ਚੰਡੀਗੜ੍ਹ/ਨਵਾਂਸ਼ਹਿਰ (ਰਮਨਜੀਤ, ਤ੍ਰਿਪਾਠੀ)- ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ (ਆਈ. ਐੱਸ. ਵਾਈ. ਐੱਫ਼.) ਸਮੂਹ ਦੀ ਹਮਾਇਤ ਵਾਲੇ ਅੱਤਵਾਦੀ ਸੰਗਠਨ ਦਾ ਪਰਦਾਫਾਸ਼ ਕਰਨ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਪੁਲਸ ਨੇ ਬੀਤੇ ਦਿਨ 2.5 ਕਿਲੋ ਆਰ. ਡੀ. ਐਕਸ., ਇਕ ਡੈਟੋਨੇਟਰ, 5 ਵਿਸਫੋਟਕ ਫਿਊਜ਼, ਏ. ਕੇ. 47 ਅਸਾਲਟ ਰਾਈਫਲ ਦੇ 12 ਅਣਚੱਲੇ ਕਾਰਤੂਸ ਬਰਾਮਦ ਕੀਤੇ ਹਨ।ਪੰਜਾਬ ਦੇ ਡੀ. ਜੀ. ਪੀ. ਵੀ. ਕੇ. ਭਾਵੜਾ ਨੇ ਦੱਸਿਆ ਕਿ ਇਹ ਬਰਾਮਦਗੀ ਗੁਰਦਾਸਪੁਰ ਦੇ ਪਿੰਡ ਲਖਨਪਾਲ ਦੇ ਰਹਿਣ ਵਾਲੇ ਅਮਨਦੀਪ ਕੁਮਾਰ ਉਰਫ਼ ਮੰਤਰੀ ਦੇ ਇਕਬਾਲੀਆ ਬਿਆਨ ’ਤੇ ਕੀਤੀ ਗਈ ਹੈ, ਜੋ ਕਿ ਪਠਾਨਕੋਟ ’ਚ ਹਾਲ ਹੀ ’ਚ ਵਾਪਰੇ ਗ੍ਰਨੇਡ ਹਮਲਿਆਂ ਦੀਆਂ 2 ਘਟਨਾਵਾਂ ਦਾ ਮੁੱਖ ਮੁਲਜ਼ਮ ਹੈ।
ਇਹ ਵੀ ਪੜ੍ਹੋ :ਟਕਸਾਲੀ ਅਕਾਲੀਆਂ 'ਚ ਭਾਜਪਾ ਦੀ ਸੰਨ੍ਹ, 3 ਵੱਡੇ ਪਰਿਵਾਰਾਂ ਮਗਰੋਂ ਹੁਣ ਇਸ ਪਰਿਵਾਰ 'ਤੇ ਨਜ਼ਰ
ਅਮਨਦੀਪ ਉਰਫ਼ ਮੰਤਰੀ ਸੋਮਵਾਰ ਨੂੰ ਐੱਸ. ਬੀ. ਐੱਸ. ਨਗਰ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਆਈ. ਐੱਸ. ਵਾਈ. ਐੱਫ਼. ਦੇ 6 ਕਾਰਕੁਨਾਂ ’ਚੋਂ ਇਕ ਸੀ, ਜਿਨ੍ਹਾਂ ਨੇ ਪਠਾਨਕੋਟ ਆਰਮੀ ਕੈਂਪ ਸਮੇਤ ਪਠਾਨਕੋਟ ’ਚ 2 ਗ੍ਰਨੇਡ ਹਮਲੇ ਕਰਨ ਦੀ ਗੱਲ ਕਬੂਲੀ ਸੀ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 6 ਹੈਂਡ ਗ੍ਰਨੇਡ (86 ਪੀ), ਇਕ ਪਿਸਤੌਲ (9 ਐੱਮ. ਐੱਮ.), ਇਕ ਰਾਈਫਲ (.30 ਬੋਰ) ਦੇ ਨਾਲ-ਨਾਲ ਜ਼ਿੰਦਾ ਕਾਰਤੂਸ ਅਤੇ ਮੈਗਜ਼ੀਨ ਵੀ ਬਰਾਮਦ ਕੀਤੇ ਸਨ।ਐੱਸ. ਐੱਸ. ਪੀ. ਐੱਸ. ਬੀ. ਐੱਸ. ਨਗਰ ਕੰਵਰਦੀਪ ਕੌਰ ਨੇ ਦੱਸਿਆ ਕਿ ਅਮਨਦੀਪ ਦੇ ਖ਼ੁਲਾਸੇ ਤੋਂ ਬਾਅਦ, ਉਨ੍ਹਾਂ ਨੇ ਤੁਰੰਤ ਗੁਰਦਾਸਪੁਰ ਜ਼ਿਲ੍ਹੇ ’ਚ ਟੀਮਾਂ ਭੇਜੀਆਂ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ, ਜਿਸ ਦੀ ਵਰਤੋਂ ਅਮਨਦੀਪ ਅਨੁਸਾਰ ਆਈ. ਈ. ਡੀ. ਬਣਾਉਣ ਲਈ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਇਹ ਖੇਪ ਆਈ. ਐੱਸ. ਵਾਈ. ਐੱਫ਼. (ਰੋਡੇ) ਦੇ ਸਵੈ-ਘੋਸ਼ਿਤ ਚੀਫ਼ ਲਖਬੀਰ ਸਿੰਘ ਰੋਡੇ, ਜੋ ਮੌਜੂਦਾ ਸਮੇਂ ਪਾਕਿਸਤਾਨ ’ਚ ਰਹਿ ਰਿਹਾ ਹੈ, ਵਲੋਂ ਅਮਨਦੀਪ ਨੂੰ ਆਪਣੇ ਸਾਥੀ ਅਤੇ ਇਸ ਦਹਿਸ਼ਤੀ ਮਾਡਿਊਲ ਦੇ ਹੈਂਡਲਰ ਸੁਖਪ੍ਰੀਤ ਸਿੰਘ ਉਰਫ਼ ਸੁੱਖ ਵਾਸੀ ਪਿੰਡ ਖਰਲ, ਦੀਨਾਨਗਰ ਰਾਹੀਂ ਮੁਹੱਈਆ ਕਰਵਾਈ ਗਈ ਸੀ।
ਇਹ ਵੀ ਪੜ੍ਹੋ : ਟਿਕਟਾਂ ਵੇਚਣ ਦੇ ਇਲਜ਼ਾਮ 'ਤੇ ਬੋਲੇ ਕੇਜਰੀਵਾਲ, ਮੇਰੇ ਘਰੇ ਆ ਕੇ ਬਲਬੀਰ ਰਾਜੇਵਾਲ ਨੇ ਸਾਂਝੇ ਕੀਤੇ ਸਨ ਇਹ ਸਬੂਤ
ਜ਼ਿਕਰਯੋਗ ਹੈ ਕਿ, ਜੂਨ-ਜੁਲਾਈ, 2021 ਤੋਂ ਬਾਅਦ ਦੇ ਸਮੇਂ ਦੌਰਾਨ ਲਖਬੀਰ ਰੋਡੇ ਨੇ ਪੰਜਾਬ ਅਤੇ ਹੋਰ ਦੇਸ਼ਾਂ ’ਚ ਆਪਣੇ ਨੈੱਟਵਰਕ ਰਾਹੀਂ ਅੱਤਵਾਦੀ ਮਾਡਿਊਲਾਂ ਦੀ ਇਕ ਲੜੀ ਨੂੰ ਚਲਾਉਣ ’ਚ ਪ੍ਰਮੁੱਖਤਾ ਨਾਲ ਕੰਮ ਕੀਤਾ ਹੈ। ਵੱਡੀ ਗਿਣਤੀ ’ਚ ਅੱਤਵਾਦੀ ਹਾਰਡਵੇਅਰ ਜਿਸ ’ਚ ਆਰ. ਡੀ. ਐਕਸ, ਟਿਫ਼ਿਨ ਆਈ. ਈ. ਡੀ., ਆਈ. ਈ. ਡੀ. ਬਣਾਉਣ ਲਈ ਸਬੰਧਤ ਵਿਸਫੋਟਕ ਸਮੱਗਰੀ, ਹੈਂਡ ਗ੍ਰਨੇਡ, ਫਾਇਰ ਆਰਮਜ਼ ਅਤੇ ਨਸ਼ੀਲੇ ਪਦਾਰਥ ਵੀ ਸ਼ਾਮਲ ਹਨ, ਮੁੱਖ ਤੌਰ ’ਤੇ ਡਰੋਨਾਂ ਰਾਹੀਂ ਅਤੇ ਸਰਹੱਦ ਪਾਰ ਸਮੱਗਲਰਾਂ ਦੇ ਆਪਣੇ ਨੈੱਟਵਰਕ ਦੀ ਸਹਾਇਤਾ ਨਾਲ ਅੰਤਰਰਾਸ਼ਟਰੀ ਸਰਹੱਦ ਦੇ ਪਾਰ ਭੇਜੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ
ਚੋਣਾਂ 2022: CRPF, ARP ਦੇ ਕਮਾਂਡੋ ਤੇ ਸਵੈਟ ਟੀਮ ਦੇ ਜਵਾਨ ਬੁਲੇਟ ਪਰੂਫ ਗੱਡੀਆਂ ਸਣੇ ਸ਼ਹਿਰ ’ਚ ਹੋਣਗੇ ਤਾਇਨਾਤ
NEXT STORY