ਮਾਨਸਾ : ਮਾਨਸਾ ਜ਼ਿਲ੍ਹੇ ਵਿਚ ਫਾਇਰਿੰਗ ਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਅੱਜ ਪੁਲਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਸੀ. ਆਈ. ਏ. ਅਤੇ ਸਿਟੀ ਵਨ ਮਾਨਸਾ ਪੁਲਸ ਨੇ ਇਕ ਸਾਂਝੇ ਓਪਰੇਸ਼ਨ ਤੋਂ ਬਾਅਦ ਭਿੱਖੀ ਨਜ਼ਦੀਕ ਐਨਕਾਊਂਟਰ ਦੌਰਾਨ ਦੋਵਾਂ ਨੂੰ ਕਾਬੂ ਕੀਤਾ। ਪੁਲਸ ਕਾਰਵਾਈ ਵਿਚ ਇਕ ਮੁਲਜ਼ਮ ਲੱਤ ਵਿਚ ਗੋਲੀ ਲੱਗਣ ਕਾਰਣ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸਨੂੰ ਮਾਨਸਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਜਾਰੀ ਹੈ।
ਇਹ ਵੀ ਪੜ੍ਹੋ : ਦਾਗਦਾਰ ਹੋਇਆ ਪਵਿੱਤਰ ਰਿਸ਼ਤਾ, ਪਤਨੀ ਛੱਡ ਗਈ ਤਾਂ ਪਤੀ ਨੇ ਸਕੀ ਧੀ ਨਾਲ ਹੀ...
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਹੀ ਮਾਨਸਾ ਵਿਚ ਵੱਖ ਵੱਖ ਥਾਈਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਜਿਸ ਤੋਂ ਬਾਅਦ ਪੁਲਸ ਵੱਲੋਂ ਲਗਾਤਾਰ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਸੀਆਈਏ ਅਤੇ ਸਿਟੀ ਵਨ ਪੁਲਸ ਵੱਲੋਂ ਮੁਲਜ਼ਮਾਂ ਦੀ ਲੋਕੇਸ਼ਨ ਟ੍ਰੇਸ ਕੀਤੀ ਗਈ ਅਤੇ ਭਿੱਖੀ ਇਲਾਕੇ 'ਚ ਨਾਕਾਬੰਦੀ ਦੌਰਾਨ ਉਸਨੂੰ ਘੇਰ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਹੋ ਗਿਆ ਵੱਡਾ ਘਪਲਾ, ਜਦੋਂ ਖੁਲਾਸਾ ਹੋਇਆ ਤਾਂ ਉਡ ਗਏ ਹੋਸ਼
ਪੁਲਸ ਅਨੁਸਾਰ ਮੁਲਜ਼ਮਾਂ ਨੇ ਘਿਰਦਿਆਂ ਦੇਖ ਪੁਲਿਸ 'ਤੇ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿਚ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਮੁਤਾਬਕ ਮੁਲਜ਼ਮਾਂ ਤੋਂ ਇੱਕ .32 ਬੋਰ ਪਿਸਤੌਲ (01 ਜ਼ਿੰਦਾ ਕਾਰਤੂਸ ਅਤੇ 1 ਕਾਰਤੂਸ ਸਮੇਤ ਅਤੇ ਇੱਕ .30 ਬੋਰ ਪਿਸਤੌਲ (08 ਜ਼ਿੰਦਾ ਕਾਰਤੂਸ ਅਤੇ 05 ਕਾਰਤੂਸ ਬਰਾਮਦ ਹੋਏ ਹਨ। ਪੁਲਸ ਮੁਤਾਬਕ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਇਕ ਗੈਂਗਸਟਰ ਗਿਰੋਹ ਦੀ ਕੜੀ ਟੁੱਟੀ ਹੈ ਅਤੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਵੱਡਾ ਹਾਦਸਾ, ਟਰੱਕ ਨਾਲ ਟੱਕਰ ਪਿਛੋਂ ਉਡੇ ਪਰਖੱਚੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੁਜਰਾਤ ਪੁੱਜੇ CM ਮਾਨ, ਕਿਸਾਨ ਮਹਾਂਪੰਚਾਇਤ ਨੂੰ ਕੀਤਾ ਸੰਬੋਧਨ
NEXT STORY