ਸ਼ੇਰਪੁਰ (ਸਿੰਗਲਾ)- ਬੀਤੇ ਕੁਝ ਦਿਨ ਤੋਂ ਇਕ ਪੈਟਰੋਲ ਪੰਪ ਉੱਪਰ ਸ਼ੇਰ ਦੇ ਘੁੰਮਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਵੀ ਇਸ ਨੂੰ ਇਕ-ਦੂਜੇ ਨਾਲ ਸ਼ੇਅਰ ਕਰ ਕੇ ਸ਼ੇਰ ਆਉਣ ਦੀ ਗੱਲ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਵੀਡੀਓ ਪੰਜਾਬ ਦੀ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ, ਪਰ ਹੁਣ ਇਹ ਸਾਫ਼ ਹੋ ਗਿਆ ਹੈ ਕਿ ਇਹ ਵੀਡੀਓ ਪੰਜਾਬ ਦੀ ਨਹੀਂ ਸਗੋਂ ਕਿਸੇ ਹੋਰ ਸੂਬੇ ਦੀ ਹੈ। ਪਹਿਲਾਂ ਇਹ ਵੀਡੀਓ ਮੋਗਾ ਦੇ ਪਿੰਡ ਬੁੱਗੀਪੁਰਾ ਦੀ ਦੱਸੀ ਜਾ ਰਹੀ ਸੀ ਤੇ ਲੰਘੀ ਰਾਤ ਤੋਂ ਕਸਬਾ ਸ਼ੇਰਪੁਰ ਦੇ ਕਾਤਰੋਂ, ਧੂਰੀ ਰੋਡ ਉੱਪਰ ਪੈਟਰੋਲ ਪੰਪ ਦੀ ਹੋਣ ਦੇ ਦਾਅਵੇ ਨਾਲ ਵਾਇਰਲ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਮੁਲਾਜ਼ਮਾਂ ਲਈ Good News: ਵੱਡਾ ਤੋਹਫ਼ਾ ਦੇਣ ਜਾ ਰਹੀ ਸਰਕਾਰ
ਇਸ ਸਬੰਧੀ ਪੈਟਰੋਲ ਪੰਪ ਦੇ ਮਾਲਕ ਦਵਿੰਦਰ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਜੋ ਸੋਸ਼ਲ ਮੀਡੀਆ ਉੱਪਰ ਨਿਆਰਾ ਕੰਪਨੀ ਦੇ ਪੈਟਰੋਲ ਪੰਪ ’ਤੇ ਸ਼ੇਰ ਆਉਣ ਦੀ ਵੀਡੀਓ ਹੈ ਉਹ ਪੰਜਾਬ ਦੀ ਨਹੀਂ ਸਗੋਂ ਕਿਸੇ ਦੂਜੀ ਸਟੇਟ ਦੀ ਹੈ। ਪੰਜਾਬ ’ਚ ਜੋ ਪੈਟਰੋਲ ਪੰਪਾਂ ਉੱਪਰ ਜੋ ਬੋਰਡ ਕੰਪਨੀ ਵੱਲੋਂ ਬੋਰਡ ਲਾਏ ਜਾਂਦੇ ਹਨ, ਉਹ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ’ਚ ਹੁੰਦੇ ਹਨ, ਜਦਕਿ ਵਾਇਰਲ ਵੀਡੀਓ ਵਿਚ ਕਿਸੇ ਹੋਰ ਸਟੇਟ ਦੀ ਭਾਸ਼ਾ ’ਚ ਬੋਰਡ ਲੱਗਿਆ ਹੋਇਆ ਹੈ। ਇਸ ਕਰ ਕੇ ਇਸ ਵੀਡੀਓ ਨਾਲ ਸ਼ੇਰਪੁਰ ਦੇ ਪੈਟਰੋਲ ਪੰਪ ਨਜ਼ਦੀਕ ਸ਼ੇਰ ਆਉਣ ਦੀ ਘਟਨਾ ਦੀ ਕੋਈ ਵੀ ਸੱਚਾਈ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਲਾਡੋਵਾਲ ਟੋਲ ਪਲਾਜ਼ਾ ਫ਼ਰੀ ਹੋਣ ਦੇ ਐਲਾਨ ਨਾਲ ਜੁੜੀ ਵੱਡੀ ਅਪਡੇਟ
ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸੀ.ਸੀ.ਟੀ.ਵੀ. ਕੈਮਰੇ ਬਾਖੂਬੀ ਦੇਖ ਲਏ ਹਨ ਅਤੇ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਸੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਪੁਲਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਕਿਉਂਕਿ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਸ਼ੇਰਪੁਰ ਇਲਾਕੇ ’ਚ ਸ਼ੇਰ ਆਉਣ ਦੀ ਨਹੀਂ ਵਾਪਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ਦੇ ਬਾਹਰ ਨੌਜਵਾਨ ’ਤੇ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ
NEXT STORY