ਲੁਧਿਆਣਾ (ਸੁਰਿੰਦਰ ਸੰਨੀ): ਸ਼ਹਿਰ 'ਚ ਡ੍ਰੰਕਨ ਡ੍ਰਾਈਵਿੰਗ ਦੇ ਨਾਕੇ 'ਤੇ ਇਕ ਡਰਾਈਵਰ ਨੂੰ ਰੋਕਿਆ ਤਾਂ ਉਸ ਨੇ ਘਬਰਾ ਕੇ ਗੱਡੀ ਪੁਲਸ ਮੁਲਾਜ਼ਮਾਂ ਦੇ ਉੱਪਰ ਚੜ੍ਹਾ ਦਿੱਤੀ। ਇਸ ਦੌਰਾਨ ਇਕ ਪੀ. ਸੀ. ਆਰ. ਮੁਲਾਜ਼ਮ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਕਤ ਮੁਲਜ਼ਮ ਨਾਕਾ ਤੋੜ ਕੇ ਮੌਕੇ ਤੋਂ ਫ਼ਰਾਰ ਹੋ ਗਿਆ, ਪਰ ਥਾਣਾ ਪੀ. ਏ. ਯੂ. ਦੀ ਪੁਲਸ ਨੇ ਮੁਲਜ਼ਮ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਹੈ। 
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੇ ਮਾਮਲੇ 'ਚ ਨਵਾਂ ਮੋੜ
ਜਾਣਕਾਰੀ ਮੁਤਾਬਕ ਟ੍ਰੈਫ਼ਿਕ ਪੁਲਸ ਦੇ ਜ਼ੋਨ ਇੰਚਾਰਜ ਸਬ ਇੰਸਪੈਕਟਰ ਧਰਮਪਾਲ ਵੱਲੋਂ ਸ਼ਰਾਬ ਦਾ ਸੇਵਨ ਕਰ ਕੇ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਫੜਣ ਲਈ ਫਿਰੋਜ਼ਪੁਰ ਰੋਡ 'ਤੇ ਨਾਕਾਬੰਦੀ ਕੀਤੀ ਗਈ ਸੀ, ਜਿਸ ਵਿਚ ਇਨ੍ਹਾਂ ਦੀ ਸਹਾਇਤਾ ਪੀ. ਸੀ. ਆਰ. ਮੁਲਾਜ਼ਮ ਵੀ ਕਰ ਰਹੇ ਸਨ। ਪੁਲਸ ਮੁਲਾਜ਼ਮਾਂ ਨੇ ਨਾਕੇ 'ਤੇ ਇਕ ਗੱਡੀ ਨੂੰ ਰੋਕ ਕੇ ਉਸ ਦੀ ਜਾਂਚ ਕਰਨੀ ਚਾਹੀ ਤਾਂ ਚਾਲਕ ਨੇ ਇਕਦੱਮ ਗੱਡੀ ਭਜਾ ਲਈ, ਜਿਸ ਨਾਲ ਪੀ. ਸੀ. ਆਰ. ਮੁਲਾਜ਼ਮ ਅਜਾਇਬ ਸਿੰਘ ਪਹਿਲਾਂ ਗੱਡੀ ਦੇ ਬੋਨਟ 'ਤੇ ਡਿੱਗਿਆ ਤੇ ਫ਼ਿਰ ਹੇਠਾਂ ਡਿੱਗ ਗਿਆ। ਇਸ ਮਗਰੋਂ ਚਾਲਕ ਨੇ ਉਨ੍ਹਾਂ ਦੀਆਂ ਲੱਤਾਂ ਦੇ ਉੱਪਰ ਗੱਡੀ ਚੜ੍ਹਾ ਦਿੱਤੀ ਤੇ ਗੱਡੀ ਸਮੇਤ ਫ਼ਰਾਰ ਹੋ ਗਿਆ। 
ਇਹ ਖ਼ਬਰ ਵੀ ਪੜ੍ਹੋ - Punjab: ਸਕੂਲ ਅੰਦਰ ਵਾਪਰੀ ਘਟਨਾ ਨੇ ਹਰ ਕਿਸੇ ਦੇ ਉਡਾਏ ਹੋਸ਼! CCTV ਚੈੱਕ ਕਰਨ ਲੱਗੀ ਪੁਲਸ
ਹਾਦਸੇ 'ਚ ਅਜਾਇਬ ਸਿੰਘ ਦੀ ਲੱਤ ਨੂੰ ਨੁਕਸਾਨ ਪਹੁੰਚਿਆ ਹੈ। ਸਾਥੀ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਤੇ ਇਲਾਜ ਸ਼ੁਰੂ ਕਰਵਾਇਆ। ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ। ਥਾਣਾ ਪੀ. ਏ. ਯੂ. ਦੀ ਪੁਲਸ ਵੱਲੋਂ ਨੰਬਰ ਦੇ ਅਧਾਰ 'ਤੇ ਚਾਲਕ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਗਿਆ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 
 
ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਵੱਡਾ ਹਾਦਸਾ, ਟਰੱਕ ਨਾਲ ਟੱਕਰ ਪਿਛੋਂ ਉਡੇ ਪਰਖੱਚੇ
NEXT STORY