ਚੰਡੀਗੜ੍ਹ (ਸੁਸ਼ੀਲ) : ਪਾਕਿਸਤਾਨ ਤੋਂ ਨਸ਼ੀਲਾ ਪਦਾਰਥ ਮੰਗਵਾ ਕੇ ਸਪਲਾਈ ਕਰਨ ਵਾਲੇ ਪੰਜਾਬ ਪੁਲਸ ਦੇ ਏ. ਐੱਸ. ਆਈ. ਦੇ ਮੁੱਖ ਨਸ਼ਾ ਸਮੱਗਲਰ ਬੇਟੇ ਨੂੰ ਅਤੇ ਫਿਰੋਜ਼ਪੁਰ ਅਤੇ ਚੰਡੀਗੜ੍ਹ ਦੇ ਨਸ਼ਾ ਸਮੱਗਲਰ ਨੂੰ ਕ੍ਰਾਈਮ ਬ੍ਰਾਂਚ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਬੁੜੈਲ ਤੋਂ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਨੇ ਏ. ਐੱਸ. ਆਈ. ਦੇ ਬੇਟੇ ਫਿਰੋਜ਼ਪੁਰ ਨਿਵਾਸੀ ਪੁਨੀਤ ਕੋਲੋਂ ਦੇਸੀ ਕੱਟਾ, 5 ਕਾਰਤੂਸ ਅਤੇ ਬੁੜੈਲ ਨਿਵਾਸੀ ਸ਼ੁਭਮ ਜੈਨ ਉਰਫ ਗੌਰਵ ਕੋਲੋਂ 8 ਗ੍ਰਾਮ ਇੰਫੇਟਾਮਾਈਨ ਅਤੇ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮ ਪੁਨੀਤ ਪਾਕਿਸਤਾਨ ਤੋਂ ਡਰੱਗਜ਼ ਮੰਗਵਾਉਂਦਾ ਸੀ। ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਇੰਸਪੈਕਟਰ ਸਤਵਿੰਦਰ ਦੀ ਅਗਵਾਈ ਵਿਚ ਐੱਸ. ਆਈ. ਸੁਮੇਰ ਸਿੰਘ ਸੈਕਟਰ-45 ਵਿਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸ਼ੱਕੀ ਵਿਅਕਤੀ ਆਉਂਦਾ ਵਿਖਾਈ ਦਿੱਤਾ ਅਤੇ ਉਹ ਪੁਲਸ ਨੂੰ ਵੇਖ ਕੇ ਵਾਪਸ ਜਾਣ ਲੱਗਾ। ਪੁਲਸ ਟੀਮ ਨੇ ਵਿਅਕਤੀ ਦਾ ਪਿੱਛਾ ਕਰ ਕੇ ਥੋੜ੍ਹੀ ਦੂਰ ਜਾ ਕੇ ਉਸਨੂੰ ਦਬੋਚ ਲਿਆ। ਮੁਲਜ਼ਮ ਬੁੜੈਲ ਨਿਵਾਸੀ ਸ਼ੁਭਮ ਜੈਨ ਉਰਫ ਗੌਰਵ ਕੋਲ ਇੰਫੇਟਾਮਾਇਨ ਤੇ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿੰਡ ’ਚ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ
ਪਹਿਲਾਂ ਵੀ ਦਰਜ ਹਨ ਮਾਮਲੇ
ਸ਼ੁਭਮ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਨਸ਼ੀਲਾ ਪਦਾਰਥ ਫਿਰੋਜ਼ਪੁਰ ਦੇ ਮੁੱਖ ਡਰੱਗ ਸਮੱਗਲਰ ਪੁਨੀਤ ਕੋਲੋਂ ਲੈ ਕੇ ਆਉਂਦਾ ਹੈ। ਕ੍ਰਾਈਮ ਬ੍ਰਾਂਚ ਨੇ ਸ਼ੁਭਮ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਉਸਦੀ ਨਿਸ਼ਾਨਦੇਹੀ ’ਤੇ ਫਿਰੋਜ਼ਪੁਰ ਵਿਚ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਸ ਨੂੰ ਪਤਾ ਚੱਲਿਆ ਕਿ ਪੁਨੀਤ ਨੇ ਬਚਣ ਲਈ ਸਿਮ ਕਾਰਡ ਬਦਲ ਲਿਆ ਸੀ। ਹਾਲਾਂਕਿ ਪੁਲਸ ਨੇ ਉਸਦੀ ਜਾਣਕਾਰੀ ਜੁਟਾਉਂਦਿਆਂ ਫਿਰੋਜ਼ਪੁਰ ਕੈਂਟ ਦੀ ਇਕ ਦੁਕਾਨ ਕੋਲੋਂ ਉਸਨੂੰ ਪਿਸਤੌਲ ਅਤੇ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ। ਜਾਂਚ ਵਿਚ ਸਾਹਮਣੇ ਆਇਆ ਕਿ ਪਵਿੱਤਰ ਅਤੇ ਸ਼ੁਭਮ ’ਤੇ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ ਦਰਜ ਹਨ। ਪਵਿੱਤਰ ਖ਼ਿਲਾਫ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ-29 ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਉੱਥੇ ਹੀ ਸ਼ੁਭਮ ਢਾਈ ਸਾਲਾਂ ਤੋਂ ਨਸ਼ੇ ਦੀ ਸਪਲਾਈ ਕਰ ਰਿਹਾ ਸੀ ਅਤੇ ਉਸ ਖ਼ਿਲਾਫ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਦੇ ਦੋ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਮੋਗਾ ਦੇ ਮਸ਼ਹੂਰ ਚੌਕ ’ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਸੜਕ ’ਚ ਧੂਹ-ਧੂਹ ਕੁੱਟੇ ਮੁੰਡੇ, ਵੀਡੀਓ ਵਾਇਰਲ
ਦੋਵੇਂ ਵ੍ਹਟਸਐਪ ’ਤੇ ਕਰਦੇ ਸੀ ਗੱਲ
ਕ੍ਰਾਈਮ ਬ੍ਰਾਂਚ ਵਲੋਂ ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਨਸ਼ਾ ਸਮੱਗਲਰ ਸ਼ੁਭਮ ਅਤੇ ਪੁਨੀਤ ਅੰਤਰਰਾਸ਼ਟਰੀ ਵ੍ਹਟਸਐਪ ਨੰਬਰ ਤੋਂ ਇਕ-ਦੂਜੇ ਨਾਲ ਗੱਲ ਕਰਦੇ ਸਨ। ਦੂਜੇ ਕੰਮਾਂ ਲਈ ਵੱਖਰਾ ਨੰਬਰ ਰੱਖਿਆ ਹੋਇਆ ਸੀ। ਦੋਵੇਂ ਆਪਸ ਵਿਚ ਗੱਲ ਕਰਨ ਤੋਂ ਗੁਰੇਜ਼ ਕਰਦੇ ਸਨ। ਗਾਹਕਾਂ ਨਾਲ ਵੀ ਵ੍ਹਟਸਐਪ ’ਤੇ ਗੱਲ ਕਰਦੇ ਸਨ। ਸ਼ੁਭਮ ਸਥਾਨਕ ਨਸ਼ੇੜੀਆਂ ਨੂੰ ਨਸ਼ਾ ਸਪਲਾਈ ਕਰਦਾ ਸੀ। ਉੱਥੇ ਹੀ ਪੁਨੀਤ ਵੱਡੇ ਨਸ਼ਾ ਸਮੱਗਲਰਾਂ ਨਾਲ ਸੰਪਰਕ ਵਿਚ ਸੀ, ਜੋ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸਨ।
ਇਹ ਵੀ ਪੜ੍ਹੋ : ਕੁੱਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਮੁੜ ਐਕਟਿਵ ਹੋਵੇਗਾ ਮਾਨਸੂਨ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
88 ਲੋਕਾਂ ਦਾ ਸਮੂਹਕ ਕਤਲ ਕਰਨ ਵਾਲੀ 'ਖਾਲਿਸਤਾਨ ਲਿਬਰੇਸ਼ਨ ਫੋਰਸ' ਕੀ ਅਜੇ ਵੀ ਪੰਜਾਬ 'ਚ ਸਰਗਰਮ ਹੈ?
NEXT STORY