ਭੁਵਨੇਸ਼ਵਰ (ਇੰਟ.) – ਨੀਟ ਵਿਵਾਦ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਧਰਮਿੰਦਰ ਪ੍ਰਧਾਨ ਭਾਵੇਂ ਫਿਲਹਾਲ ਕੇਂਦਰ ਸਰਕਾਰ ਤੋਂ ਬਾਹਰ ਹੋਣ ਪਰ ਓਡਿਸ਼ਾ ਦੀ ਸਿਆਸਤ ਵਿਚ ਉਨ੍ਹਾਂ ਦਾ ਪ੍ਰਭਾਵ ਘਟਦਾ ਨਜ਼ਰ ਨਹੀਂ ਆ ਰਿਹਾ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਾਰਟੀ ਸੰਗਠਨ, ਸੰਘ ਪਰਿਵਾਰ ਅਤੇ ਕੇਂਦਰੀ ਲੀਡਰਸ਼ਿਪ ਵਿਚ ਉਨ੍ਹਾਂ ਦੀ ਮਜ਼ਬੂਤ ਪਕੜ ਨੇ ਉਨ੍ਹਾਂ ਨੂੰ ਅੱਜ ਵੀ ਸੂਬਾ ਭਾਜਪਾ ਦਾ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਬਣਾ ਕੇ ਰੱਖਿਆ ਹੈ। ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਮੋਹਨ ਮਾਝੀ ਸਰਕਾਰ ਦੇ ਵਿਸਥਾਰ ਅਤੇ ਸੰਗਠਨਾਤਮਕ ਫੇਰਬਦਲ ਨਾਲ ਉਨ੍ਹਾਂ ਦੀ ਅਸਲ ਸਿਆਸੀ ਤਾਕਤ ਦੀ ਨਵੀਂ ਪ੍ਰੀਖਿਆ ਹੋਵੇਗੀ।
ਪੜ੍ਹੋ ਇਹ ਵੀ - 'ਤਨਖਾਹ 2 ਲੱਖ, ਮੈਂ ਫਿਰ ਵੀ ਗਰੀਬ...', ਬੰਗਲੁਰੂ 'ਚ ਰਹਿਣਾ ਸੋਖਾ ਨਹੀਂ, ਬੰਦੇ ਨੇ ਗਿਣਾਈ ਖਰਚਿਆਂ ਦੀ LIST
ਅਸਤੀਫੇ ਨਾਲ ਅਕਸ ਨੂੰ ਝਟਕਾ ਪਰ ਪ੍ਰਭਾਵ ਬਰਕਰਾਰ
25 ਜੁਲਾਈ ਨੂੰ ਨੀਟ ਪੇਪਰ ਲੀਕ ਵਿਵਾਦ ਦੇ ਵਿਰੋਧ ਤੋਂ ਬਾਅਦ ਧਰਮਿੰਦਰ ਪ੍ਰਧਾਨ ਨੇ ਕੇਂਦਰੀ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਨਾਲ ਉਨ੍ਹਾਂ ਦੇ ਜਨਤਕ ਅਕਸ ਨੂੰ ਝਟਕਾ ਜ਼ਰੂਰ ਲੱਗਾ ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਓਡਿਸ਼ਾ ਵਿਚ ਉਨ੍ਹਾਂ ਦੀ ਸੰਗਠਨਾਤਮਕ ਤਾਕਤ ਅਤੇ ਕੇਂਦਰੀ ਲੀਡਰਸ਼ਿਪ ਤੱਕ ਸਿੱਧੀ ਪਹੁੰਚ ਅਜੇ ਵੀ ਪਹਿਲਾਂ ਵਾਂਗ ਬਣੀ ਹੋਈ ਹੈ। ਸੂਬਾ ਭਾਜਪਾ ਵਿਚ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਸਭ ਤੋਂ ਪ੍ਰਭਾਵਸ਼ਾਲੀ ਰਣਨੀਤੀਕਾਰਾਂ ਵਿਚ ਗਿਣਿਆ ਜਾਂਦਾ ਹੈ।
ਪੜ੍ਹੋ ਇਹ ਵੀ - 28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼ ਹਨ੍ਹੇਰੀ-ਝੱਖੜ ਦਾ ਅਲਰਟ ਜਾਰੀ
ਸੰਗਠਨ ਵਿਚ ਡੂੰਘੀਆਂ ਜੜ੍ਹਾਂ
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਤੋਂ ਸਿਆਸੀ ਜੀਵਨ ਸ਼ੁਰੂ ਕਰਨ ਵਾਲੇ ਧਰਮਿੰਦਰ ਪ੍ਰਧਾਨ ਕਈ ਦਹਾਕਿਆਂ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਅਤੇ ਭਾਜਪਾ ਸੰਗਠਨ ਨਾਲ ਜੁੜੇ ਰਹੇ ਹਨ। ਸਾਬਕਾ ਕੇਂਦਰੀ ਮੰਤਰੀ ਦੇਬੇਂਦਰ ਪ੍ਰਧਾਨ ਦੀ ਸਿਆਸੀ ਵਿਰਾਸਤ ਦੇ ਨਾਲ ਉਨ੍ਹਾਂ ਨੇ ਸੰਗਠਨ ਵਿਚ ਆਪਣੀ ਵੱਖਰੀ ਪਛਾਣ ਬਣਾਈ। 2014 ਵਿਚ ਨਰਿੰਦਰ ਮੋਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦਾ ਰਾਸ਼ਟਰੀ ਪੱਧਰ ’ਤੇ ਕੱਦ ਤੇਜ਼ੀ ਨਾਲ ਵਧਿਆ ਅਤੇ ਉਹ ਪਾਰਟੀ ਦੇ ਮੁੱਖ ਚਿਹਰਿਆਂ ਵਿਚ ਸ਼ਾਮਲ ਹੋ ਗਏ।
ਓਡਿਸ਼ਾ ਵਿਚ ਚੋਣ ਰਣਨੀਤੀ ਦੇ ਮੁੱਖ ਸੂਤਰਧਾਰ
ਓਡਿਸ਼ਾ ਵਿਚ ਭਾਜਪਾ ਦੇ ਵਿਸਥਾਰ ਦਾ ਸਿਹਰਾ ਕਾਫੀ ਹੱਦ ਤੱਕ ਧਰਮਿੰਦਰ ਪ੍ਰਧਾਨ ਨੂੰ ਦਿੱਤਾ ਜਾਂਦਾ ਹੈ। 2017 ਦੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਤੋਂ ਲੈ ਕੇ 2019 ਅਤੇ ਉਸ ਤੋਂ ਬਾਅਦ ਦੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਤੱਕ ਉਨ੍ਹਾਂ ਨੇ ਸੰਗਠਨ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਨਵੀਨ ਪਟਨਾਇਕ ਦੇ ਲੰਬੇ ਸਿਆਸੀ ਦਬਦਬੇ ਨੂੰ ਚੁਣੌਤੀ ਦੇਣ ਵਿਚ ਵੀ ਉਨ੍ਹਾਂ ਦੀ ਸਿਆਸੀ ਭੂਮਿਕਾ ਮਹੱਤਵਪੂਰਨ ਮੰਨੀ ਜਾਂਦੀ ਹੈ।
ਪੜ੍ਹੋ ਇਹ ਵੀ - ਪ੍ਰਦਰਸ਼ਨ ਪਿੱਛੋਂ CJP ਆਗੂ ਦੀਪਕੇ 'ਤੇ ਵਰ੍ਹਿਆ ਰਿਸ਼ਤਿਆਂ ਦਾ ਮੀਂਹ! ਮਾਂ ਨੇ ਦੱਸਿਆ ਕਿਹੋ ਜਿਹੀ ਚਾਹੀਦੀ ਨੂੰਹ
ਮੋਹਨ ਮਾਝੀ ਸਰਕਾਰ ਵਿਚ ਵੀ ਅਸਰ
ਮੁੱਖ ਮੰਤਰੀ ਮੋਹਨ ਮਾਝੀ ਦੀ ਅਗਵਾਈ ਵਿਚ ਸਰਕਾਰ ਬਣਨ ਤੋਂ ਬਾਅਦ ਧਰਮਿੰਦਰ ਪ੍ਰਧਾਨ ਨੇ ਜਨਤਕ ਤੌਰ ’ਤੇ ਖੁਦ ਨੂੰ ਸੂਬਾ ਸਰਕਾਰ ਦੇ ਰੋਜ਼ਾਨਾ ਦੇ ਕੰਮਕਾਜ ਤੋਂ ਦੂਰ ਰੱਖਿਆ ਹੈ। ਇਸ ਦੇ ਬਾਵਜੂਦ ਸਿਆਸੀ ਗਲਿਆਰਿਆਂ ਵਿਚ ਮੰਨਿਆ ਜਾਂਦਾ ਹੈ ਕਿ ਸਰਕਾਰ ਅਤੇ ਸੰਗਠਨ ਦੇ ਕਈ ਮਹੱਤਵਪੂਰਨ ਫੈਸਲਿਆਂ ਵਿਚ ਉਨ੍ਹਾਂ ਦੇ ਕਰੀਬੀ ਨੇਤਾਵਾਂ ਦੀ ਭੂਮਿਕਾ ਬਣੀ ਹੋਈ ਹੈ। ਇਹੋ ਵਜ੍ਹਾ ਹੈ ਕਿ ਉਨ੍ਹਾਂ ਨੂੰ ਹੁਣ ਵੀ ਸੂਬਾ ਭਾਜਪਾ ਦਾ ਮੁੱਖ ਸ਼ਕਤੀ ਕੇਂਦਰ ਮੰਨਿਆ ਜਾਂਦਾ ਹੈ।
ਕੇਂਦਰੀ ਲੀਡਰਸ਼ਿਪ ਦਾ ਭਰੋਸਾ ਕਾਇਮ
ਅਸਤੀਫੇ ਤੋਂ ਬਾਅਦ ਵੀ ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਦੁਆਰਾ ਜਨਤਕ ਤੌਰ ’ਤੇ ਧਰਮਿੰਦਰ ਪ੍ਰਧਾਨ ਦੀ ਸ਼ਲਾਘਾ ਕੀਤੀ ਗਈ। ਸੰਸਦ ਵਿਚ ਰਾਸ਼ਟਰੀ ਜਨਤੰਤਰਿਕ ਗੱਠਜੋੜ (ਐੱਨ. ਡੀ. ਏ.) ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਪਾਰਟੀ ਨੇਤਾਵਾਂ ਨੇ ਉਨ੍ਹਾਂ ਦੇ ਯੋਗਦਾਨ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਇਸ ਨਾਲ ਇਹ ਸੰਦੇਸ਼ ਗਿਆ ਕਿ ਕੇਂਦਰੀ ਲੀਡਰਸ਼ਿਪ ਦਾ ਭਰੋਸਾ ਹਾਲੇ ਵੀ ਉਨ੍ਹਾਂ ਦੇ ਨਾਲ ਹੈ।
ਪੜ੍ਹੋ ਇਹ ਵੀ - ਹੁਣ ਬਿਨਾਂ ਪਾਸਪੋਰਟ ਤੋਂ ਇਨ੍ਹਾਂ ਲੋਕਾਂ ਦੀ ਭਾਰਤ 'ਚ ਹੋਵੇਗੀ ਐਂਟਰੀ! ਜਾਣੋ ਨੇਪਾਲ ਦਾ ਨਵਾਂ ਪਲਾਨ
ਅੱਗੇ ਦੀ ਸਿਆਸਤ ’ਤੇ ਰਹੇਗੀ ਨਜ਼ਰ
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਓਡਿਸ਼ਾ ਮੰਤਰੀ ਮੰਡਲ ਦੇ ਸੰਭਾਵਿਤ ਵਿਸਥਾਰ, ਸੰਗਠਨ ਵਿਚ ਬਦਲਾਅ ਅਤੇ ਆਉਣ ਵਾਲੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਇਹ ਤੈਅ ਕਰਨਗੀਆਂ ਕਿ ਧਰਮਿੰਦਰ ਪ੍ਰਧਾਨ ਦਾ ਪ੍ਰਭਾਵ ਕਿੰਨਾ ਵਿਆਪਕ ਬਣਿਆ ਹੋਇਆ ਹੈ। ਹਾਲਾਂਕਿ ਮੌਜੂਦਾ ਹਾਲਾਤਾਂ ਵਿਚ ਉਨ੍ਹਾਂ ਨੂੰ ਓਡਿਸ਼ਾ ਭਾਜਪਾ ਦੀ ਸਿਆਸਤ ਦਾ ਸਭ ਤੋਂ ਪ੍ਰਭਾਵਸ਼ਾਲੀ ਰਣਨੀਤੀਕਾਰ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੰਤਰ-ਮੰਤਰ ਪ੍ਰਦਰਸ਼ਨ: ਫਰਜ਼ੀ ਵੀਡੀਓਜ਼ 'ਤੇ ਦਿੱਲੀ ਪੁਲਸ ਸਖ਼ਤ; X, FB, Insta ਤੇ You tube ਨੂੰ ਨੋਟਿਸ
NEXT STORY