ਲੁਧਿਆਣਾ (ਹਿਤੇਸ਼) : ਪੰਜਾਬ ਦੇ ਨਵੇਂ ਬਣੇ ਵਿਧਾਇਕਾਂ ਨੂੰ ਵੀਰਵਾਰ ਨੂੰ ਸਹੁੰ ਚੁਕਾਈ ਗਈ, ਜਿਨ੍ਹਾਂ 'ਚੋਂ ਸਿਰਫ 28 ਵਿਧਾਇਕ ਅਜਿਹੇ ਹਨ, ਜੋ ਦੂਜੀ ਜਾਂ ਇਸ ਤੋਂ ਜ਼ਿਆਦਾ ਵਾਰ ਜਿੱਤੇ ਹਨ। ਇਸ ਦੇ ਨਾਲ ਹੀ 89 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਰਹੇ ਹਨ। ਇਨ੍ਹਾਂ 'ਚ ਸਭ ਤੋਂ ਜ਼ਿਆਦਾ 81 ਮੈਂਬਰ ਆਮ ਆਦਮੀ ਪਾਰਟੀ ਦੇ ਹਨ। ਇਨ੍ਹਾਂ 'ਚ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਪਹਿਲੀ ਵਾਰ ਵਿਧਾਇਕ ਬਣੇ ਹਨ। ਇੱਥੋਂ ਤੱਕ ਕਿ ਦੂਜੀ ਵਾਰ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਅੰਕੜਾ ਵੀ 11 ਹੈ
ਇਹ ਹਨ ਦੂਜੀ ਵਾਰ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ
ਹਰਪਾਲ ਚੀਮਾ, ਅਮਨ ਅਰੋੜਾ, ਸਰਬਜੀਤ ਮਾਣੂੰਕੇ, ਜੈ ਕਿਸ਼ਨ ਰੋੜੀ, ਕੁਲਤਾਰ ਸੰਧਵਾ, ਮੀਤ ਹੇਅਰ, ਪ੍ਰੋ. ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰ, ਬੁੱਧ ਰਾਮ, ਨਰੇਸ਼ ਕਟਾਰੀਆ, ਕੁਲਵੰਤ ਪੰਡੋਰੀ
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਬੁਰੀ ਖ਼ਬਰ, ਕੋਲਾ ਸੰਕਟ ਕਾਰਨ ਬਿਜਲੀ ਦੇ ਵੱਡੇ ਕੱਟ ਲੱਗਣ ਦਾ ਖ਼ਦਸ਼ਾ
ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਦੀ ਖ਼ਾਸੀਅਤ
ਪਿਛਲੀ ਵਾਰ ਦੇ ਮੁਕਾਬਲੇ ਦੁੱਗਣੀ ਹੋਈ ਮਹਿਲਾ ਵਿਧਾਇਕਾਂ ਦੀ ਗਿਣਤੀ
11 ਪਹਿਲੀ ਵਾਰ ਬਣੀਆਂ ਵਿਧਾਇਕ
12 ਡਾਕਟਰ ਵੀ ਬਣੇ ਹਨ ਵਿਧਾਇਕ
50 ਸਾਲਾਂ ਤੋਂ ਘੱਟ ਹੈ ਅੱਧੇ ਵਿਧਾਇਕਾਂ ਦੀ ਉਮਰ
ਕੋਈ ਵਿਧਾਇਕ ਨਹੀਂ ਹੈ ਅਨਪੜ੍ਹ
87 ਵਿਧਾਇਕ ਹਨ ਕਰੋੜਪਤੀ
58 ਵਿਧਾਇਕਾਂ 'ਤੇ ਹਨ ਅਪਰਾਧਿਕ ਕੇਸ
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਕਾਲਜ 'ਚ ਪੜ੍ਹਦੀ ਕੁੜੀ ਦਾ ਕਾਰਨਾਮਾ, ਮਾਪਿਆਂ ਦੀ ਇੱਜ਼ਤ ਰੋਲ੍ਹ ਲੱਖਾਂ ਰੁਪਏ ਲੈ ਕੇ ਪ੍ਰੇਮੀ ਨਾਲ ਭੱਜੀ
ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀਆਂ ਨਾਲ ਜੁੜੇ ਪਹਿਲੂ
ਪ੍ਰਕਾਸ਼ ਸਿੰਘ ਬਾਦਲ 1970 'ਚ 43 ਸਾਲ ਦੀ ਉਮਰ 'ਚ ਬਣੇ ਸੀ ਮੁੱਖ ਮੰਤਰੀ
49 ਸਾਲ ਹੈ ਭਗਵੰਤ ਮਾਨ ਦੀ ਉਮਰ
ਚਰਨਜੀਤ ਚੰਨੀ 58 ਤਾਂ ਕੈਪਟਨ 60 ਸਾਲ ਦੀ ਉਮਰ 'ਚ ਬਣੇ ਸੀ ਮੁੱਖ ਮੰਤਰੀ
ਬਾਦਲ 18 ਅਤੇ ਕੈਪਟਨ ਅਮਰਿੰਦਰ ਸਿੰਘ 9 ਸਾਲ ਤੋਂ ਜ਼ਿਆਦਾ ਸਮਾਂ ਰਹੇ ਹਨ ਮੁੱਖ ਮੰਤਰੀ
ਰਾਜਿੰਦਰ ਕੌਰ ਭੱਠਲ ਸਭ ਤੋਂ ਘੱਟ ਸਮੇਂ 89 ਦਿਨ ਰਹੇ ਮੁੱਖ ਮੰਤਰੀ
111 ਦਿਨ ਦਾ ਹੈ ਚਰਨਜੀਤ ਸਿੰਘ ਚੰਨੀ ਦਾ ਕਾਰਜਕਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਲਈ 'ਭਗਵੰਤ ਮਾਨ' ਦਾ ਪਹਿਲਾ ਵੱਡਾ ਐਲਾਨ, ਬੋਲੇ-ਇਤਿਹਾਸ 'ਚ ਕਦੇ ਨਹੀਂ ਲਿਆ ਗਿਆ ਅਜਿਹਾ ਫ਼ੈਸਲਾ
NEXT STORY