ਚੰਡੀਗੜ੍ਹ (ਸੁਸ਼ੀਲ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸੁਰੱਖਿਆ 'ਚ ਤਾਇਨਾਤ ਪੰਜਾਬ ਪੁਲਸ ਦੇ ਸਿਪਾਹੀ ਨੇ ਸ਼ੁੱਕਰਵਾਰ ਦੇਰ ਰਾਤ ਤਿੰਨ ਵਜੇ ਪੰਜਾਬ ਐੱਮ. ਐੱਲ. ਏ. ਹੋਸਟਲ ਦੀ ਪਾਰਕਿੰਗ 'ਚ ਗੱਡੀ ਦੇ ਅੰਦਰ ਖ਼ੁਦ ਨੂੰ ਗੋਲੀ ਮਾਰ ਲਈ। ਲਹੂ-ਲੁਹਾਨ ਹਾਲਾਤ 'ਚ ਪੁਲਸ ਨੇ ਸਿਪਾਹੀ ਨੂੰ ਪੀ. ਜੀ. ਆਈ. 'ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਜਲੰਧਰ ਦੇ ਭੋਗਪੁਰ ਪਿੰਡ ਵਾਸੀ ਸਿਮਰਨਜੀਤ ਸਿੰਘ ਦੇ ਰੂਪ 'ਚ ਹੋਈ। ਸੈਕਟਰ-3 ਥਾਣਾ ਪੁਲਸ ਨੂੰ ਮ੍ਰਿਤਕ ਕੋਲੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ। ਉਸ ਦੀ ਗੱਡੀ ਤੋਂ ਸਰਕਾਰੀ 9 ਐੱਮ. ਐੱਮ. ਦੀ ਪਿਸਤੌਲ ਬਰਾਮਦ ਹੋਈ ਹੈ, ਜਿਸ ਨਾਲ ਉਸ ਨੇ ਖ਼ੁਦ ਨੂੰ ਗੋਲੀ ਮਾਰੀ ਹੈ। ਮ੍ਰਿਤਕ ਦੀ ਪੋਸਟਿੰਗ ਪੰਜਾਬ ਪੁਲਸ ਦੀ 82ਵੀਂ ਬਟਾਲੀਅਨ 'ਚ ਸੀ। ਪੁਲਸ ਨੇ ਲਾਸ਼ ਨੂੰ ਮੋਰਚਰੀ 'ਚ ਰਖਵਾ ਕੇ ਮਾਮਲੇ ਦੀ ਸੂਚਨਾ ਪਰਿਵਾਰ ਨੂੰ ਦੇ ਦਿੱਤੀ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਪੁਲਸ ਅਗਲੀ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ : ਸ਼ਰਮਨਾਕ : ਆਸ਼ਕ ਨਾਲ ਮਿਲੀ ਕਲਯੁਗੀ ਮਾਂ ਨੇ ਅੱਲ੍ਹੜ ਧੀ ਨਾਲ ਖੇਡਿਆ ਵੱਡਾ ਖੇਡ, ਆਪੇ ਤੋਂ ਬਾਹਰ ਹੋਇਆ ਪਿਤਾ
ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸੁਰੱਖਿਆ 'ਚ ਸੀ ਡਿਊਟੀ
ਪੰਜਾਬ ਪੁਲਸ ਦੇ ਸਿਪਾਹੀ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਬੈਰਕ 'ਚ ਰਹਿਣ ਵਾਲਾ ਸਿਪਾਹੀ ਸਿਮਰਨਜੀਤ ਸਿੰਘ ਸ਼ੁੱਕਰਵਾਰ ਨੂੰ ਡਿਊਟੀ ਤੋਂ ਆਪਣੀ ਬੈਰਕ 'ਚ ਨਹੀਂ ਆਇਆ ਸੀ। ਸਿਪਾਹੀ ਸਿਮਰਨਜੀਤ ਦੀ ਡਿਊਟੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸੁਰੱਖਿਆ 'ਚ ਸੀ। ਉਸ ਦੀ ਡਿਊਟੀ ਹਰ ਰੋਜ਼ ਪੰਜ ਵਜੇ ਖਤਮ ਹੋ ਜਾਂਦੀ ਸੀ। ਜਦੋਂ ਉਹ ਦੇਰ ਰਾਤ ਤੱਕ ਵਾਪਸ ਨਹੀਂ ਆਇਆ ਤਾਂ ਸਿਪਾਹੀ ਹਰਦੀਪ ਸਿੰਘ ਬੈਰਕ ਤੋਂ ਨਿਕਲ ਕੇ ਉਸ ਦੀ ਭਾਲ ਕਰਨ ਲੱਗਾ। ਉਸ ਨੂੰ ਸਿਮਰਨਜੀਤ ਦੀ ਗੱਡੀ ਪੰਜਾਬ ਐੱਮ. ਐੱਲ. ਏ. ਹੋਸਟਲ ਦੀ ਪਾਰਕਿੰਗ 'ਚ ਖੜ੍ਹੀ ਦਿਖਾਈ ਦਿੱਤੀ।
ਇਹ ਵੀ ਪੜ੍ਹੋ : ਸਹੁਰਿਆਂ ਨੇ ਘਰ ਵੜ ਕੇ ਜਵਾਈ ਦਾ ਚਾੜ੍ਹਿਆ ਕੁਟਾਪਾ, CCTV 'ਚ ਕੈਦ ਹੋਈ ਵਾਰਦਾਤ
ਸਿਮਰਨਜੀਤ ਡਰਾਇਵਰ ਵਾਲੀ ਸੀਟ ’ਤੇ ਲਹੂ-ਲੁਹਾਨ ਹਾਲਤ 'ਚ ਪਿਆ ਹੋਇਆ ਸੀ। ਉਸ ਨੇ ਆਪਣੀ ਬਟਾਲੀਅਨ ਦੇ ਸਾਥੀਆਂ ਅਤੇ ਚੰਡੀਗੜ੍ਹ ਪੁਲਸ ਨੂੰ ਸੂਚਨਾ ਦਿੱਤੀ। ਸੈਕਟਰ-3 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਗੱਡੀ ਖੋਲ੍ਹ ਕੇ ਸਿਪਾਹੀ ਨੂੰ ਪੀ. ਜੀ. ਆਈ. ਲੈ ਕੇ ਗਈ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੂੰ ਮ੍ਰਿਤਕ ਸਿਪਾਹੀ ਸਿਮਰਨਜੀਤ ਸਿੰਘ ਦੀ 9 ਐੱਮ. ਐੱਮ. ਦੀ ਸਰਵਿਸ ਰਿਵਾਲਵਰ ਗੱਡੀ ਦੇ ਗਿਅਰ ਬਾਕਸ ਕੋਲ ਮਿਲੀ। ਮੁੱਢਲੀ ਜਾਂਚ 'ਚ ਪੁਲਸ ਇਸ ਨੂੰ ਖ਼ੁਦਕੁਸ਼ੀ ਦਾ ਕੇਸ ਮੰਨ ਰਹੀ ਹੈ।
ਇਹ ਵੀ ਪੜ੍ਹੋ : ਗਰਭਵਤੀ ਜਨਾਨੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤੀ ਖ਼ਾਸ ਸਹੂਲਤ
ਸਹੁਰਿਆਂ ਨੇ ਘਰ ਵੜ ਕੇ ਜਵਾਈ ਦਾ ਚਾੜ੍ਹਿਆ ਕੁਟਾਪਾ, CCTV 'ਚ ਕੈਦ ਹੋਈ ਵਾਰਦਾਤ
NEXT STORY