ਲੁਧਿਆਣਾ (ਮੁਕੇਸ਼)- ਚੰਡੀਗੜ੍ਹ ਰੋਡ ’ਤੇ ਵਰਧਮਾਨ ਸਬਜ਼ੀ ਮੰਡੀ ਨੇੜੇ ਰੋਡ ਤੋਂ ਗੁਜ਼ਰ ਰਹੇ ਤੇਲ ਨਾਲ ਭਰੇ ਹੋਏ ਆਇਲ ਟੈਂਕਰ ਦਾ ਅਚਾਨਕ ਟਾਇਰ ਫਟ ਗਿਆ। ਜਿਉਂ ਹੀ ਟਾਇਰ ਫਟਿਆ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਨਾਲ ਇਲਾਕਾ ਕੰਬ ਉੱਠਿਆ। ਸੜਕ ਉੱਪਰੋਂ ਗੁਜ਼ਰ ਰਹੇ ਰਾਹਗੀਰਾਂ ਤੇ ਦੁਕਾਨਦਾਰਾਂ ’ਚ ਹਫੜਾ-ਦਫੜੀ ਮਚ ਗਈ। ਜ਼ੋਰਦਾਰ ਧਮਾਕੇ ਦੀ ਆਵਾਜ਼ ਕਾਰਨ ਇੰਜ ਲੱਗਿਆ ਜਿਵੇਂ ਬੰਬ ਫਟ ਗਿਆ ਹੋਵੇ ਪਰ ਜਦੋਂ ਲੋਕਾਂ ਨੂੰ ਪੱਤਾ ਲੱਗਾ ਕਿ ਤੇਲ ਵਾਲੇ ਟੈਂਕਰ ਦਾ ਟਾਇਰ ਫਟਿਆ ਹੈ, ਤਾਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀ ਛੁੱਟੀ ਰੱਦ! ਐਤਵਾਰ ਨੂੰ ਵੀ ਕਰਨਾ ਪਵੇਗਾ ਕੰਮ
ਦੁਕਾਨਦਾਰਾਂ ਨੇ ਕਿਹਾ ਕਿ ਟਾਇਰਾਂ ਦੇ ਉੱਪਰ ਲੱਗੀ ਹੋਈ ਸਟੀਲ ਦੀ ਚਾਦਰ ਕਾਰਨ ਬਚਾਅ ਹੋ ਗਿਆ, ਜੇ ਅੱਗ ਲੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਕੁਝ ਸਮੇਂ ਬਾਅਦ ਟੈਂਕਰ ਦੇ ਟਾਇਰ ਬਦਲਣ ਮਗਰੋਂ ਚਾਲਕ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦਾ ਇਹ ਹਾਈਵੇਅ ਪੂਰੀ ਤਰ੍ਹਾਂ ਹੋਇਆ ਬੰਦ, ਸੂਬੇ ਤੋਂ ਬਾਹਰ ਜਾਣ ਲਈ ਨਾ ਜਾਣਾ ਇਸ ਰੋਡ 'ਤੇ
NEXT STORY