ਤਰਨਤਾਰਨ (ਰਮਨ): ਕੁਝ ਦੇਰ ਪਹਿਲਾਂ ਹਰੀਕੇ ਵਿਖੇ ਆੜ੍ਹਤੀ ਦਾ ਕਤਲ ਕਰਨ ਵਾਲੇ ਕਾਤਲਾਂ ਦਾ ਪੁਲਸ ਨਾਲ ਮੁਕਾਬਲਾ ਹੋ ਗਿਆ ਹੈ। ਇਸ ਦੌਰਾਨ ਦੋਹਾਂ ਪਾਸਿਓਂ ਫ਼ਾਇਰਿੰਗ ਹੋ ਗਈ, ਜਿਸ ਵਿਚ 2 ਬਦਮਾਸ਼ ਜ਼ਖ਼ਮੀ ਹੋ ਗਏ। ਇਸ ਦੌਰਾਨ ਭੱਜਣ ਦੀ ਕੋਸ਼ਿਸ਼ ਕਰ ਰਹੇ ਇਕ ਬਦਮਾਸ਼ ਦਾ ਪੈਰ ਵੀ ਫਰੈਕਚਰ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਕਤਲ ਕਰਨ ਵਾਲੇ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - 18 ਜਨਵਰੀ ਤਕ ਬਦਲਿਆ ਸਕੂਲਾਂ ਦਾ ਸਮਾਂ, ਦੁਪਹਿਰ 12.30 ਵਜੇ ਆਉਣਗੇ ਇਹ ਵਿਦਿਆਰਥੀ
ਜਾਣਕਾਰੀ ਮੁਤਾਬਕ ਥਾਣਾ ਹਰੀਕੇ ਦੀ ਪੁਲਸ ਵੱਲੋਂ ਆੜ੍ਹਤੀ ਉੱਪਰ ਹਮਲਾ ਕਰਨ ਵਾਲੇ ਮੁਲਜ਼ਮਾਂ ਦਾ ਪਿੱਛਾ ਕੀਤਾ ਗਿਆ। ਇਸ ਦੌਰਾਨ ਮੋਟਰਸਾਈਕਲ ਉੱਪਰ ਸਵਾਰ 2 ਮੁਲਜ਼ਮ ਜਦੋਂ ਪਿੰਡ ਠੱਠੀਆਂ ਮਹੰਤਾਂ ਵਿਖੇ ਪੁੱਜੇ ਤਾਂ ਪਹਿਲਾਂ ਤੋਂ ਹੀ ਇਨ੍ਹਾਂ ਦਾ ਇੰਤਜ਼ਾਰ ਕਾਰ ਉੱਪਰ ਸਵਾਰ ਸਾਥੀ ਕਰ ਰਿਹਾ ਸੀ। ਮੋਟਰਸਾਈਕਲ ਨੂੰ ਰਸਤੇ ਉੱਪਰ ਸੁੱਟ ਤਿੰਨੇ ਕਾਰ ਦੀ ਮਦਦ ਨਾਲ ਮੌਕੇ ਤੋਂ ਫਰਾਰ ਹੋ ਗਏ। ਜਦੋਂ ਤਿੰਨ੍ਹਾਂ ਮੁਲਜ਼ਮਾਂ ਦੀ ਕਾਰ ਪਿੰਡ ਅਲੀਪੁਰ ਵਿਖੇ ਪੁੱਜੀ ਤਾਂ ਅੱਗੇ ਰਸਤਾ ਬੰਦ ਹੋਣ ਦੇ ਚਲਦਿਆਂ ਮੁਲਜ਼ਮ ਖੇਤਾਂ ਵਿਚ ਫਰਾਰ ਹੋ ਗਏ। ਜਦੋਂ ਪੁਲਸ ਵੱਲੋਂ ਇਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਮੁਲਜ਼ਮਾਂ ਵੱਲੋਂ ਪੁਲਸ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਪੁਲਸ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਦੋ ਮੁਲਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਭੱਜਦੇ ਸਮੇਂ ਇਕ ਦਾ ਪੈਰ ਫਰੈਕਚਰ ਹੋ ਗਿਆ। ਜਦਕਿ ਤੀਸਰਾ ਮੌਕੇ ਤੋਂ ਫਰਾਰ ਹੋ ਗਿਆ।
ਇਸ ਸਾਰੇ ਮਾਮਲੇ ਨੂੰ ਥਾਣਾ ਹਰੀਕੇ ਦੇ ਮੁਖੀ ਇੰਸਪੈਕਟਰ ਰਣਜੀਤ ਸਿੰਘ ਵੱਲੋਂ ਅੰਜਾਮ ਦਿੱਤਾ ਗਿਆ ਹੈ। ਜਿਨਾਂ ਨੇ ਬਹਾਦਰੀ ਨਾਲ ਪੁਲਿਸ ਪਾਰਟੀ ਦੀ ਮਦਦ ਨਾਲ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਸਾਰੇ ਮਾਮਲੇ ਦੇ ਪਿੱਛੇ ਡੋਨੀ ਬਲ ਗੈਂਗ ਦਾ ਹੱਥ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਫਿਰੌਤੀ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵਰ੍ਹਦੇ ਮੀਂਹ ਵਿਚਾਲੇ ਹੋ ਗਿਆ ਐਨਕਾਊਂਟਰ, ਵੇਖੋ ਮੌਕੇ ਦੇ ਹਾਲਾਤ (ਵੀਡੀਓ)
ਦੱਸ ਦਈਏ ਕਿ ਅੱਜ ਸਵੇਰੇ ਰਾਮ ਗੋਪਾਲ (50) ਪੁੱਤਰ ਕਸ਼ਮੀਰ ਚੰਦ ਦੇ ਵਾਸੀ ਹਰੀਕੇ ਅੱਜ ਸਵੇਰੇ ਆਪਣੀ ਆੜ੍ਹਤ ਦੀ ਦੁਕਾਨ ਦੇ ਨੇੜੇ ਉਸਾਰੀ ਅਧੀਨ ਇਮਾਰਤ ਦੇ ਕੋਲ ਖੜ੍ਹਾ ਸੀ, ਜਿੱਥੇ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਆ ਕੇ ਉਸ 'ਤੇ ਫ਼ਾਇਰਿੰਗ ਕਰ ਦਿੱਤੀ। ਉੱਥੇ ਖੜ੍ਹੇ ਪ੍ਰਤੱਖ ਦਰਸ਼ੀਆਂ ਅਨੁਸਾਰ ਟੋਟਲ 5 ਰਾਊਂਡ ਫਾਇਰ ਹੋਏ ਜਿਸ ਵਿਚੋਂ ਤਿੰਨ ਰਾਮ ਗੋਪਾਲ ਦੇ ਸਰੀਰ ਵਿਚ ਲੱਗੇ। ਉਸ ਨੂੰ ਇਲਾਜ ਲਈ ਤੁਰੰਤ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤਨੀ ਦਾ ਵਿਛੋੜਾ ਨਾ ਸਹਾਰ ਸਕਿਆ ਪਤੀ, ਚੁੱਕੇ ਕਦਮ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼
NEXT STORY