ਚੰਡੀਗੜ੍ਹ/ਲੁਧਿਆਣਾ: ਵੇਰਕਾ ਵੱਲੋਂ ਆਪਣੇ ਕੁਝ Milk Products ਦੀਆਂ ਕੀਮਤਾਂ ਵਿਚ ਬਦਲਾਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਚੀਜ਼ਾਂ ਦੀ ਮਾਤਰਾ ਵੀ ਵਧਾਈ ਗਈ ਹੈ। ਜਾਣਕਾਰੀ ਮੁਤਾਬਕ 30 ਰੁਪਏ ਵਾਲਾ ਲੱਸੀ ਦਾ ਪੈਕੇਟ ਹੁਣ 35 ਰੁਪਏ ਵਿੱਚ ਮਿਲੇਗਾ। ਇਸ ਦੇ ਨਾਲ ਹੀ 20 ਰੁਪਏ ਵਿਚ ਮਿਲਣ ਵਾਲੀ ਖੀਰ ਦੀ ਕੀਮਤ ਹੁਣ 25 ਰੁਪਏ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਮਾਪਿਆਂ ਨੇ ਚਿੱਟੇ ਖ਼ਾਤਰ ਕਬਾੜੀਏ ਨੂੰ ਵੇਚ ਦਿੱਤੀ ਔਲਾਦ ਤੇ ਫ਼ਿਰ...
ਦੱਸ ਦਈਏ ਕਿ ਵੇਰਕਾ ਨੇ ਕੀਮਤ ਦੇ ਨਾਲ-ਨਾਲ ਮਾਤਰਾ ਵੀ ਵਧਾ ਦਿੱਤੀ ਹੈ। 800 ਮਿਲੀਲੀਟਰ ਲੱਸੀ ਦਾ ਪੈਕੇਟ ਪਹਿਲਾਂ 30 ਰੁਪਏ ਦਾ ਹੁੰਦਾ ਸੀ, ਪਰ ਹੁਣ 900 ਮਿਲੀਲੀਟਰ ਦਾ ਪੈਕੇਟ 35 ਰੁਪਏ ਦਾ ਹੋਵੇਗਾ। 180 ਗ੍ਰਾਮ ਖੀਰ ਦਾ ਪੈਕੇਟ ਪਹਿਲਾਂ 20 ਰੁਪਏ ਦਾ ਹੁੰਦਾ ਸੀ, ਪਰ ਹੁਣ 200 ਗ੍ਰਾਮ ਦਾ ਪੈਕੇਟ 25 ਰੁਪਏ ਦਾ ਹੋਵੇਗਾ। ਅੱਜ ਨਵੀਂ ਕੀਮਤ ਵਾਲੇ ਪੈਕੇਟ ਬਾਜ਼ਾਰ ਵਿਚ ਆ ਗਏ ਹਨ।
ਮੁਅੱਤਲ SHO ਭੂਸ਼ਣ ਦੇ ਮਾਮਲੇ 'ਚ ਨਵਾਂ ਮੋੜ! ਇਕ ਹੋਰ ਕੁੜੀ ਆਈ ਸਾਹਮਣੇ, ਖੁੱਲ੍ਹ ਗਏ ਵੱਡੇ ਰਾਜ਼
NEXT STORY