ਜਲੰਧਰ : 30 ਜੂਨ ਤੋਂ ਵਿਦੇਸ਼ਾਂ 'ਚ ਸ਼ੁਰੂ ਹੋਏ ਕਿਕੀ ਚੈਲੇਂਜ 'ਤੇ ਹੁਣ ਪੰਜਾਬ ਪੁਲਸ ਵੀ ਸਖਤ ਹੋ ਗਈ ਹੈ। ਪੰਜਾਬ ਪੁਲਸ ਨੇ ਫੇਸਬੁੱਕ 'ਤੇ ਬਣਾਏ ਪੇਜ 'ਤੇ ਨੌਜਵਾਨਾਂ ਨੂੰ ਕਿਕੀ ਚੈਲੇਂਜ ਨੂੰ ਦੇਖ ਕੇ ਸਟੰਟ ਕਰਨ ਤੋਂ ਮਨ੍ਹਾ ਕੀਤਾ ਹੈ, ਉੱਥੇ ਹੀ ਮਾਤਾ-ਪਿਤਾ ਨੂੰ ਵੀ ਆਪਣੇ ਬੱਚਿਆਂ 'ਤੇ ਨਜ਼ਰ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਪੰਜਾਬ ਪੁਲਸ ਨੇ ਫੇਸਬੁੱਕ 'ਤੇ ਬਣੇ ਪੇਜ਼ 'ਤੇ ਕਿਹਾ ਕਿ ਪੰਜਾਬ ਪੁਲਸ ਆਪਣੇ ਸੂਬੇ ਦੇ ਲੋਕਾਂ ਨੂੰ ਪਿਆਰ ਕਰਦੀ ਹੈ ਪਰ ਜੇਕਰ ਕਿਸੇ ਨੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਵੀ ਸੜਕ 'ਤੇ ਕਿਕੀ ਚੈਲੇਂਜ ਤੇ ਜਾਂ ਕੋਈ ਹੋਰ ਸਟੰਟ ਕਰਦਾ ਦੇਖਿਆ ਗਿਆ ਤਾਂ ਪੁਲਸ ਉਸ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ।
ਦੱਸਣਯੋਗ ਹੈ ਕਿ 30 ਜੂਨ ਤੋਂ ਵਿਦੇਸ਼ 'ਚ ਸ਼ੁਰੂ ਹੋਏ ਕਿਕੀ ਚੈਲੇਂਜ ਦਾ ਅਸਰ ਹੁਣ ਦੇਸ਼ਭਰ 'ਚ ਦਿੱਸਣਾ ਸ਼ੁਰੂ ਹੋ ਗਿਆ ਹੈ। ਜਿਸ ਦੇ ਮੱਦੇਨਜ਼ਰ ਦੇਸ਼ਭਰ ਦੀ ਪੁਲਸ ਵਲੋਂ ਕਿਸੇ ਹਾਦਸੇ ਨੂੰ ਵਾਪਰਨ ਤੋਂ ਰੋਕਣ ਲਈ ਸੋਸ਼ਲ ਮੀਡੀਆ ਜਰੀਏ ਜਰੀਏ ਲੋਕਾਂ ਨੂੰ ਕਿਕੀ ਚੈਲੇਂਜ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ, ਕਿਉਂਕਿ ਇਸ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਜ਼ਖਮੀ ਹੋ ਗਏ ਹਨ। ਕਿਕੀ ਚੈਲੇਂਜ ਕਰ ਰਹੇ ਲੋਕ ਸੜਕ 'ਤੇ ਡਾਂਸ ਕਰਦੇ ਹੋਏ ਵਾਹਨਾਂ 'ਚ ਲਪੇਟ 'ਚ ਆ ਚੁੱਕੇ ਹਨ। ਹਾਲਾਂਕਿ ਪੰਜਾਬ 'ਚ ਹਾਲੇ ਤੱਕ ਕਿਕੀ ਚੈਲੇਂਜ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਪੁਲਸ ਨੇ ਆਪਣੇ ਫੇਸਬੁੱਕ ਪੇਜ਼ 'ਤੇ ਚਿਤਾਵਨੀ ਦਿੰਦੇ ਹੋਏ ਮਾਪਿਆਂ ਨੂੰ ਬੱਚਿਆਂ 'ਤੇ ਨਜ਼ਰ ਰੱਖਣ ਲਈ ਕਿਹਾ ਹੈ।
ਗੁਰੂ ਨਗਰੀ 'ਚ ਗੁੰਡਾਗਰਦੀ ਦਾ ਨੰਗਾ ਨਾਚ, ਅੰਮ੍ਰਿਤਧਾਰੀ ਸਿੱਖ ਨੌਜਵਾਨ 'ਤੇ ਕੀਤਾ ਹਮਲਾ
NEXT STORY