ਲੁਧਿਆਣਾ (ਰਾਜ): ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ 'ਚ ਲੁਧਿਆਣਾ ਪੁਲਸ ਵੱਲੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਦਾ ਉਦੇਸ਼ ਸਕੂਲਾਂ ਤੇ ਵਿਦਿਅਕ ਅਦਾਰਿਆਂ ਨੇੜੇ ਤੰਬਾਕੂ, ਈ-ਸਿਗਰੇਟ ਆਦਿ ਦੀ ਵਿਕਰੀ 'ਤੇ ਸਖ਼ਤੀ ਨਾਲ ਰੋਕ ਲਗਾਉਣਾ ਸੀ। ਇਹ ਵਿਸ਼ੇਸ਼ ਕਾਰਵਾਈ ਏ. ਡੀ. ਸੀ. ਪੀ. ਕਰਨਵੀਰ ਸਿੰਘ ਦੀ ਅਗਵਾਈ 'ਚ ਕੀਤੀ ਗਈ, ਜਿਸ ਵਿਚ ਏ. ਸੀ. ਪੀ. ਦੱਖਣੀ, ਏ. ਸੀ. ਪੀ. ਇੰਡਸਟ੍ਰੀਅਲ ਏਰੀਆ ਬੀ ਅਤੇ ਜ਼ੋਨ 2 ਦੇ ਥਾਣਿਆਂ ਦੇ ਅਫ਼ਸਰ ਸ਼ਾਮਲ ਹੋਏ। ਪੁਲਸ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਆਲੇ-ਦੁਆਲੇ ਅਚਾਨਕ ਛਾਪੇਮਾਰੀ ਕੀਤੀ ਤੇ ਉਨ੍ਹਾਂ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ, ਜਿਹੜੇ ਨਾਬਾਲਗਾਂ ਨੂੰ ਪਾਬੰਦੀਸ਼ੁਦਾ ਇਲਾਕਿਆਂ ਵਿਚ ਤੰਬਾਕੂ ਜਾਂ ਈ-ਸਿਗਰੇਟ ਵੇਚ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਹੁਣ ਕੀਤੀ ਇਹ 'ਗ਼ਲਤੀ' ਤਾਂ ਕੱਟਿਆ ਜਾਵੇਗਾ 25 ਹਜ਼ਾਰ ਰੁਪਏ ਦਾ ਚਾਲਾਨ, FIR ਵੀ ਹੋਵੇਗੀ ਦਰਜ
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਕਾਰਵਾਈ ਨੇ ਲੋਕਾਂ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਲੁਧਿਆਣਾ ਪੁਲਸ ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਵਿਦਿਆਰਥੀਆਂ ਲਈ ਇਕ ਚੰਗਾ ਮਾਹੌਲ ਸਿਰਜਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ, ਤਾਂ ਜੋ ਨਿਯਮਾਂ ਦਾ ਪਾਲਨ ਯਕੀਨੀ ਬਣਾਇਆ ਜਾ ਸਕੇ ਤੇ ਨੌਜਵਾਨਾਂ ਨੂੰ ਨਸ਼ੇ ਜਿਹੀਆਂ ਨੁਕਸਾਨਦਾਇਕ ਚੀਜ਼ਾਂ ਤੋਂ ਬਚਾਇਆ ਜਾ ਸਕੇ। ਲੁਧਿਆਣਾ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਹਿਯੋਗ ਕਰਨ ਤੇ ਜੇਕਰ ਕਿਸੇ ਨੂੰ ਸਕੂਲਾਂ ਨੇੜੇ ਤੰਬਾਕੂ ਜਾਂ ਈ-ਸਿਗਰੇਟ ਦੀ ਨਾਜਾਇਜ਼ ਵਿਕਰੀ ਦੀ ਜਾਣਕਾਰੀ ਮਿਲੇ ਤਾਂ ਤੁਰੰਤ ਆਪਣੇ ਨੇੜਲੇ ਪੁਲਸ ਥਾਣੇ ਨੂੰ ਸੂਚਨਾ ਦੇਣ।
ਕੱਲ੍ਹ ਖੁਲ੍ਹੇਗਾ 'ਚੋਣ ਪਿਟਾਰਾ', CCTV ਤੇ BSF ਦੀ ਨਿਗਰਾਨੀ ਹੇਠ EVM ਮਸ਼ੀਨਾਂ ’ਚ ਬੰਦ 15 ਉਮੀਦਵਾਰਾਂ ਦੀ ਕਿਸਮਤ
NEXT STORY