ਜਲੰਧਰ (ਸੋਨੂੰ)- ਜਲੰਧਰ ਦੇ ਬੱਸ ਸਟੈਂਡ 'ਤੇ ਬੁੱਧਵਾਰ ਰਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇਕ ਏ. ਐੱਸ. ਆਈ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਪੁਲਸ ਮੁਲਾਜ਼ਮ ਲੜਖੜਾਉਂਦੇ ਹੋਏ ਚੱਲਦੇ ਅਤੇ ਫਿਰ ਜ਼ਮੀਨ 'ਤੇ ਡਿੱਗਦੇ ਹੋਏ ਵਿਖਾਈ ਦੇ ਰਹੇ ਹਨ।
ਸਿਰਫ਼ ''ਅੱਧਾ ਪੈੱਗ' ਲਗਾਉਣ ਦਾ ਕੀਤਾ ਦਾਅਵਾ
ਚਸ਼ਮਦੀਦਾਂ ਦੇ ਅਨੁਸਾਰ ਇਹ ਏ. ਐੱਸ. ਆਈ. ਕਰੀਬ 20 ਮਿੰਟ ਤੱਕ ਬੱਸ ਸਟੈਂਡ ਦੇ ਪਾਰਕਿੰਗ ਏਰੀਏ ਵਿੱਚ ਫੁੱਟਪਾਥ 'ਤੇ ਬੈਠ ਕੇ ਬੱਸ ਦੀ ਉਡੀਕ ਕਰਦਾ ਰਿਹਾ। ਜਦੋਂ ਉੱਥੇ ਮੌਜੂਦ ਲੋਕਾਂ ਨੇ ਉਸ ਦੀ ਹਾਲਤ ਵੇਖ ਕੇ ਨਸ਼ੇ ਬਾਰੇ ਪੁੱਛਿਆ ਤਾਂ ਉਸ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਉਸ ਨੇ ਸਿਰਫ਼ "ਅੱਧਾ ਪੈੱਗ" ਲਿਆ ਹੈ। ਇਸ ਦੌਰਾਨ ਜਦੋਂ ਕਿਸੇ ਨੇ ਬੱਸ ਦੇ ਦੇਰੀ ਨਾਲ ਆਉਣ ਦੀ ਗੱਲ ਕਹੀ ਤਾਂ ਏ. ਐੱਸ. ਆਈ. ਨੇ ਆਪਣੀ ਗਲਤੀ ਮੰਨਣ ਦੀ ਬਜਾਏ ਬੱਸ ਵਾਲਿਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ: ਪੰਜਾਬ 'ਚ ਇਕ ਹੋਰ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਦਾ ਪੁਲਸ ਨਾਲ ਮੁਕਾਬਲਾ, ਚੱਲੀਆਂ ਗੋਲ਼ੀਆਂ
ਕਪੂਰਥਲਾ ਜਾਣ ਲਈ ਪਹੁੰਚਿਆ ਸੀ ਬੱਸ ਸਟੈਂਡ
ਨਸ਼ੇ ਦੀ ਹਾਲਤ ਵਿੱਚ ਦਿੱਸ ਰਹੇ ਇਸ ਪੁਲਸ ਮੁਲਾਜ਼ਮ ਦੀ ਪਛਾਣ ਹਰਪਿੰਦਰ ਸਿੰਘ ਵਜੋਂ ਹੋਈ ਹੈ, ਜੋ ਪੀ. ਏ. ਪੀ ਟ੍ਰੇਨਿੰਗ ਸੈਂਟਰ ਵਿੱਚ ਤਾਇਨਾਤ ਹੈ। ਮਿਲੀ ਜਾਣਕਾਰੀ ਮੁਤਾਬਕ ਉਹ ਕਪੂਰਥਲਾ ਜਾਣ ਲਈ ਬੱਸ ਸਟੈਂਡ ਪਹੁੰਚਿਆ ਸੀ ਪਰ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਣ ਕਾਰਨ ਉਹ ਪਾਰਕਿੰਗ ਵਿੱਚ ਹੀ ਫੁੱਟਪਾਥ 'ਤੇ ਬੈਠ ਗਿਆ ਅਤੇ ਕੁਝ ਦੇਰ ਬਾਅਦ ਉੱਥੇ ਹੀ ਲੇਟ ਗਿਆ।

ਵਿਭਾਗ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ
ਰਾਹਗੀਰਾਂ ਨੇ ਏ. ਐੱਸ. ਆਈ. ਦੀ ਇਹ ਹਾਲਤ ਵੇਖ ਕੇ ਉਸ ਦੀ ਵੀਡੀਓ ਬਣਾ ਲਈ, ਜੋ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ। ਹਾਲਾਂਕਿ ਇਸ ਸ਼ਰਮਨਾਕ ਘਟਨਾ ਨੂੰ ਲੈ ਕੇ ਪੁਲਸ ਵਿਭਾਗ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਭਗਵਾਨਪੁਰੀਆ ਗੈਂਗ ਦੇ ਗੈਂਗਸਟਰਾਂ ਦਾ ਵੱਡਾ ਐਨਕਾਊਂਟਰ! ਚੱਲੀਆਂ ਤਾੜ-ਤਾੜ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸਿੰਘ ਸੈਣੀ
NEXT STORY