ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਸ਼ਹਿਰ ਵਿਚ ਮਨਚਲੇ ਨੌਜਵਾਨਾਂ ਵੱਲੋਂ ਸਕੂਲ ਛੁੱਟੀ ਦੇ ਸਮੇਂ ਦੋ ਪਹੀਆ ਵਾਹਨਾਂ 'ਤੇ ਸਵਾਰ ਹੋ ਕੇ ਕੀਤੀ ਜਾਂਦੀ ਅਵਾਰਾਗਰਦੀ ਨੂੰ ਠੱਲ੍ਹ ਪਾਉਣ ਲਈ ਅੱਜ ਸਕੂਲ ਛੁੱਟੀ ਤੋਂ ਪਹਿਲਾਂ ਪੁਲਸ ਨੇ ਸਥਾਨਕ ਸਕੂਲ ਦੇ ਅੱਗੇ ਨਾਕਾ ਲਗਾ ਕਿ ਦੋ ਪਹੀਆ ਵਾਹਨਾਂ ਅਤੇ ਟਿੱ੍ਰਪਲ ਸਵਾਰੀ ਕਰਦੇ ਹੋਏ ਇੱਧਰ -ਉਧਰ ਚੱਕਰ ਮਾਰਨ ਵਾਲੇ ਨੌਜਵਾਨਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਦੇ ਚਲਾਨ ਕੱਟੇ। ਪੁਲਸ ਵੱਲੋਂ ਸਕੂਲ ਅੱਗੇ ਲਾਏ ਨਾਕੇ ਦੀ ਖ਼ਬਰ ਸ਼ਹਿਰ ਵਿਚ ਗੇੜੀ ਮਾਰਨ ਆਏ ਨੌਜਵਾਨਾਂ ਤੱਕ ਜਦੋਂ ਪੁੱਜੀ ਤਾਂ ਉਹ ਇੱਧਰ-ਉਧਰ ਹੋ ਗਏ, ਜਿਸ ਕਾਰਨ ਕੁਝ ਮੋਟਰਸਾਈਕਲ ਸਵਾਰ ਨੌਜਵਾਨ ਹੀ ਪੁਲਸ ਦੇ ਹੱਥ ਆਏ ਅਤੇ ਕਈ ਨੌਜਵਾਨ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਹੀ ਮੁੜ ਗਏ। ਪੁਲਸ ਵੱਲੋਂ ਸਕੂਲ ਛੁੱਟੀ ਦੇ ਸਮੇਂ ਅਵਾਰਾਗਰਦੀ ਕਰਨ ਵਾਲੇ ਨੌਜਵਾਨਾਂ ਉਪਰ ਸ਼ਿਕੰਜਾ ਕੱਸਣ ਲਈ ਕੀਤੀ। ਇਸ ਕਾਰਵਾਈ ਦੀ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੇ ਤਾਰੀਫ ਕੀਤੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਬਾਹਰਲੇ ਨੌਜਵਾਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਸ਼ਹਿਰ ਵਿਚ ਘੁੰਮਦੇ ਰਹਿੰਦੇ ਹਨ ਅਤੇ ਸਕੂਲ ਤੋਂ ਘਰਾਂ ਨੂੰ ਜਾਂਦੀਆਂ ਲੜਕੀਆਂ ਨੂੰ ਤੰਗ-ਪਰੇਸ਼ਾਨ ਕਰਦੇ ਰਹਿੰਦੇ ਹਨ।
ਟਰੱਕ ਯੂਨੀਅਨ ਕਰੇਗੀ ਆਪ੍ਰੇਟਰਾਂ ਦੇ ਹਿੱਤਾਂ ਦੀ ਪਹਿਰੇਦਾਰੀ : ਯੂਨੀਅਨ ਆਗੂ
NEXT STORY