ਫ਼ਤਹਿਗੜ੍ਹ ਸਾਹਿਬ/ਬੱਸੀ ਪਠਾਣਾਂ (ਰਾਜਕਮਲ/ਜਗਦੇਵ ਸਿੰਘ): ਜ਼ਿਲਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ਦੇ ਅਧੀਨ ਆਉਂਦੇ ਪਿੰਡ ਮੁਸਤਫਾਬਾਦ ਵਿਚ ਇਕ ਲੜਕੀ ਦੇ ਵਿਆਹ ਸਮਾਗਮ ਤੋਂ ਪਹਿਲਾਂ ਪਹੁੰਚੇ ਰਿਸ਼ਤੇਦਾਰਾਂ ਲਈ ਰਾਤ ਦਾ ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਅੱਗ ਲੱਗ ਜਾਣ ਕਾਰਨ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਜਿੱਥੇ ਇਕ ਔਰਤ ਦੀ ਪਹਿਲਾਂ ਮੌਤ ਹੋ ਗਈ ਸੀ, ਉੱਥੇ ਹੀ ਅੱਗ ਦੀ ਲਪੇਟ ਵਿਚ ਬੁਰੀ ਤਰ੍ਹਾਂ ਝੁਲਸੀਆਂ ਦੋ ਹੋਰ ਔਰਤਾਂ ਇਲਾਜ ਦੌਰਾਨ ਦਮ ਤੋੜ ਗਈਆਂ। ਕੁੱਲ ਤਿੰਨ ਮੌਤਾਂ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਤੇ ਬਾਕੀ ਰਹਿੰਦੇ ਤਿੰਨ ਗੰਭੀਰ ਰੂਪ ਵਿਚ ਹੋਏ ਜ਼ਖ਼ਮੀਆਂ ਦਾ PGI ਚੰਡੀਗੜ੍ਹ ਵਿਚ ਇਲਾਜ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜੇ ਅਜੇ ਵੀ ਨਾ ਸੰਭਲੇ ਤਾਂ...
ਉਧਰ ਲੜਕੀ ਦੇ ਪਰਿਵਾਰ ਵੱਲੋਂ ਲੜਕੀ ਦਾ ਸਾਦੇ ਢੰਗ ਨਾਲ ਵਿਆਹ ਕਰਕੇ ਲੜਕੀ ਦੇ ਸਹੁਰੇ ਘਰ ਵਿਦਾ ਕਰ ਦਿੱਤਾ ਗਿਆ ਹੈ। ਲੜਕੀ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਉਹਨਾਂ ਦੇ ਕਾਰਨ ਪਿੰਡ ਦੀਆਂ ਹੋਈਆਂ ਇਨ੍ਹਾਂ ਮੌਤਾਂ ਲਈ ਬੇਹਦ ਦੁੱਖ ਹੈ । ਲੜਕੀ ਦੇ ਚਾਚਾ ਦਰਸ਼ਨ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਹੋਏ ਵਿਆਹ ਸਮਾਰੋਹ ਨੂੰ ਸਧਾਰਨ ਤਰੀਕੇ ਨਾਲ ਸੰਪੰਨ ਕੀਤਾ ਗਿਆ। ਇਕ ਪਾਸੇ ਜਿੱਥੇ ਡੋਲੀ ਚੁਕੀ ਜਾ ਰਹੀ ਸੀ, ਉੱਥੇ ਪਿੰਡ ’ਚ ਮਾਤਮ ਛਾਇਆ ਹੋਇਆ ਸੀ। ਪੁਲਸ ਵੱਲੋਂ ਵੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿਤੀ ਗਈ ਹੈ ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਾਰਿਸ਼ ਨੂੰ ਲੈ ਕੇ ਵੱਡੀ Update, ਹੋਰ ਵਧੇਗੀ ਠੰਡ
ਇੱਥੇ ਦੱਸ ਦਈਏ ਕਿ ਸਲੰਡਰ ਨੂੰ ਅੱਗ ਲੱਗ ਜਾਣ ਕਾਰਨ ਕੁਲ 6 ਵਿਅਕਤੀ ਅੱਗ ਦੀ ਲਪੇਟ ਵਿਚ ਆ ਗਏ ਸਨ, ਜਿਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਮ੍ਰਿਤਕਾਂ ਵਿਚ ਗੁਰਦੀਸ਼ ਕੌਰ (57), ਰਾਜ ਰਾਣੀ (75), ਕੁਲਜੀਤ ਕੌਰ (43) ਸ਼ਾਮਲ ਹਨ। ਹਲਕਾ ਬੱਸੀ ਪਠਾਣਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ ਅਤੇ ਅਕਾਲੀ ਦਲ ਦੇ ਆਗੂਆਂ ਨੇ ਪੀੜਤ ਪਰਿਵਾਰਾਂ ਦੇ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਇਸ ਦੁੱਖ ਦੀ ਘੜੀ ਵਿਚ ਨਾਲ ਖੜਣ ਦਾ ਵਿਸ਼ਵਾਸ ਵੀ ਦਵਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਥਿਆਰਾਂ ਦੀ ਨੋਕ ’ਤੇ ਟਰੱਕ ਡਰਾਈਵਰ ਨੂੰ ਅਗਵਾ ਕਰ ਕੇ 764 ਗੱਟੇ ਝੋਨਾ ਲੁੱਟਣ ਵਾਲੇ 4 ਲੁਟੇਰੇ ਕਾਬੂ
NEXT STORY