਆਨਲਾਈਨ ਅਪਲਾਈ ਕੀਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਕੋਰੋਨਾ' ਨੇ ਪਾਇਆ ਭੜਥੂ, 150 ਤੋਂ ਟੱਪੀ ਮਰੀਜ਼ਾਂ ਦੀ ਗਿਣਤੀ
ਇਸ ਦੇ ਮੁਤਾਬਕ ਪੂਰੇ ਸੂਬੇ 'ਚੋਂ ਘਰ ਵਾਪਸੀ ਜਾਣ ਵਾਲੇ ਮਜ਼ਦੂਰਾਂ ਦੀ ਗਿਣਤੀ 8 ਲੱਖ ਨੂੰ ਵੀ ਪਾਰ ਕਰ ਚੁੱਕੀ ਹੈ, ਜਿਸ ਕਾਰਨ ਸੂਬਾ ਸਰਕਾਰ ਡਾਹਢੀ ਪਰੇਸ਼ਾਨ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੀ ਹੱਥ-ਪੈਰ ਫੁੱਲ ਗਏ ਹਨ। ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਲਈ ਭਾਰਤ ਸਰਕਾਰ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਤਹਿਤ ਜੇਕਰ ਅਜਿਹੀ ਆਬਾਦੀ ਆਪਣੇ ਸੂਬੇ ਨੂੰ ਜਾਣਾ ਚਾਹੁੰਦੀ ਹੈ ਤਾਂ ਉਹ ਵੈੱਬਸਾਈਟ www.covidhelp.punjab.gov.in 'ਤੇ ਅਪਲਾਈ ਕਰ ਸਕਦਾ ਹੈ, ਜਿਸ 'ਤੇ ਹੁਣ 4 ਤੋਂ 5 ਦਿਨਾਂ ਵਿਚਕਾਰ ਹੀ ਸਵਾ ਅੱਠ ਲੱਖ ਮਜ਼ਦੂਰ ਘਰ ਵਾਪਸੀ ਲਈ ਅਪਲਾਈ ਕਰ ਚੁੱਕੇ ਹਨ। ਇਸ ਪੋਰਟਲ 'ਤੇ ਇਕ ਫਾਰਮ 'ਤੇ ਤਕਰੀਬਨ 25 ਵਿਅਕਤੀਆਂ ਦੀ ਡਿਟੇਲ ਭਰੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਥਕਾਣ ਲਾਹੁਣ ਦੇ ਚੱਕਰ 'ਚ 'ਪੰਜਾਬ ਪੁਲਸ' ਨੇ ਕੀਤੀ ਵੱਡੀ ਗਲਤੀ
ਜਾਣਕਾਰੀ ਮੁਤਾਬਕ ਇਸ ਪੋਰਟਲ 'ਤੇ ਸਨਅਤੀ ਸ਼ਹਿਰ ਲੁਧਿਆਣਾ 'ਚੋਂ 4 ਲੱਖ, 60 ਹਜ਼ਾਰ, ਜਲੰਧਰ 'ਚੋਂ 91 ਹਜ਼ਾਰ, ਮੋਹਾਲੀ 'ਚੋਂ 66 ਹਜ਼ਾਰ, ਅੰਮ੍ਰਿਤਸਰ 'ਚੋਂ 47 ਹਜ਼ਾਰ, ਪਟਿਆਲਾ 'ਚੋਂ 28 ਹਜ਼ਾਰ ਅਤੇ ਫਤਿਹਗੜ੍ਹ ਸਾਹਿਬ 'ਚੋਂ 21 ਹਜ਼ਾਰ ਮਜ਼ਦੂਰਾਂ ਨੇ ਅਪਲਾਈ ਕੀਤਾ ਹੈ, ਇਸ ਤਰ੍ਹਾਂ ਸੂਬੇ ਦੇ 22 ਜ਼ਿਲ੍ਹਿਆਂ ਦੇ ਮਜ਼ਦੂਰ ਘਰ ਵਾਪਸੀ ਲਈ ਪੋਰਟਲ 'ਤੇ ਅਪਲਾਈ ਕਰ ਚੁੱਕੇ ਹਨ। ਇਨ੍ਹਾਂ ਮਜ਼ਦੂਰਾਂ ਦੀ ਘਰ ਵਾਪਸੀ ਕਰਾਉਣਾ ਸੂਬਾ ਸਰਕਾਰ ਲਈ ਸਭ ਤੋਂ ਔਖਾ ਹੋਵੇਗਾ ਕਿਉਂਕਿ ਇੰਨੇ ਮਜ਼ਦੂਰਾਂ ਦੀ ਮੈਡੀਕਲ ਜਾਂਚ ਕਿਵੇਂ ਹੋਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਸੂਬਿਆਂ 'ਚ ਇਹ ਮਜ਼ਦੂਰ ਜਾਣਗੇ, ਉੱਥੇ ਵੀ ਇਨ੍ਹਾਂ ਨੂੰ ਸਾਂਭਣਾ ਕੋਈ ਆਸਾਨ ਨਹੀਂ ਹੋਵੇਗਾ, ਉੱਥੇ ਮਜ਼ਦੂਰਾਂ ਦੀ ਮੈਡੀਕਲ ਜਾਂਚ ਅਤੇ ਫਿਰ ਇਕਾਂਤਵਾਸ ਦੇ ਇੰਤਜ਼ਾਮ ਕਰਨੇ ਪੈਣਗੇ ਤੇ ਵਾਹਨਾਂ ਦਾ ਪ੍ਰਬੰਧ ਵੀ ਕਰਨਾ ਪਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੋਰੋਨਾ ਦਾ ਕਹਿਰ ਜਾਰੀ, 9 ਨਵੇਂ ਕੇਸਾਂ ਦੀ ਪੁਸ਼ਟੀ
ਭਲਕੇ ਹੋਵੇਗਾ ਪੰਜਾਬ 'ਚ ਸ਼ਰਾਬ ਦੇ ਠੇਕੇ ਖੁੱਲ੍ਹਣ 'ਤੇ ਫੈਸਲਾ
NEXT STORY