ਮੱਖੂ (ਵਾਹੀ): ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲੀ ਪੰਜਾਬ ਪੁਲਸ ਦੇ ਇਕ ਥਾਣੇਦਾਰ ਦੀ ਪੁਲਸ ਚੌਕੀ ਵਿਚ ਹੀ ਵਰਦੀ 'ਚ ਚਿੱਟਾ ਪੀਂਦੇ ਦੀ ਵੀਡੀਓ ਵਾਇਰਲ ਹੋਈ ਹੈ। ਉਕਤ ਥਾਣੇਦਾਰ ਦਾ ਨਾਂ ਸਤਪਾਲ ਹੈ ਅਤੇ ਉਹ ਪੁਲਸ ਥਾਣਾ ਮੱਖੂ ਵਿਚ ਪੈਂਦੀ ਜੋਗੇਵਾਲਾ ਚੌਂਕੀ ਵਿਚ ਤਾਇਨਾਤ ਹੈ। ਬੀਤੇ ਦਿਨੀਂ ਹੀ ਉਕਤ ਵੀਡੀਓ ਪੁਲਸ ਚੌਕੀ ਵਿਚ ਹੀ ਕਿਸੇ ਵੱਲੋਂ ਬਣਾਈ ਗਈ ਦੱਸੀ ਜਾ ਰਹੀ ਹੈ ਅਤੇ ਉਸ ਵਕਤ ਉਕਤ ਥਾਣੇਦਾਰ ਪੁਲਸ ਵਰਦੀ ਵਿਚ ਬੇ-ਝਿਝਕ ਚਿੱਟੇ ਦੇ ਸੂਟੇ ਖਿੱਚ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - CM ਮਾਨ ਦਾ ਵੱਡਾ ਤੋਹਫ਼ਾ, ਇਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕੀਤਾ ਐਲਾਨ
ਪੰਜਾਬ ਵਿਚ ਚਿੱਟੇ ਦੀ ਰੋਕਥਾਮ ਲਈ ਜਿੱਥੇ ਪੰਜਾਬ ਪੁਲਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਹੀ ਪੰਜਾਬ ਪੁਲਸ ਦੇ ਵੱਡੀ ਗਿਣਤੀ ਵਿਚ ਥੱਲੇ ਤੋਂ ਲੈ ਕਿ ਉਚ ਪੱਧਰੀ ਅਫ਼ਸਰ ਵੀ ਨਸ਼ੇ ਦੀ ਦਲਦਲ ਵਿਚ ਫੱਸ ਚੁੱਕੇ ਹਨ। ਅਜਿਹੀ ਹਾਲਤ ਵਿਚ ਇਨ੍ਹਾਂ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਆਸ ਨਹੀਂ ਕੀਤੀ ਜਾ ਸਕਦੀ। ਮਿਲੀ ਜਾਣਕਾਰੀ ਅਨੁਸਾਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਕਤ ਥਾਣੇਦਾਰ ਨੂੰ ਸਸਪੈਂਡ ਕਰਕੇ ਨਸ਼ਾ ਛੁਡਾਊ ਕੇਂਦਰ ਵਿਚ ਭੇਜਿਆ ਗਿਆ ਹੈ। ਪੁਲਸ ਥਾਣਾ ਮੱਖੂ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹੀ ਉਕਤ ਥਾਣੇਦਾਰ ਨੂੰ ਸਸਪੈਂਡ ਕਰਕੇ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੌਫਨਾਕ ਅੰਜਾਮ ਤਕ ਜਾ ਪਹੁੰਚਿਆ ਚਾਈਂ-ਚਾਈਂ ਕਰਵਾਇਆ ਪ੍ਰੇਮ ਵਿਆਹ, ਇੰਝ ਹੋਵੇਗਾ ਅੰਤ ਸੋਚਿਆ ਨਾ ਸੀ
NEXT STORY