ਬੁਢਲਾਡਾ (ਪਰਮਦੀਪ ਰਾਣਾ): ਬੁਢਲਾਡਾ ਬਲਾਕ ਦੇ ਨਾਲ ਪੈਂਦੇ ਪਿੰਡ ਮੱਲ ਸਿੰਘ ਵਾਲਾ ਵਿਖੇ ਇਕ ਲੜਕੀ ਦੇ ਵਿਆਹ 'ਤੇ ਸ਼ਗਨਾਂ ਵਿਹਾਰਾਂ ਦੀਆਂ ਤਸਵੀਰਾਂ ਖਿੱਚ ਰਹੇ ਫੋਟੋਗ੍ਰਾਫ਼ਰ ਦੀ ਅਚਾਨਕ ਤਬੀਅਤ ਵਿਗੜਣ ਮਗਰੋਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੱਖਣ ਸਿੰਘ ਪੁੱਤਰ ਰਾਮ ਸਿੰਘ ਵਜੋਂ ਹੋਈ ਹੈ। ਇਹ ਸਾਰੀ ਘਟਨਾ ਨੇੜੇ ਲੱਗੇ CCTV ਕੈਮਰੇ ਵਿਚ ਵੀ ਕੈਦ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਪੈਟਰੋਲ ਨੂੰ ਲੈ ਕੇ ਦਿੱਤੀ ਗਈ ਚੇਤਾਵਨੀ
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਘਰ ਵਿਚ ਖ਼ੁਸ਼ੀਆਂ ਦਾ ਮਾਹੌਲ ਸੀ ਤੇ ਲੋਕ ਇਕ-ਦੂਜੇ ਨਾਲ ਫ਼ੋਟੋਆਂ ਖਿਚਾ ਰਹੇ ਸਨ। ਫੋਟੋਆਂ ਖਿੱਚ ਰਹੇ ਫੋਟੋਗ੍ਰਾਫ਼ਰ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਤੇ ਉਸ ਨੇ ਆਪਣਾ ਸਰੀਰ ਅੱਗੇ ਨੂੰ ਝੁਕਾ ਲਿਆ ਤੇ ਕੈਮਰਾ ਜ਼ਮੀਨ 'ਤੇ ਰੱਖ ਦਿੱਤਾ ਤੇ ਇਕਦੱਮ ਕੁਰਸੀ ਤੋਂ ਹੇਠਾਂ ਡਿੱਗ ਗਿਆ। ਮੌਕੇ 'ਤੇ ਮੌਜੂਦ ਪਰਿਵਾਰਕ ਮੈਂਬਰ ਤੇ ਹੋਰ ਲੋਕ ਉਸ ਵੱਲ ਨੂੰ ਭੱਜੇ। ਸ਼ਗਨਾਂ ਵਾਲੇ ਘਰ ਵਿਚ ਇਕਦੱਮ ਸਭ ਨੂੰ ਹੌਲ਼ ਪੈ ਗਏ। ਵੇਖਦਿਆਂ ਵੇਖਦਿਆਂ ਸਭ ਲੋਕ ਉੱਥੇ ਇਕੱਠੇ ਹੋ ਗਏ ਤੇ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਜ਼ਰੂਰੀ ਖ਼ਬਰ, ਲਾਗੂ ਹੋਇਆ ਨਵਾਂ ਫ਼ੈਸਲਾ
ਸਿਵਲ ਹਸਪਤਾਲ ਵਿਖੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੰਜਾਬ ਫੋਟੋਗ੍ਰਾਫ਼ਰ ਯੂਨੀਅਨ ਨੇ ਦੱਸਿਆ ਕਿ ਮੱਖਣ ਸਿੰਘ ਬਹੁਤ ਗਰੀਬ ਘਰ ਤੋਂ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਬਜ਼ੁਰਗ ਮਾਪਿਆਂ, ਪਤਨੀ ਅਤੇ ਬੱਚਿਆਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੇ SHO ਨਾਲ ਵਾਪਰੀ ਅਣਹੋਣੀ
NEXT STORY