ਲੁਧਿਆਣਾ (ਰਾਜ) : ਮਾਂ ਦੀ ਅਰਦਾਸ ਨੇ ਪੁੱਤ ਦੀ ਕਿਸਮਤ ਹੀ ਬਦਲ ਦਿੱਤੀ। ਮਾਂ ਦੇ ਕਹਿਣ ’ਤੇ ਲੁਧਿਆਣਾ ਆਏ ਪੰਜਾਬ ਪੁਲਸ ਦੇ ਕਾਂਸਟੇਬਲ ਨੇ ਘੰਟਾਘਰ ਚੌਂਕ ਤੋਂ ਲਾਟਰੀ ਖ਼ਰੀਦੀ, ਜਿਸ ਤੋਂ ਬਾਅਦ ਉਸ ਦਾ 1 ਕਰੋੜ ਰੁਪਏ ਦਾ ਇਨਾਮ ਨਿਕਲ ਆਇਆ। 6 ਰੁਪਏ ’ਚ ਖ਼ਰੀਦੀ ਲਾਟਰੀ ਨੇ 24 ਘੰਟਿਆਂ ’ਚ ਉਸ ਨੂੰ ਕਰੋੜਪਤੀ ਬਣਾ ਦਿੱਤਾ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ’ਚ ਬਤੌਰ ਕਾਂਸਟੇਬਲ ਤਾਇਨਾਤ ਕੁਲਦੀਪ ਸਿੰਘ ਮੂਲ ਰੂਪ ਤੋਂ ਰਾਜਸਥਾਨ ਦੇ ਸ਼੍ਰੀਗੰਗਾਨਗਰ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਐਲਾਨ, ਖੇਡ ਵਿੰਗਾਂ ਲਈ ਚੁਣੇ ਗਏ ਖਿਡਾਰੀਆਂ ਨੂੰ ਮਿਲੇਗੀ ਮੁਫ਼ਤ ਰਿਹਾਇਸ਼
ਉਸ ਦੀ ਤਾਇਨਾਤੀ ਫਿਰੋਜ਼ਪੁਰ 'ਚ ਹੈ। ਉਹ ਤਕਰੀਬਨ ਆਪਣੀ ਨੌਕਰੀ ਦੇ ਸਿਲਸਿਲੇ ’ਚ ਲੁਧਿਆਣਾ ਆਉਂਦਾ-ਜਾਂਦਾ ਰਹਿੰਦਾ ਹੈ। ਉਹ ਬੁੱਧਵਾਰ ਨੂੰ ਲੁਧਿਆਣਾ ਆਇਆ ਸੀ। ਕੁਲਦੀਪ ਮੁਤਾਬਕ ਉਸ ਦੀ ਮਾਂ ਬਲਜਿੰਦਰ ਕੌਰ ਨੇ ਇਕ ਦਿਨ ਅਚਾਨਕ ਉਸ ਨੂੰ ਲਾਟਰੀ ਖ਼ਰੀਦਣ ਨੂੰ ਕਿਹਾ। ਮਾਂ ਦਾ ਕਹਿਣਾ ਸੀ ਕਿ ਉਸ ਦੀ ਲਾਟਰੀ ਜ਼ਰੂਰ ਨਿਕਲੇਗੀ। ਮਾਂ ਦੇ ਵਾਰ-ਵਾਰ ਕਹਿਣ ’ਤੇ ਉਸ ਨੇ ਲਾਟਰੀ ਦੀ ਟਿਕਟ ਖ਼ਰੀਦਣੀ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਹੁਣ PGI 'ਚ ਪੰਜਾਬ ਦੇ ਇਨ੍ਹਾਂ ਮਰੀਜ਼ਾਂ ਦਾ ਨਹੀਂ ਹੋਵੇਗਾ ਇਲਾਜ, ਜਾਣੋ ਕੀ ਹੈ ਕਾਰਨ
ਉਸ ਦਾ ਕਹਿਣਾ ਹੈ ਕਿ 2 ਅਗਸਤ ਨੂੰ ਹੀ ਉਸ ਨੇ ਲੁਧਿਆਣਾ ’ਚ ਗਾਂਧੀ ਬ੍ਰਦਰਜ਼ ਤੋਂ ਨਾਗਾਲੈਂਡ ਸਟੇਟ ਲਾਟਰੀ ਦੀਆਂ ਟਿਕਟਾਂ ਦੀ ਇਕ ਕਾਪੀ ਖ਼ਰੀਦੀ ਸੀ। 150 ਰੁਪਏ ਦੀ ਇਸ ਕਾਪੀ 'ਚ ਲਾਟਰੀ ਦੀਆਂ ਕੁੱਲ 25 ਟਿਕਟਾ ਸਨ ਅਤੇ ਇਨ੍ਹਾਂ ’ਚੋਂ ਹਰ ਟਿਕਟ ਦੀ ਕੀਮਤ 6 ਰੁਪਏ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ ਮੁੜ ਸ਼ੁਰੂ ਹੋਵੇਗਾ 'ਆਯੂਸ਼ਮਾਨ' ਸਕੀਮ ਤਹਿਤ ਪੰਜਾਬ ਦੇ ਲੋਕਾਂ ਦਾ ਮੁਫ਼ਤ ਇਲਾਜ
ਕੁਲਦੀਪ ਮੁਤਾਬਕ 2 ਅਗਸਤ ਦੀ ਸ਼ਾਮ ਨੂੰ ਉਹ ਫਿਰੋਜ਼ਪੁਰ ’ਚ ਡਿਊਟੀ ’ਤੇ ਸੀ। ਉਸੇ ਸਮੇਂ ਉਸ ਨੂੰ ਲੁਧਿਆਣਾ 'ਚ ਗਾਂਧੀ ਬ੍ਰਦਰਜ਼ ਤੋਂ ਫੋਨ ਆਇਆ। ਫੋਨ ਕਰਨ ਵਾਲੇ ਦੁਕਾਨਦਾਰ ਨੇ ਜਦੋਂ ਦੱਸਿਆ ਕਿ ਉਸ ਦੀ 1 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਤਾਂ ਪਹਿਲਾਂ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ। ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਉਸ ਦੀ 1 ਕਰੋੜ ਦੀ ਲਾਟਰੀ ਨਿਕਲੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਧਾਰੀਵਾਲ ਨਗਰ ਪਾਲਿਕਾ ਦਾ ਰਿਟਾਇਰ ਕਲਰਕ ਭ੍ਰਿਸ਼ਟਾਚਾਰ ਕਾਨੂੰਨ ਅਧੀਨ ਗ੍ਰਿਫਤਾਰ
NEXT STORY