ਚੰਡੀਗੜ੍ਹ (ਅਸ਼ਵਨੀ) : ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ-ਉਵੇਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਵੱਖ-ਵੱਖ ਵਰਗਾਂ ਦੇ ਪੱਧਰ ’ਤੇ ਪੰਜਾਬ ਸਰਕਾਰ ਖ਼ਿਲਾਫ਼ ਅੰਦੋਲਨ ਵੀ ਜ਼ੋਰ ਫੜਦੇ ਜਾ ਰਹੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਪੁਲਸ ਨੇ ਇਕ ਫਾਰਮੂਲਾ ਲੱਭਿਆ ਪਰ ਸ਼ਾਮ ਢੱਲਦੇ-ਢੱਲਦੇ ਇਹ ਫਾਰਮੂਲਾ ਫੇਲ੍ਹ ਹੋ ਗਿਆ। ਦਰਅਸਲ, ਪੰਜਾਬ ਪੁਲਸ ਦੇ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਨੇ ਇਕ ਪੱਤਰ ਜਾਰੀ ਕਰਕੇ ਸੂਬੇ ਦੇ ਸਾਰੇ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਜਿੱਥੇ ਕਿਤੇ ਵੀ ਕੋਈ ਸੰਗਠਨ ਮੁੱਖ ਮੰਤਰੀ ਦੇ ਆਯੋਜਿਤ ਸਮਾਗਮ ਖ਼ਿਲਾਫ਼ ਵਿਰੋਧ-ਪ੍ਰਦਰਸ਼ਨ ਕਰਦਾ ਹੈ, ਉੱਥੇ ਡੀ. ਜੇ. ਲਗਾ ਦਿੱਤਾ ਜਾਵੇ ਤਾਂ ਕਿ ਨਾਅਰਿਆਂ ਦੀ ਆਵਾਜ਼ ਸੁਣਾਈ ਨਾ ਦੇਵੇ। ਨਿਰਦੇਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਡੀ. ਜੇ. ’ਤੇ ਗੁਰਬਾਣੀ ਸ਼ਬਦ ਜਾਂ ਧਾਰਮਿਕ ਗੀਤ ਚਲਾਏ ਜਾਣ।
ਇਹ ਵੀ ਪੜ੍ਹੋ : ਪੰਜਾਬ ’ਚ ਹਿੰਦੂਆਂ ਦਾ ਕਾਂਗਰਸ ਤੋਂ ਮੋਹ ਹੋਣ ਲੱਗਾ ਭੰਗ, ਚੋਣ ਜ਼ਾਬਤਾ ਲੱਗਦੇ ਹੀ ਹੋਵੇਗਾ ਵੱਡਾ ਧਮਾਕਾ
ਇਨ੍ਹਾਂ ਨਿਰਦੇਸ਼ਾਂ ਦੇ ਜਨਤਕ ਹੁੰਦੇ ਹੀ ਪੰਜਾਬ ਦਾ ਸਿਆਸੀ ਪਾਰਾ ਭਖ ਗਿਆ। ਬੇਸ਼ੱਕ ਪੰਜਾਬ ਪੁਲਸ ਬੈਕਫੁਟ ’ਤੇ ਆਈ ਪਰ ਸਿਆਸੀ ਪਾਰਟੀਆਂ ਨੇ ਫਰੰਟਫੁਟ ’ਤੇ ਆ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ। ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਘੋਰ ਬੇਅਦਬੀ ਦਾ ਮਾਮਲਾ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦੁਖੀ ਲੋਕਾਂ ਦੀ ਆਵਾਜ਼ ਦਬਾਉਣ ਲਈ ਪੰਜਾਬ ਸਰਕਾਰ ਘੋਰ ਪਾਪ ਕਰਨ ਦੀ ਰਾਹ ’ਤੇ ਹੈ। ਗੁਰਬਾਣੀ ਨੂੰ ਰੌਲੇ-ਰੱਪੇ ਨੂੰ ਦਬਾਉਣ ਲਈ ਇਸਤੇਮਾਲ ਕਰਨਾ ਘੋਰ ਬੇਅਦਬੀ ਹੈ। ਇਨ੍ਹਾਂ ਨਿਰਦੇਸ਼ਾਂ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਰਾਜ ਦੇ ਬਾਸ਼ਿੰਦਿਆਂ ਦੀ ਆਵਾਜ਼ ਅਤੇ ਆਪਣੀਆਂ ਜਾਇਜ਼ ਮੰਗਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਦਰਦ ਨੂੰ ਸਮਝਣ ਵਿਚ ਨਾਕਾਮ ਹੈ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣ ’ਤੇ ਤੁਲੀ ਹੋਈ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਟਿਕਟ ਵੰਡ ਦੇ ਮਾਮਲੇ ’ਚ ਤਾਲਮੇਲ ਕਾਇਮ ਕਰਨ ਦੇ ਯਤਨ, ਗਹਿਮਾ-ਗਹਿਮੀ ਹੋਣ ਦੇ ਆਸਾਰ
ਉਧਰ, ਹੋਰ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਕਿਹਾ ਕਿ ਇਹ ਜਨਤਾ ਦੀਆਂ ਧਾਰਮਿਕ ਆਸਥਾਵਾਂ ਦੇ ਨਾਲ ਖਿਲਵਾੜ ਹੈ। ਖਾਸ ਤੌਰ ’ਤੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਖਿਲਾਫ਼ ਧਾਰਮਿਕ ਸ਼ਰਧਾ ਨੂੰ ਟੂਲ ਦੀ ਤਰ੍ਹਾਂ ਇਸਤੇਮਾਲ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਵਿਦੇਸ਼ ਜਾ ਵਸੀ ਪਤਨੀ ਨੇ ਚਾੜ੍ਹਿਆ ਚੰਨ, ਹੈਰਾਨ ਕਰ ਦੇਵੇਗੀ ਪੂਰੀ ਘਟਨਾ
ਦੇਰ ਸ਼ਾਮ ਪੁਲਸ ਨੇ ਨਿਰਦੇਸ਼ ਲਏ ਵਾਪਸ, ਜਾਰੀ ਕੀਤਾ ਨਵਾਂ ਹੁਕਮ
ਉਧਰ, ਚਹੁੰ-ਤਰਫ਼ਾ ਆਲੋਚਨਾ ਤੋਂ ਬਾਅਦ ਦੇਰ ਸ਼ਾਮ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਨੇ ਸਪੱਸ਼ਟੀਕਰਨ ਜਾਰੀ ਕੀਤਾ। ਯੂਨਿਟ ਦੇ ਇੰਸਪੈਕਟਰ ਜਨਰਲ ਪੁਲਸ ਵਲੋਂ ਜਾਰੀ ਸਪੱਸ਼ਟੀਕਰਨ ’ਚ ਕਿਹਾ ਗਿਆ ਕਿ ਪਹਿਲਾਂ ਜਾਰੀ ਕੀਤਾ ਗਿਆ ਪੱਤਰ ਕਲੈਰੀਕਲ ਮਿਸਟੇਕ ਦੇ ਕਾਰਨ ਵਿਦਡ੍ਰਾਅ ਕੀਤਾ ਜਾਂਦਾ ਹੈ। ਉਥੇ ਹੀ, ਸਪੱਸ਼ਟੀਕਰਨ ’ਚ ਅੱਗੇ ਨਵੇਂ ਨਿਰਦੇਸ਼ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਜਦੋਂ ਮੁੱਖ ਮੰਤਰੀ ਪੰਜਾਬ ਦੀ ਆਮ ਜਨਤਾ ਦੀ ਫਰਿਆਦ ਸੁਣ ਰਹੇ ਹੋਣ ਉਦੋਂ ਲਾਊਡ ਸਪੀਕਰ ਦੀ ਆਵਾਜ਼ ਘੱਟ ਕਰ ਦਿੱਤੀ ਜਾਵੇ ਤਾਂ ਕਿ ਮੁੱਖ ਮੰਤਰੀ ਨੂੰ ਜਨਤਾ ਦੀ ਆਵਾਜ਼ ਸੁਣਨ ’ਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ’ਚ ਖ਼ੌਫਨਾਕ ਵਾਰਦਾਤ, ਚਾਚੇ ਨੇ ਬੇਰਿਹਮੀ ਨਾਲ ਕਤਲ ਕੀਤਾ 21 ਸਾਲਾ ਭਤੀਜਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੰਜਾਬ ਸਰਕਾਰ ਨੇ ਕਿਸਾਨਾਂ ਅਤੇ ਠੇਕੇ 'ਤੇ ਕੰਮ ਕਰਨ ਵਾਲਿਆਂ ਨੂੰ ਦਿੱਤੀ ਵੱਡੀ ਸੌਗਾਤ
NEXT STORY