ਲੁਧਿਆਣਾ: ਅਮਰੀਕੀ ਅੰਬੈਸੀ ਵੱਲੋਂ ਪੰਜਾਬ ਦੇ 7 ਟ੍ਰੈਵਲ ਏਜੰਟਾਂ ਅਤੇ ਪ੍ਰਾਈਵੇਟ ਫ਼ਰਮ ਮਾਲਕਾਂ ਵਿਰੁੱਧ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਸ਼ਿਕਾਇਤ ਦਿੱਤੀ ਗਈ ਸੀ। ਪੰਜਾਬ ਪੁਲਸ ਵੱਲੋਂ ਅਮਰੀਕੀ ਅੰਬੈਸੀ ਦੀ ਸ਼ਿਕਾਇਤ 'ਤੇ 7 ਇਮੀਗ੍ਰੇਸ਼ਨ ਏਜੰਟਾਂ ਅਤੇ ਪ੍ਰਾਈਵੇਟ ਫਰਮ ਮਾਲਕਾਂ ਵਿਰੁੱਧ FIR ਦਰਜ ਕੀਤੀ ਗਈ ਸੀ। ਲੁਧਿਆਣਾ ਪੁਲਸ ਨੇ ਇਸ ਮਾਮਲੇ ਵਿਚ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਲੁਧਿਆਣਾ ਪੁਲਸ ਵੱਲੋਂ ਕਮਲਜੋਤ ਕਾਂਸਲ ਵਾਸੀ ਫੇਜ਼ 7 ਮੋਹਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਮਲਜੋਤ ਕਾਂਸਲ ਸੈਕਟਰ 34-ਏ, ਚੰਡੀਗੜ੍ਹ ਦੀ ਇਕ IT ਫਰਮ “Infowiz” ਦਾ ਮਾਲਕ ਹੈ। ਦਰਅਸਲ, 15 ਜੁਲਾਈ ਨੂੰ ਰਾਹੁਲ ਕੁਮਾਰ ਦੇ ਨੌਜਵਾਨ ਨੇ ਚੇਨਈ ਸਥਿਤ ਅਮਰੀਕੀ ਵਣਜ ਦੂਤਘਰ 'ਚ ਗੈਰ-ਪ੍ਰਵਾਸੀ ਵੀਜ਼ੇ ਲਈ ਅਰਜ਼ੀ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਆਯੁਸ਼ਮਾਨ ਯੋਜਨਾ ਨੂੰ ਲੈ ਕੇ ਭਾਜਪਾ ਤੇ 'ਆਪ' ਆਹਮੋ-ਸਾਹਮਣੇ
ਇਸ ਅਰਜ਼ੀ ਵਿਚ ਉਸ ਨੇ Dellsys, Chandigarh ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਚ ਡਿਪਲੋਮਾ ਅਤੇ ਅਗਸਤ 2021 ਤੋਂ ਜੁਲਾਈ 2023 ਤਕ Infowiz ਵਿਚ ਬਿਜ਼ਨਸ ਸੁਪਰਵਾਈਜ਼ਰ ਵਜੋਂ ਨੌਕਰੀ ਕਰਨ ਦਾ ਦਾਅਵਾ ਕੀਤਾ ਸੀ। ਹਾਲਾਂਕਿ ਅੰਬੈਸੀ ਵਿਚ ਇੰਟਰਵਿਊ ਦੌਰਾਨ ਰਾਹੁਲ ਨੇ ਮੰਨਿਆ ਕਿ ਉਸ ਨੇ ਨਾ ਤਾਂ Dellsys ਵਿਚ ਪੜ੍ਹਾਈ ਕੀਤੀ ਅਤੇ ਨਾ ਹੀ ਉਸ ਨੇ Infowiz ਵਿਚ ਕੰਮ ਕੀਤਾ। ਉਸ ਨੇ ਕਬੂਲ ਕੀਤਾ ਕਿ ਉਸ ਨੇ ਹਿਮਾਂਸ਼ੂ ਨਾਂ ਦੇ ਵਿਅਕਤੀ ਤੋਂ ਰੈੱਡ ਲੀਫ ਇਮੀਗ੍ਰੇਸ਼ਨ ਵਿਖੇ 2 ਲੱਖ ਰੁਪਏ ਦੇ ਬਦਲੇ ਸਿੱਖਿਆ ਅਤੇ ਰੁਜ਼ਗਾਰ ਦੇ ਦਸਤਾਵੇਜ਼ ਪ੍ਰਾਪਤ ਕੀਤੇ ਅਤੇ ਜੇਕਰ ਉਸ ਨੂੰ ਅਮਰੀਕਾ ਦਾ ਵੀਜ਼ਾ ਜਾਰੀ ਕੀਤਾ ਜਾਂਦਾ ਤਾਂ ਉਸ ਨੇ 7 ਲੱਖ ਰੁਪਏ ਹੋਰ ਦੇਣੇ ਸਨ।
ਇਹ ਖ਼ਬਰ ਵੀ ਪੜ੍ਹੋ - ਡੇਰਾ ਮੁਖੀ ਦਾ ਸ਼ਰਮਨਾਕ ਕਾਰਾ! ਨਸ਼ੇੜੀ ਭਰਾ ਨੂੰ ਸੁਧਾਰਨ ਦੀ ਫ਼ਰਿਆਦ ਲੈ ਕੇ ਗਈ ਭੈਣ ਦੀ ਰੋਲ਼ੀ ਪੱਤ
ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 5 ਦੇ SHO ਵਿਜੇ ਕੁਮਾਰ ਨੇ ਦੱਸਿਆ ਕਿ ਕਮਲਜੋਤ ਨੂੰ ਵੀਰਵਾਰ ਨੂੰ ਲੁਧਿਆਣਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਰੈੱਡ ਲੀਫ ਇਮੀਗ੍ਰੇਸ਼ਨ ਦੀ ਮਿਲੀਭੁਗਤ ਨਾਲ ਨੌਕਰੀ ਦਾ ਜਾਅਲੀ ਸਰਟੀਫਿਕੇਟ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਚੀਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਦੋਸ਼ੀ ਨੇ ਹੋਰ ਕਿਸੇ ਬਿਨੈਕਾਰ ਨੂੰ ਵੀ ਇਸੇ ਤਰ੍ਹਾਂ ਦੇ ਜਾਅਲੀ ਸਰਟੀਫਿਕੇਟ ਜਾਰੀ ਕੀਤੇ ਹਨ। ਮੁਲਜ਼ਮ ਵੱਲੋਂ ਜਾਰੀ ਸਰਟੀਫਿਕੇਟਾਂ ਦਾ ਰਿਕਾਰਡ ਸਕੈਨ ਕੀਤਾ ਜਾਵੇਗਾ। ਬਾਕੀ 6 ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ 16 ਸਤੰਬਰ ਨੂੰ ਏਰਿਕ ਸੀ ਮੋਲੀਟਰਸ, ਓਵਰਸੀਜ਼ ਕ੍ਰਿਮੀਨਲ ਇਨਵੈਸਟੀਗੇਟਰ, ਖੇਤਰੀ ਸੁਰੱਖਿਆ ਦਫਤਰ, ਯੂਐਸ ਅੰਬੈਸੀ, ਨਵੀਂ ਦਿੱਲੀ ਦੀ ਸ਼ਿਕਾਇਤ 'ਤੇ ਇਹ ਕੇਸ ਦਰਜ ਕੀਤਾ ਗਿਆ ਸੀ। ਅਮਰੀਕੀ ਅੰਬੈਸੀ ਦੇ ਅਧਿਕਾਰੀ ਨੇ ਡੀ.ਜੀ.ਪੀ. ਗੌਰਵ ਯਾਦਵ ਨੂੰ ਸੌਂਪੀ ਸ਼ਿਕਾਇਤ ਵਿਚ ਕਿਹਾ ਕਿ ਸ਼ੱਕੀ ਧੋਖਾਧੜੀ ਦੀਆਂ ਗਤੀਵਿਧੀਆਂ ਵੀਜ਼ਾ ਸਲਾਹਕਾਰਾਂ ਦੁਆਰਾ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਰੈੱਡ ਲੀਫ ਇਮੀਗ੍ਰੇਸ਼ਨ ਅਤੇ ਓਵਰਸੀਜ਼ ਪਾਰਟਨਰ ਐਜੂਕੇਸ਼ਨ ਕੰਸਲਟੈਂਟ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਚੱਲਦੀ ਪ੍ਰੈੱਸ ਕਾਨਫ਼ਰੰਸ 'ਚ ਫੁੱਟ-ਫੁੱਟ ਕੇ ਰੋ ਪਿਆ ਅੰਮ੍ਰਿਤਪਾਲ ਸਿੰਘ ਮਹਿਰੋਂ, ਆਖ਼ੀਆਂ ਇਹ ਗੱਲਾਂ (ਵੀਡੀਓ)
ਇਸ ਮਾਮਲੇ ਵਿਚ ਜ਼ੀਰਕਪੁਰ ਦੇ ਅਮਨਦੀਪ ਸਿੰਘ, ਜ਼ੀਰਕਪੁਰ ਦੀ ਪੂਨਮ ਰਾਣੀ, ਲੁਧਿਆਣਾ ਦੇ ਅੰਕੁਰ ਕੇਹਰ, ਮੋਹਾਲੀ ਦੇ ਅਕਸ਼ੈ ਸ਼ਰਮਾ, ਮੋਹਾਲੀ ਦੇ ਕਮਲਜੀਤ ਕਾਂਸਲ, ਲੁਧਿਆਣਾ ਦੇ ਰੋਹਿਤ ਭੱਲਾ ਅਤੇ ਬਰਨਾਲਾ ਦੇ ਕੀਰਤੀ ਸੂਦ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਵਿਖੇ ਡੇਂਗੂ ਮਰੀਜ਼ਾਂ ਦੀ ਗਿਣਤੀ 'ਚ ਹੋਣ ਲੱਗਾ ਵਾਧਾ
NEXT STORY