ਮਹਿਤਪੁਰ (ਚੋਪੜਾ)- ਮਹਿਤਪੁਰ ਦੇ ਮੋਹਤਬਰ ਵਿਅਕਤੀਆ ਨੇ ਡੀ. ਐੱਸ. ਪੀ. ਸ਼ਾਹਕੋਟ ਨੂੰ ਲਿਖ਼ਤੀ ਦਰਖਾਸਤ ਦਿੱਤੀ ਕਿ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਥਾਣਾ ਮਹਿਤਪੁਰ ਦੇ ਐੱਸ. ਐੱਚ. ਓ. ਦੀ ਹਾਜ਼ਰੀ ’ਚ ਡਰਾ-ਧਮਕਾ ਕੇ ਉਨ੍ਹਾਂ ਕੋਲੋਂ ਆਪਸ ’ਚ ਗੁਪਤ ਅੰਗਾਂ ਨਾਲ ਛੇੜਖਾਨੀਆਂ ਕਰਵਾਈਆਂ ਗਈਆਂ ਤੇ ਨਗਨ ਕਰ ਕੇ ਤੇ ਨਚਵਾ ਕੇ ਅਣਮਨੁੱਖੀ ਤਸ਼ਦੱਦ ਕੀਤਾ ਗਿਆ। ਜਦੋਂ ਇਸ ਘਟਨਾ ਦੀ ਖ਼ਬਰ ਲੋਕਾਂ ਤੱਕ ਪਹੁੰਚੀ ਤਾਂ ਰੋਸ ਵਜੋਂ ਲੋਕ ਥਾਣਾ ਮਹਿਤਪੁਰ ’ਚ ਇਕੱਠੇ ਹੋਣ ਲੱਗੇ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨ ਲੱਗੇ।
ਇਹ ਖ਼ਬਰ ਵੀ ਪੜ੍ਹੋ - "24 ਤੋਂ 36 ਘੰਟਿਆਂ ਦੇ ਅੰਦਰ ਪਾਕਿਸਤਾਨ 'ਤੇ ਹਮਲਾ ਕਰਨ ਜਾ ਰਿਹਾ ਭਾਰਤ! ਇੰਟੈਲੀਜੈਂਸ ਨੇ ਦਿੱਤੀ ਜਾਣਕਾਰੀ"
ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਨਾਲ ਸਬੰਧਤ 4-5 ਮੁਲਾਜ਼ਮ ਹਨ ਪਰ ਕਾਰਵਾਈ ਸਿਰਫ ਦੋ ਅਧਿਕਾਰੀਆਂ ’ਤੇ ਹੋਈ ਹੈ, ਬਾਕੀ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਨੰਬਰਦਾਰ ਅਸ਼ਵਨੀ ਧਾਰੀਵਾਲ, ਕੌਂਸਲਰ ਕ੍ਰਾਂਤੀਜੀਤ ਸਿੰਘ, ਕੈਪਟਨ ਰਾਜਵਿੰਦਰ ਸ਼ਰਮਾ, ਅਨਪਮ ਸੂਦ, ਰਾਕੇਸ਼ ਮਹਿਤਾ, ਪੰਕਜ ਕੁਮਾਰ, ਅਸ਼ਵਨੀ ਗਿੱਲ, ਮੰਗਾ ਭਲਵਾਨ, ਜਸਬੀਰ ਸਿੰਘ, ਜਗਦੀਪ ਸਿੰਘ, ਕੁਲਦੀਪ ਚੰਦ, ਮਲਕੀਤ ਚੰਦ, ਗੋਪੀ ਆਦਿ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ - ਅੱਜ ਦੇ 'ਪੰਜਾਬ ਬੰਦ' ਦੀ ਕਾਲ ਬਾਰੇ ਵੱਡੀ ਅਪਡੇਟ, ਜਾਣੋ ਪੂਰੀ ਸੱਚਾਈ
ਜਦੋ ਇਸ ਘਟਨਾ ਸਬੰਧੀ ਡੀ. ਐੱਸ. ਪੀ. ਸ਼ਾਹਕੋਟ ਓਂਕਾਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਥਾਣਾ ਮਹਿਤਪੁਰ ਦੇ ਐੱਸ. ਐੱਚ. ਓ. ਲਖਬੀਰ ਸਿੰਘ ਅਤੇ ਥਾਣੇਦਾਰ ਧਰਮਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜੇਕਰ ਇਸ ਵਿਚ ਹੋਰ ਵੀ ਕੋਈ ਮੁਲਾਜ਼ਮ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੈਸ, ਐਸੀਡਿਟੀ ਦੀਆਂ ਦਵਾਈਆਂ ਲੈਣ ਵਾਲੇ ਹੋ ਜਾਣ ਸਾਵਧਾਨ! ਚਿੰਤਾ ਭਰੇ ਅੰਕੜੇ ਆਏ ਸਾਹਮਣੇ
NEXT STORY