ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਸ਼ਹਿਰ ਦੇ ਮਲੋਟ ਬਠਿੰਡਾ ਰੋਡ ਬਾਈਪਾਸ 'ਤੇ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਤੇਲ ਵਾਲੇ ਕੈਂਟਰ ਦੀ ਟੱਕਰ ਨਾਲ ਸਕੂਟਰੀ ਸਵਾਰ ਦੋ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਲੜਕੀਆਂ ਨੇੜਲੇ ਪਿੰਡ ਥਾਂਦੇਵਾਲਾ ਅਤੇ ਪਿੰਡ ਰੂੜਿਆਂਵਾਲੀ ਦੀਆਂ ਰਹਿਣ ਵਾਲੀਆਂ ਸਨ ਜੋ ਕਿ ਸੈਂਟ ਸਹਾਰਾ ਗਰੁੱਪ ਦੇ ਮਾਨਵਤਾ ਫਾਊਂਡੇਸ਼ਨ ਦੇ ਹੋਮ ਕੇਅਰ ਦੇ ਵਿਚ ਨਰਸਿੰਗ ਦਾ ਕੋਰਸ ਕਰ ਰਹੀਆਂ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਿਧਾਨ ਸਭਾ 'ਚ PM ਮੋਦੀ ਖ਼ਿਲਾਫ਼ ਨਾਅਰੇਬਾਜ਼ੀ! ਤਖ਼ਤੀਆਂ ਲੈ ਕੇ ਆਏ ਮੈਂਬਰ
ਇਹ ਦੋਵੇਂ ਲੜਕੀਆਂ ਸਰਕਾਰੀ ਹਸਪਤਾਲ ਵਿਚ ਇੰਟਰਸ਼ਿਪ ਤੋਂ ਬਾਅਦ ਸਕੂਟਰੀ ਰਾਹੀਂ ਵਾਪਸ ਆਪਣੇ ਘਰ ਜਾ ਰਹੀਆਂ ਸਨ ਤਾਂ ਮਲੋਟ ਬਠਿੰਡਾ ਰੋਡ ਬਾਈਪਾਸ ਤੇ ਤੇਲ ਵਾਲੇ ਕੈਂਟਰ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸਾ ਇਨ੍ਹਾਂ ਦਰਦਨਾਕ ਸੀ ਕਿ ਦੋਵਾਂ ਲੜਕੀਆਂ ਦੇ ਸਿਰ ਟਾਈਰ ਹੇਠਾਂ ਆ ਗਏ ਤੇ ਮੌਕੇ 'ਤੇ ਹੀ ਦੋਵਾਂ ਦੀ ਦਰਨਾਕ ਮੌਤ ਹੋ ਗਈ। ਮ੍ਰਿਤਕ ਲੜਕੀਆਂ ਦੀ ਪਛਾਣ ਪਿੰਡ ਰਹੂੜਿਆਂਵਾਲੀ ਵਾਸੀ 28 ਸਾਲਾਂ ਰਾਜਵੀਰ ਕੌਰ ਪੁੱਤਰੀ ਕਿੱਕਰ ਸਿੰਘ ਤੇ ਪਿੰਡ ਥਾਂਦੇਵਾਲਾ ਵਾਸੀ 22 ਸਾਲਾ ਰੇਨੂ ਪੁੱਤਰੀ ਬਲਵਿੰਦਰ ਸਿੰਘ ਵਜੋਂ ਹੋਈ ਹੈ। ਰਾਜਵੀਰ ਕੌਰ ਮੈਰਿਡ ਸੀ ਅਤੇ ਉਸ ਦੇ ਦੋ ਬੱਚੇ ਵੀ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਮਿਲਣਗੇ 10-10 ਹਜ਼ਾਰ ਰੁਪਏ, ਹੋ ਗਏ ਵੱਡੇ ਐਲਾਨ
ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੇ ਹਾਦਸਾ ਹੋਇਆ ਉਸ ਜਗ੍ਹਾ ਤੇ ਸੜਕ ਕਾਫੀ ਖਸਤਾ ਹਾਲਤ ਸੀ। ਫਿਲਹਾਲ ਸੜਕ ਸੁਰੱਖਿਆ ਫੋਰਸ ਅਤੇ ਪੁਲਸ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਖਬੀਰ ਬਾਦਲ 'ਤੇ ਵਰੇ ਭਗਵੰਤ ਮਾਨ, ਕਿਹਾ ਗਲੀਆਂ ਬਣੀਆਂ ਨਹੀਂ ਡੈਮਾਂ ਨਾਲ ਮੱਥਾ ਲਾਉਣਗੇ
NEXT STORY