ਖੰਨਾ (ਬਿਪਨ): ਕਾਊਂਟਰ ਇੰਟੈਲੀਜੈਂਸ ਦਾ ਹੈੱਡ ਕਾਂਸਟੇਬਲ ਖ਼ੁਦ ਹੀ ਨਸ਼ਾ ਤਸਕਰ ਨਿਕਲਿਆ। ਖੰਨਾ ਪੁਲਸ ਨੇ 11 ਤਸਕਰਾਂ ਨੇ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਵਿਚ ਕਈ ਸਨਸਨੀਖੇਜ਼ ਖ਼ੁਲਾਸੇ ਹੋਏ ਹਨ। ਪੁਲਸ ਨੇ ਕਾਊਂਟਰ ਇੰਟੈਲੀਜੈਂਸ ਲੁਧਿਆਣਾ 'ਚ ਤਾਇਨਾਤ ਹੈੱਡ ਕਾਂਸਟੇਬਲ ਅਰਵਿੰਦਰ ਸਿੰਘ ਨੂੰ ਨਸ਼ਾ ਤਸਕਰੀ ਵਿਚ ਸ਼ਾਮਲ ਪਾਏ ਜਾਣ 'ਤੇ ਗ੍ਰਿਫ਼ਤਾਰ ਕੀਤਾ। ਇਸ ਰੈਕੇਟ ਵਿਚ ਸਰਕਾਰੀ ਮੁਲਾਜ਼ਮ, ਬਿਜਲੀ ਬੋਰਡ ਦਾ ਚੌਕੀਦਾਰ ਤੇ ਕਈ ਸੰਗਠਿਤ ਨਸ਼ਾ ਸਪਲਾਇਰ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਜਲੰਧਰ: ਵਿਦੇਸ਼ ਜਾਣ ਤੋਂ 4 ਦਿਨ ਪਹਿਲਾਂ ਮੁੰਡੇ ਦਾ ਕਤਲ, ਯਾਰਾਂ ਨੇ ਹੀ ਕੀਤੀ ਯਾਰਮਾਰ!
ਐੱਸ.ਐੱਸ.ਪੀ. ਡਾ. ਜਿਓਤੀ ਯਾਦਵ ਦੀ ਅਗਵਾਈ 'ਚ ਚਲਾਈ ਜਾ ਰਹੇ ਆਪ੍ਰੇਸ਼ਨ ਦੌਰਾਨ ਸੀ.ਆਈ.ਏ. ਸਟਾਫ਼ ਇੰਚਾਰਜ ਇੰਸਪੈਕਟਰ ਹਰਦੀਪ ਸਿੰਘ, ਸਿਟੀ ਥਾਣਾ 2 ਦੇ ਐੱਸ.ਐੱਚ.ਓ. ਤਰਵਿੰਦਰ ਕੁਮਾਰ ਬੇਦੀ ਦੀਆਂ ਟੀਮਾਂ ਨੇ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ 230 ਗ੍ਰਾਮ ਹੈਰੋਇਨ, 65 ਹਜ਼ਾਰ ਰੁਪਏ ਡਰੱਗ ਮਨੀ ਤੇ ਤਿੰਨ ਵਾਹਨ ਬਰਾਮਦ ਕੀਤੇ। ਇਸ ਰੈਕੇਟ ਵਿਚ ਪੰਜਾਬ ਪੁਲਸ ਦਾ ਇਕ ਤੇ ਬਿਜਲੀ ਬੋਰਡ ਦੇ 3 ਮੁਲਾਜ਼ਮ ਸ਼ਾਮਲ ਹਨ।
ਸਿਟੀ ਥਾਣਾ 2 ਦੇ ਐੱਸ.ਐੱਚ.ਓ. ਤਰਵਿੰਦਰ ਬੇਦੀ ਨੇ ਦੱਸਿਆ ਕਿ 19 ਮਈ ਨੂੰ ਆਪ੍ਰੇਸ਼ਨ ਸ਼ੁਰੂ ਹੋਇਆ ਸੀ। ਕਿਸੇ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਸਿਟੀ ਹੋਮ ਕਲੋਨੀ ਖੰਨਾ 'ਚ ਛਾਪੇਮਾਰੀ ਕਰਕੇ ਅਮਰਜੀਤ ਸਿੰਘ ਵਾਸੀ ਊਧਮ ਨਗਰ ਸ੍ਰੀ ਮੁਕਤਸਰ ਸਾਹਿਬ, ਅੰਗਰੇਜ਼ ਸਿੰਘ ਵਾਸੀ ਕਰਤਾਰ ਨਗਰ ਖੰਨਾ, ਸ਼ਹਿਜਾਦ ਮੁਹੰਮਦ ਬਿੱਲੂ ਅਤੇ ਦਬਲੀ ਦੋਵੇਂ ਵਾਸੀ ਨਿਊ ਸ਼ਾਂਤੀ ਨਗਰ ਮੰਡੀ ਗੋਬਿੰਦਗੜ੍ਹ, ਮਨਜਿੰਦਰ ਸਿੰਘ ਰਾਜੂ ਵਾਸੀ ਪਿੰਡ ਕੋਟਲਾ ਢੱਕ, ਸੁਖਵੀਰ ਸਿੰਘ ਵਾਸੀ ਬਸੰਤ ਨਗਰ ਨੂੰ ਕਾਬੂ ਕੀਤਾ ਸੀ ਤੇ ਉਨ੍ਹਾਂ ਕੋਲੋਂ 30 ਗ੍ਰਾਮ ਹੈਰੋਇਨ, 20,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਇੱਥੋਂ ਇਕ ਬਾਈਕ, ਈਟੀਓਸ ਅਤੇ ਸਕਾਰਪੀਓ ਗੱਡੀਆਂ ਬਰਾਮਦ ਕੀਤੀਆਂ ਸਨ। ਅਮਰਜੀਤ ਸਿੰਘ ਨੇ ਖ਼ੁਲਾਸਾ ਕੀਤਾ ਕਿ ਉਹ ਸ਼ਹੀਦ ਭਗਤ ਸਿੰਘ ਕਾਲੋਨੀ ਖੰਨਾ ਦੇ ਰਹਿਣ ਵਾਲੇ ਗੁਰਮੁਖ ਸਿੰਘ, ਜੋ ਕਿ ਬਿਜਲੀ ਵਿਭਾਗ ਵਿਚ ਸਬ-ਸਟੇਸ਼ਨ ਅਟੈਂਡੈਂਟ ਹੈ, ਅਤੇ ਕਾਊਂਟਰ ਇੰਟੈਲੀਜੈਂਸ, ਲੁਧਿਆਣਾ ਵਿਚ ਤਾਇਨਾਤ ਪੱਖੋਵਾਲ ਰੋਡ, ਲੁਧਿਆਣਾ ਦੇ ਰਹਿਣ ਵਾਲੇ ਹੈੱਡ ਕਾਂਸਟੇਬਲ ਅਰਵਿੰਦਰ ਸਿੰਘ ਤੋਂ ਹੈਰੋਇਨ ਖਰੀਦਦਾ ਸੀ ਅਤੇ ਇਸ ਨੂੰ ਅੱਗੇ ਸਪਲਾਈ ਕਰਦਾ ਸੀ। ਗੁਰਮੁਖ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਲਓ ਜੀ! ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ
ਉਸ ਤੋਂ ਪੁੱਛਗਿੱਛ ਤੋਂ ਬਾਅਦ, ਰਾਜਮੋਹਨ ਸਿੰਘ ਰਾਜਾ, ਵਾਸੀ ਬੱਗਾ ਕਲਾਂ (ਅੰਮ੍ਰਿਤਸਰ) ਦਾ ਨਾਂ ਲਿਆ ਗਿਆ ਅਤੇ ਉਸ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਰਾਜਾ ਤੋਂ 100 ਗ੍ਰਾਮ ਹੈਰੋਇਨ ਅਤੇ 45,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਹੈੱਡ ਕਾਂਸਟੇਬਲ ਅਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ, ਦਹੇੜ ਦੇ ਰਹਿਣ ਵਾਲੇ ਸੁਖਦੇਵ ਸਿੰਘ, ਜੋ ਕਿ ਬਿਜਲੀ ਬੋਰਡ ਵਿਚ ਚੌਕੀਦਾਰ ਹੈ, ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਹੈੱਡ ਕਾਂਸਟੇਬਲ ਅਰਵਿੰਦਰ ਸਿੰਘ ਅਕਸਰ ਲੁਧਿਆਣਾ ਦੇ ਭੋਲਾ ਕਲੋਨੀ ਧਾਂਦਰਾ ਰੋਡ 'ਤੇ ਸਥਿਤ ਅੰਮ੍ਰਿਤਪਾਲ ਸਿੰਘ ਦੀ ਮੋਬਾਈਲ ਮੁਰੰਮਤ ਦੀ ਦੁਕਾਨ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਦਾ ਸੀ। ਅੰਮ੍ਰਿਤਪਾਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਅੰਗ੍ਰੇਜ਼ ਸਿੰਘ ਵਿਰੁੱਧ ਖੰਨਾ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋ ਮਾਮਲੇ ਦਰਜ ਹਨ। ਸ਼ਹਿਜਾਦ ਮੁਹੰਮਦ ਖ਼ਿਲਾਫ਼ ਮੰਡੀ ਗੋਬਿੰਦਗੜ੍ਹ ਵਿਚ ਚੋਰੀ ਦਾ ਮਾਮਲਾ ਦਰਜ ਹੈ। ਸਹਾਇਕ ਲਾਈਨਮੈਨ ਮਨਜਿੰਦਰ ਸਿੰਘ ਰਾਜੂ ਨੂੰ ਕੁਝ ਮਹੀਨੇ ਪਹਿਲਾਂ ਵਿਜੀਲੈਂਸ ਨੇ ਰਿਸ਼ਵਤਖੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ ਅਤੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਸੁਖਵੀਰ ਸਿੰਘ ਵਿਰੁੱਧ ਖੰਨਾ ਵਿਚ ਸਰਕਾਰੀ ਡਿਊਟੀ ਵਿਚ ਰੁਕਾਵਟ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਰਾਜਮਹਿੰਦਰ ਰਾਜਾ ਵਿਰੁੱਧ ਸਾਲ 2008 ਵਿਚ ਅੰਮ੍ਰਿਤਸਰ ਦੇ ਰਾਜਾਸਾਂਸੀ ਥਾਣੇ ਵਿਚ ਕਤਲ ਦਾ ਮਾਮਲਾ ਦਰਜ ਹੈ। 11 ਮੁਲਜ਼ਮਾਂ ਵਿਚੋਂ 6 ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। 5 ਮੁਲਜ਼ਮ ਰਿਮਾਂਡ 'ਤੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਨੂੰ ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਅੱਜ ਤੋਂ ਰਜਿਸਟਰੀਆਂ ਕਰਾਉਣੀਆਂ... (ਵੀਡੀਓ)
NEXT STORY