ਲੁਧਿਆਣਾ (ਖ਼ੁਰਾਨਾ): ਲੁਧਿਆਣਾ ਅੰਦਰ ਜ਼ੋਰਦਾਰ ਧਮਾਕੇ ਕਾਰਨ ਨੀਚੀ ਮੰਗਲੀ ਪਿੰਡ ਦੇ ਲੋਕ ਇਕ ਦਮ ਘਬਰਾ ਗਏ। ਜਾਣਕਾਰੀ ਮੁਤਾਬਕ ਇਹ ਧਮਾਕਾ ਰਸੋਈ ਗੈਸ ਸਿਲੰਡਰ ਲੀਕ ਹੋਣ ਕਾਰਨ ਹੋਇਆ ਹੈ। ਇਸ ਹਾਦਸੇ ਵਿਚ ਤਿੰਨ ਬੱਚਿਆਂ ਸਣੇ ਕੁੱਲ ਚਾਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ - ਤਰਨਤਾਰਨ ਜ਼ਿਮਨੀ ਚੋਣ : ਪੰਥਕ ਸੀਟ 'ਤੇ ਆਏ ਹੈਰਾਨੀਜਨਕ ਨਤੀਜੇ, ਇੰਝ ਵਿਗੜੀ ਸਾਰੀ ਖੇਡ
ਜਾਣਕਾਰੀ ਮੁਤਾਬਕ ਅੱਜ ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਨੀਚੀ ਮੰਗਲੀ ਪਿੰਡ ਵਿਚ ਗੈਸ ਸਿਲੰਡਰ ਲੀਕ ਹੋਣ ਕਾਰਨ ਜ਼ੋਰਦਾਰ ਬਲਾਸਟ ਹੋਇਆ। ਇਸ ਹਾਦਸੇ ਵਿਚ ਕੁੱਲ 4 ਜਣਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ, ਜਿਸ ਵਿਚ ਤਿੰਨ ਬੱਚੇ ਅਤੇ ਇਕ 27 ਸਾਲਾ ਨੌਜਵਾਨ ਸ਼ਾਮਲ ਹੈ। ਇਨ੍ਹਾਂ ਵਿਚੋਂ ਇਕ ਦੀ ਹਾਲਤ ਜ਼ਿਆਦਾ ਗੰਭੀਰ ਹੈ ਤੇ ਉਸ ਨੂੰ ਇਲਾਜ ਲਈ ਪਟਿਆਲਾ ਰੈਫ਼ਰ ਕੀਤਾ ਜਾ ਰਿਹਾ ਹੈ।
ਵਿਜੀਲੈਂਸ ਵੱਲੋਂ 5 ਹਜ਼ਾਰ ਦੀ ਰਿਸ਼ਵਤ ਲੈਂਦਾ ਥਾਣੇਦਾਰ ਗ੍ਰਿਫ਼ਤਾਰ
NEXT STORY