ਬਟਾਲਾ (ਸਾਹਿਲ)- ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਖ਼ਾਸ ਕਰਕੇ ਬਾਰਡਰ ਨਾਲ ਲੱਗਦੇ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਅਧੀਨ ਆਉਂਦੀਆਂ ਪੁਲਸ ਚੌਂਕੀਆਂ ਅਤੇ ਥਾਣਿਆਂ ਵਿਚ ਉੱਪਰ ਸਮੇਂ-ਸਮੇਂ ’ਤੇ ਗ੍ਰੇਨੇਡ ਹਮਲੇ ਹੋਏ ਸਨ। ਉਥੇ ਨਾਲ ਹੀ ਹੁਣ ਮੁੜ ਬੀਤੇ ਕੱਲ੍ਹ ਅੰਮ੍ਰਿਤਸਰ ਬਾਈਪਾਸ ’ਤੇ ਸਥਿਤ ਫਤਿਹਗੜ੍ਹ ਚੂੜੀਆਂ ਪੁਲਸ ਚੌਕੀ ਜੋਕਿ ਪਿਛਲੇ ਇਕ ਸਾਲ ਤੋਂ ਬੰਦ ਪਈ ਸੀ, ’ਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਧਮਾਕੇ ਦੇ ਬਾਅਦ ਜਿੱਥੇ ਪੁਲਸ ਪਹਿਲਾਂ ਨਾਲੋਂ ਹੋਰ ਜ਼ਿਆਦਾ ਡਰੀ ਹੋਈ ਲੱਗ ਰਹੀ ਹੈ। ਇਸ ਦੇ ਨਾਲ ਹੀ ਆਮ ਪਬਲਿਕ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਧਮਾਕੇ ਨੂੰ ਅੰਜਾਮ ਦੇਣ ਵਾਲੇ ਕਿਸੇ ਨਾ ਕਿਸੇ ਤਰ੍ਹਾਂ ਪੁਲਸ ਚੌਂਕੀਆਂ ’ਤੇ ਧਮਾਕੇ ਕਰਨ ਵਿਚ ਸਫ਼ਲ ਹੋ ਹੀ ਜਾਂਦੇ ਹਨ, ਜਿਸ ਦੇ ਬਾਅਦ ਪੁਲਸ ਸਿਰਫ਼ ਤੇ ਸਿਰਫ਼ ਹੱਥ ’ਤੇ ਹੱਥ ਧਰ ਕੇ ਬੈਠਣ ਤੋਂ ਇਲਾਵਾ ਕੁਝ ਵੀ ਕਰ ਸਕਣ ਵਿਚ ਸਮਰੱਥ ਨਹੀਂ ਵਿਖਾਈ ਦਿੰਦੀ।
ਇਹ ਵੀ ਪੜ੍ਹੋ : ਖੇਤਾਂ 'ਚ ਪਾਣੀ ਲਾਉਣ ਗਏ ਕਿਸਾਨ ਨੂੰ ਮੌਤ ਨੇ ਪਾ ਲਿਆ ਘੇਰਾ, ਤੜਫ਼-ਤੜਫ਼ ਕੇ ਨਿਕਲੀ ਜਾਨ
ਜੀ ਹਾਂ, ਅੱਜ ਅਸੀਂ ਗੱਲ ਕਰਨ ਜਾ ਰਹੇ ਹਨ ਪੰਜਾਬ ਦੇ ਪੁਲਸ ਵਿਭਾਗ ਦੀ, ਜਿੱਥੇ ਪੁਲਸ ਪ੍ਰਸ਼ਾਸਨ ਅਕਸਰ ਜਨਤਾ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ਲਈ ਹਮੇਸ਼ਾ ਵਚਨਬੱਧ ਹੋਣ ਦੇ ਖੋਖਲੇ ਦਾਅਵੇ ਕਰਦਾ ਅਕਸਰ ਨਜ਼ਰ ਆਉਂਦਾ ਹੈ ਪਰ ਅਸਲੀਅਤ ਤੁਹਾਡੇ ਲੋਕਾਂ ਦੇ ਸਾਹਮਣੇ ਹੀ ਹੈ ਕਿਉਂਕਿ ਕੁਝ ਹਫ਼ਤਿਆਂ ਤੋਂ ਹੋ ਰਹੇ ਗ੍ਰੇਨੇਡ ਹਮਲਿਆਂ ਦੇ ਬਾਅਦ ਪੁਲਸ ਚੌਂਕੀਆਂ ਵਿਚ ਤਾਇਨਾਤ ਕੀਤੇ ਪੁਲਸ ਮੁਲਾਜ਼ਮਾਂ ਨੂੰ ਫੋਰਸ ਵਧਾਉਣ ਦੀ ਖਾਤਿਰ ਪੁਲਸ ਚੌਂਕੀਆਂ ਨੂੰ ਬੰਦ ਕਰਦਿਆਂ ਥਾਣਿਆਂ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ, ਜਿਸ ਤੋਂ ਤਾਂ ਇਹੀ ਸਾਬਤ ਹੁੰਦਾ ਹੈ ਕਿ ਇਸ ਵੇਲੇ ਧਮਾਕੇ ਜਾਂ ਗ੍ਰੇਨੇਡ ਹਮਲੇ ਕਰਨ ਵਾਲੀਆਂ ਦੇਸ਼ ਵਿਰੋਧੀ ਤਾਕਤਾਂ ਦਾ ਪੱਲੜਾ ਭਾਰੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਪਵੇਗਾ ਮੀਂਹ, ਸੰਘਣੀ ਧੁੰਦ ਲਈ ਮੌਸਮ ਦਾ Yellow Alert ਜਾਰੀ
ਓਧਰ, ਇਹ ਵੀ ਪੁਲਸ ਪ੍ਰਸ਼ਾਸਨ ਨੂੰ ਨਹੀਂ ਭੁੱਲਣਾ ਚਾਹੀਦਾ ਹੈ ਕਿ ਪਿਛਲੇ ਹਫ਼ਤਿਆਂ ਦੌਰਾਨ ਲਗਭਗ ਹੋਏ ਲਗਾਤਾਰ ਗ੍ਰੇਨੇਡ ਹਮਲਿਆਂ ਦੀ ਜ਼ਿੰਮੇਵਾਰੀ ਅਮਰੀਕਾ ਵਿਚ ਬੈਠੇ ਗੈਂਗਸਟਰ ਹੈਪੀ ਪਸ਼ੀਆ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਈ ਗਈ ਸੀ, ਜਿਸ ਦੇ ਬਾਅਦ ਪੁਲਸ ਨੂੰ ਚਾਹੇ ਗ੍ਰੇਨੇਡ ਹਮਲੇ ਹੋਣ ਦੇ ਸੂਬਤ ਵੀ ਮੌਕੇ ਤੋਂ ਮਿਲੇ ਹੋਣਗੇ ਪਰ ਪੁਲਸ ਨੇ ਇਸ ਬਾਰੇ ਮੀਡੀਆ ਦੇ ਸਾਹਮਣੇ ਕੁਝ ਵੀ ਕਹਿਣਾ ਮੁਨਾਸਿਬ ਨਹੀਂ ਸਮਝਿਆ, ਜਿਸ ਦੇ ਚਲਦਿਆਂ ਹੋ ਸਕਦਾ ਹੈ ਕਿ ਇਹ ਸਭ ਪੁਲਸ ਪ੍ਰਸ਼ਾਸਨ ਨੇ ਲੋਕਾਂ ਵਿਚ ਪਾਈ ਜਾ ਰਹੀ ਦਹਿਸ਼ਤ ਨੂੰ ਘੱਟ ਕਰਨ ਲਈ ਕੀਤਾ ਹੋਵੇ ਪਰ ਰਾਤ ਸਮੇਂ ਬੰਦ ਪੁਲਸ ਚੌਂਕੀਆਂ ’ਤੇ ਧਮਾਕੇ/ਗ੍ਰੇਨੇਡ ਹਮਲੇ ਹੋਣੇ ਆਪਣੇ-ਆਪ ਵਿਚ ਇਕ ਵੱਡਾ ਸਵਾਲ ਪੈਦਾ ਹੋਏ ਪੁਲਸ ਦੀ ਰਾਤਰੀ ਗਸ਼ਤ ’ਤੇ ਪ੍ਰਸ਼ਨਚਿੰਨ੍ਹ ਲਗਾ ਰਹੇ ਹਨ, ਜੋਕਿ ਪੁਲਸ ਵਿਭਾਗ ਲਈ ‘ਕੁਛ ਵੀ ਅੱਛਾ ਨਹੀਂ ਹੈ’ ਸਾਬਤ ਕਰਦਾ ਹੈ।
ਓਧਰ, ਦੂਜੇ ਪਾਸੇ ਪੁਲਸ ਪ੍ਰਸ਼ਾਸਨ ਨੇ ਇਨ੍ਹਾਂ ਗ੍ਰੇਨੇਡ ਹਮਲਿਆਂ ਦੇ ਡਰੋਂ ਜਿਥੇ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰ ਲਈਆਂ, ਉਥੇ ਨਾਲ ਹੀ ਰਾਤ ਸਮੇਂ ਥਾਣਿਆਂ ਦੇ ਮੁਖ ਗੇਟ ਅੱਗੋਂ ਲੰਘਦੇ ਰਸਤੇ ਜਾਂ ਮੇਨ ਸੜਕ ’ਤੇ ਕੁਝ ਦੂਰੀ ’ਤੇ ਦੋਵੇਂ ਪਾਸੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਵਾਹਨਚਾਲਕ ਜਾਂ ਪੈਦਲ ਜਾਣ ਵਾਲਾ ਵਿਅਕਤੀ ਇਸ ਸੜਕ ਰਾਹੀਂ ਥਾਣੇ ਦੇ ਮੂਹਰਿਓਂ ਨਾ ਲੰਘ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ ਮਾਂ ਬਣੀ ਹੈਵਾਨ, ਪਤੀ ਨਾਲ ਤਲਾਕ ਮਗਰੋਂ 7 ਸਾਲਾ ਬੱਚੀ ਨਾਲ ਮਾਂ ਨੇ ਜੋ ਕੀਤਾ ਸੁਣ ਪਸੀਜ ਜਾਵੇਗਾ ਦਿਲ
ਇਸ ਦੀ ਤਾਜ਼ਾ ਮਿਸਾਲ ਬਟਾਲਾ ਦੇ ਥਾਣਾ ਸਿਟੀ ਤੋਂ ਮਿਲਦੀ ਹੈ, ਜਿੱਥੇ ਰਾਤ ਸਮੇਂ ਪੁਲਸ ਵੱਲੋਂ ਥਾਣੇ ਮੂਹਰਿਓਂ ਗੁਜ਼ਰਨ ਵਾਲੀ ਸੜਕ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਜਾਂਦਾ ਹੈ। ਇਸ ਸਭ ਤੋਂ ਇਹੀ ਸਾਬਤ ਹੁੰਦਾ ਹੈ ਕਿ ਪੁਲਸ ਅੰਦਰ ਇਸ ਵੇਲੇ ਗ੍ਰੇਨੇਡ ਹਮਲਿਆਂ ਦਾ ਡਰ ਅਜੈ ਵੀ ਪੂਰੀ ਤਰ੍ਹਾਂ ਬਰਕਰਾਰ ਹੈ। ਇਸ ਸਭ ਦੇ ਮੱਦੇਨਜ਼ਰ ਹੁਣ ਆਮ ਜਨਤਾ ਪੁਲਸ ਤੋਂ ਆਪਣੀ ਸੁਰੱਖਿਆ ਆਸ ਕਿਵੇਂ ਰੱਖ ਸਕਦੀ ਹੈ, ਜੋ ਖੁਦ ਸੁਰੱਖਿਆ ਦੀ ਭਾਲ ਵਿਚ ਹੈ। ਬਾਕੀ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਪੰਜਾਬ ਪੁਲਸ ਆਪਣੀ ਬਹਾਦਰੀ ਦਾ ਸਬੂਤ ਦਿੰਦੇ ਹੋਏ ਸਮੇਂ-ਸਮੇਂ ’ਤੇ ਪੁਲਸ ਚੌਕੀਆਂ/ਥਾਣਿਆਂ ’ਤੇ ਹਮਲਾ ਕਰਨ ਵਾਲੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਨੱਥ ਪਾਉਂਦੀ ਹੈ ਜਾਂ ਫਿਰ ਇਹ ਹਮਲਿਆਂ ਦਾ ਸਿਲਸਿਲਾ ਭਵਿੱਖ ਵਿਚ ਵੀ ਜਾਰੀ ਰਹਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਪੁਲਸ ਸਟੇਸ਼ਨ ਨੇੜੇ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ 8.76 ਲੱਖ ਦੀ ਠੱਗੀ
NEXT STORY