ਭੀਖੀ (ਜ.ਬ.) : ਸਥਾਨਕ ਰੋਡ ’ਤੇ ਟੋਲ ਪਲਾਜ਼ਾ ਦੇ ਨੇੜੇ ਇਕ ਸੜਕ ਹਾਦਸੇ ’ਚ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਦੀ ਮੌਤ ਅਤੇ ਤਿੰਨ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਇਲਾਜ ਲਈ ਬਾਹਰੀ ਹਸਪਤਾਲ ਲਿਜਾਇਆ ਗਿਆ ਹੈ। ਥਾਣਾ ਭੀਖੀ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਛੀਨਾ ਨੇ ਦੱਸਿਆ ਕਿ ਸਵਿਫਟ ਕਾਰ ’ਤੇ ਪੇਪਰ ਦੇਣ ਚੰਡੀਗੜ੍ਹ ਜਾ ਰਹੇ ਪ੍ਰਦੀਪ ਕੌਰ ਪੁੱਤਰੀ ਬਹਾਲ ਸਿੰਘ, ਜਸਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਦਲੇਲ ਸਿੰਘ ਵਾਲਾ ਸਵਾਰ ਸਨ ਅਤੇ ਇਸ ਕਾਰ ਨੂੰ ਰਾਮ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕਿਸ਼ਨਗੜ੍ਹ ਫਰਮਾਹੀ ਚਲਾ ਰਿਹਾ ਸੀ, ਜਿਸਦੀ ਪਿੰਡ ਹਮੀਰਗੜ੍ਹ ਢੈਪਈ ਨੇੜੇ ਸਾਹਮਣੇ ਤੋਂ ਆ ਰਹੀ ਸਵਿਫਟ ਡਿਜਾਇਰ ਕਾਰ ਨਾਲ ਟੱਕਰ ਹੋ ਗਈ।
ਇਹ ਵੀ ਪੜ੍ਹੋ- ਪ੍ਰੇਮ ਸੰਬੰਧਾਂ ਤੋਂ ਖਫ਼ਾ ਪਿਓ-ਪੁੱਤ ਨੇ ਧੀ ਨੂੰ ਦਿੱਤੀ ਦਰਦਨਾਕ ਮੌਤ, ਪ੍ਰੇਮੀ ਦੇ ਹੋਏ ਕਤਲ ਮਗਰੋਂ ਖੁੱਲ੍ਹੇ ਵੱਡੇ ਭੇਤ
ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਕਾਰਾਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਸੜਕ ਹਾਦਸੇ ’ਚ ਰਾਮ ਸਿੰਘ, ਜੋ ਕਿ ਪੰਜਾਬ ਪੁਲਸ ਦਾ ਹੌਲਦਾਰ ਸੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਪ੍ਰਦੀਪ ਕੌਰ, ਜਸਪ੍ਰੀਤ ਸਿੰਘ ਅਤੇ ਸਾਹਮਣਿਉਂ ਆ ਰਹੀ ਕਾਰ ਦੇ ਚਾਲਕ ਪ੍ਰਗਟ ਖਾਨ ਪੁੱਤਰ ਦਰਸ਼ਨ ਖਾਂ ਵਾਸੀ ਪਿੰਡ ਬੋੜਾਵਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਬਾਹਰੀ ਹਸਪਤਾਲਾਂ ਲਈ ਰੈਫਰ ਕਰ ਦਿੱਤਾ ਗਿਆ ਹੈ। ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਭੀਖੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਰਾਮ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਬਾਕੀ ਕਾਰਵਾਈ ਉਕਤ ਪਰਿਵਾਰਾਂ ਦੀ ਬਿਆਨਾਂ ਅਨੁਸਾਰ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਸਾਲੇ ਦੀ ਬਰਾਤੇ ਆਏ ਜੀਜਿਆਂ ਦੀ ਬੇਰਹਿਮੀ ਨਾਲ ਕੁੱਟਮਾਰ, ਹੈਰਾਨ ਕਰ ਦੇਣ ਵਾਲਾ ਹੈ ਮਾਮਲਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪ੍ਰੇਮ ਸੰਬੰਧਾਂ ਤੋਂ ਖਫ਼ਾ ਪਿਓ-ਪੁੱਤ ਨੇ ਧੀ ਨੂੰ ਦਿੱਤੀ ਦਰਦਨਾਕ ਮੌਤ, ਪ੍ਰੇਮੀ ਦੇ ਹੋਏ ਕਤਲ ਮਗਰੋਂ ਖੁੱਲ੍ਹੇ ਵੱਡੇ ਭੇਤ
NEXT STORY