ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ)- ਸ੍ਰੀ ਮੁਕਤਸਰ ਸਾਹਿਬ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਰਿਸ਼ਵਤ ਦੇ ਇਕ ਮਾਮਲੇ ਵਿਚ ਪੰਜਾਬ ਪੁਲਸ ਦੇ ਏ. ਐੱਸ. ਆਈ. ਨੂੰ ਚਾਰ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸ਼ਜਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਲੋਟ ਵਾਸੀ ਦੇਸ਼ ਰਾਜ ਜੋ ਕਿ ਜੁੱਤੀਆਂ ਦਾ ਕੰਮ ਕਰਦਾ ਸੀ ਦਾ ਆਪਣੇ ਗੁਆਂਢ ਵਿਚ ਹੀ ਇਕ ਵਿਅਕਤੀ ਨਾਲ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਦੋਹਾਂ ਪਾਸਿਆਂ ਤੋਂ ਕਰਾਸ ਮਾਮਲਾ ਦਰਜ਼ ਹੋਇਆ।
ਇਹ ਖ਼ਬਰ ਵੀ ਪੜ੍ਹੋ - ਰਾਜਵੀਰ ਜਵੰਦਾ ਦੀ ਸਿਹਤ ਨਾਲ ਜੁੜੀ ਵੱਡੀ ਖ਼ਬਰ! ਪੰਜਾਬੀ ਗਾਇਕ ਨੇ ਦਿੱਤੀ ਅਪਡੇਟ
ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸੁਖਦੇਵ ਸਿੰਘ ਵੱਲੋਂ ਕਥਿਤ ਤੌਰ ਤੇ ਦੇਸ਼ ਰਾਜ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ। ਬਿਆਨਕਰਤਾ ਅਨੁਸਾਰ ਉਸ ਦੀ ਦੁਕਾਨ 'ਤੇ ਆ ਕੇ ਉਸ ਦੇ ਪਿਤਾ ਅਤੇ ਭਰਾ ਨੂੰ ਵੀ ਰਿਸ਼ਵਤ ਲਈ ਤਫ਼ਤੀਸ਼ੀ ਅਫ਼ਸਰ ਸੁਖਦੇਵ ਸਿੰਘ ਵੱਲੋਂ ਆਖਿਆ ਜਾਣ ਲੱਗਾ। ਇਸ ਦੌਰਾਨ ਪੁੱਛਗਿੱਛ ਲਈ ਵਾਰ ਵਾਰ ਉਸ ਨੂੰ ਬੁਲਾਇਆ ਗਿਆ। ਦੇਸ਼ਰਾਜ ਅਨੁਸਾਰ ਉਸ ਤੋਂ ਪਹਿਲਾ 15500 ਰਿਸ਼ਵਤ ਲਈ ਗਈ ਅਤੇ ਫਿਰ ਚਲਾਨ ਪੇਸ਼ ਕਰਨ ਲਈ 10 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ ਗਈ। ਜਿਸ ਚੋਂ ਦੇਸ ਰਾਜ ਨੇ 5 ਹਜ਼ਾਰ ਰੁਪੲੈ ਦੇ ਦਿੱਤੇ ਅਤੇ ਜਦ ਰਿਸ਼ਵਤ ਦੇ 5 ਹਜ਼ਾਰ ਬਾਕੀ ਲੈਣ ਲਈ ਸੁਖਦੇਵ ਸਿੰਘ ਉਸਦੀ ਦੁਕਾਨ 'ਤੇ ਆਇਆ ਤਾਂ ਉਨ੍ਹਾਂ ਪੈਸੇ ਲੈਂਦਿਆ ਦੀ ਵੀਡੀਓ ਬਣਾ ਲਈ। ਇਸ ਰਿਸ਼ਵਤ ਲੈਂਦਿਆ ਦੀ ਵੀਡੀਓ ਦੇ ਅਧਾਰ 'ਤੇ ਹੋਈ ਸ਼ਿਕਾਇਤ ਵਿਚ ਵਿਜੀਲੈਂਸ ਨੇ ਸੁਖਦੇਵ ਸਿੰਘ ਤੇ ਮਾਮਲਾ ਦਰਜ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਮਿਲਣਗੇ 10-10 ਹਜ਼ਾਰ ਰੁਪਏ, ਹੋ ਗਏ ਵੱਡੇ ਐਲਾਨ
ਮਾਮਲੇ ਦੀ ਸੁਣਵਾਈ ਕਰਦਿਆਂ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਏ. ਐੱਸ. ਆਈ. ਸੁਖਦੇਵ ਸਿੰਘ ਨੂੰ 7 ਪੀ. ਸੀ. ਐਕਟ ਤਹਿਤ 4 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਵੀਰ ਜਵੰਦਾ ਦੀ ਸਿਹਤ ਨਾਲ ਜੁੜੀ ਵੱਡੀ ਖ਼ਬਰ! ਪੰਜਾਬੀ ਗਾਇਕ ਨੇ ਦਿੱਤੀ ਅਪਡੇਟ
NEXT STORY