ਚੰਡੀਗੜ੍ਹ: ਪੰਜਾਬ ਵਿਚ ਛੋਟੇ ਗੈਰ-ਖੇਤੀਬਾੜੀ ਕਾਰੋਬਾਰਾਂ ਦੀ ਗਿਣਤੀ ਦਿੱਲੀ ਨਾਲੋਂ ਲਗਭਗ ਦੁੱਗਣੀ ਹੈ, ਪਰ ਇਹ ਕਾਰੋਬਾਰ ਰੋਜ਼ਗਾਰ ਦੇਣ ਵਿਚ ਕਾਫ਼ੀ ਪਿੱਛੇ ਹਨ। ਨੈਸ਼ਨਲ ਸਟੈਟਿਸਟਿਕਲ ਆਫ਼ਿਸ ਦੀ ਤਾਜ਼ਾ ਰਿਪੋਰਟ ਅਨੁਸਾਰ, ਪੰਜਾਬ ਵਿਚ 20.10 ਲੱਖ ਛੋਟੇ ਕਾਰੋਬਾਰ ਹਨ, ਜਦਕਿ ਦਿੱਲੀ ਵਿਚ ਇਹ ਗਿਣਤੀ ਸਿਰਫ 10.35 ਲੱਖ ਹੈ। ਇਸ ਦੇ ਬਾਵਜੂਦ, ਪੰਜਾਬ ਦੇ ਸਿਰਫ 16.74% ਕਾਰੋਬਾਰ ਹੀ ਤਨਖਾਹ 'ਤੇ ਕਰਮਚਾਰੀ ਰੱਖਦੇ ਹਨ, ਜਦੋਂ ਕਿ ਦਿੱਲੀ ਵਿਚ ਇਹ ਅੰਕੜਾ 33.30% ਹੈ। ਇਸ ਦਾ ਮਤਲਬ ਹੈ ਕਿ ਦਿੱਲੀ ਵਿਚ ਹਰ ਤਿੰਨ ਵਿਚੋਂ ਇਕ ਕਾਰੋਬਾਰ ਰੁਜ਼ਗਾਰ ਦਿੰਦਾ ਹੈ, ਜਦਕਿ ਪੰਜਾਬ ਵਿਚ ਇਹ ਅਨੁਪਾਤ ਛੇ ਵਿਚੋਂ ਇਕ ਦਾ ਹੈ।
ਇਸ ਰਿਪੋਰਟ ਅਨੁਸਾਰ, ਪੰਜਾਬ ਦੇ ਇਨ੍ਹਾਂ ਛੋਟੇ ਕਾਰੋਬਾਰਾਂ ਨਾਲ ਲਗਭਗ 32.33 ਲੱਖ ਲੋਕਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ। ਮਹਿਲਾਵਾਂ ਦੇ ਨਾਂ 'ਤੇ ਚੱਲਣ ਵਾਲੇ ਕਾਰੋਬਾਰਾਂ ਦੇ ਮਾਮਲੇ ਵਿਚ ਪੰਜਾਬ (26.36%) ਦਿੱਲੀ (16.67%) ਨਾਲੋਂ ਬਿਹਤਰ ਸਥਿਤੀ ਵਿਚ ਹੈ। ਸੂਬੇ ਦੇ 98.66% ਕਾਰੋਬਾਰ ਮਾਲਕਾਨਾ ਜਾਂ ਸਾਂਝੇਦਾਰੀ ਦੇ ਮਾਡਲ 'ਤੇ ਚੱਲ ਰਹੇ ਹਨ, ਜੋ ਮੁੱਖ ਤੌਰ 'ਤੇ ਪਰਿਵਾਰਾਂ 'ਤੇ ਅਧਾਰਤ ਹਨ।
ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਲੁਧਿਆਣਾ ਸ਼ਹਿਰ ਮੈਨੂਫੈਕਚਰਿੰਗ ਦਾ ਕੇਂਦਰ ਹੈ, ਜਿੱਥੇ 1.77 ਲੱਖ ਛੋਟੇ ਕਾਰੋਬਾਰਾਂ ਰਾਹੀਂ 3.49 ਲੱਖ ਲੋਕਾਂ ਨੂੰ ਕੰਮ ਮਿਲਿਆ ਹੋਇਆ ਹੈ। ਇਥੇ ਸਰਵਿਸ ਸੈਕਟਰ ਅਤੇ ਵਪਾਰ ਦੀ ਪ੍ਰਮੁੱਖ ਭੂਮਿਕਾ ਹੈ। ਇੱਥੇ 86,728 ਛੋਟੇ ਕਾਰੋਬਾਰ ਹਨ, ਜਿਨ੍ਹਾਂ ਨਾਲ 1.51 ਲੱਖ ਲੋਕ ਜੁੜੇ ਹੋਏ ਹਨ। ਰਿਪੋਰਟ ਦੱਸਦੀ ਹੈ ਕਿ ਪੰਜਾਬ ਵਿਚ ਛੋਟੇ ਕਾਰੋਬਾਰਾਂ ਦਾ ਆਧਾਰ ਮਜ਼ਬੂਤ ਹੈ, ਪਰ ਰੁਜ਼ਗਾਰ ਸਿਰਜਣ ਦੇ ਮਾਮਲੇ ਵਿਚ ਅਜੇ ਵੀ ਵੱਡੀ ਗੁੰਜਾਇਸ਼ ਬਾਕੀ ਹੈ।
ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਟਲ਼ੀ, ਹਾਈ ਕੋਰਟ ਨੇ ED ਤੋਂ ਮੰਗੀ ਰਿਪੋਰਟ
NEXT STORY