ਰਾਹੋਂ (ਪ੍ਰਭਾਕਰ) : 66 ਕੇ. ਵੀ. ਸਬ ਸਟੇਸ਼ਨ ਰਾਹੋਂ ਤੋਂ ਚਲਦੇ 11 ਕੇ. ਵੀ. ਸ਼ਹਿਰੀ ਫੀਡਰ ਨੰਬਰ ਇਕ ਰਾਹੋਂ ਦੇ ਮੇਨ ਲਾਈਨਾਂ ਦੀ ਸ਼ਡਿਊਲ ਮੈਟੀਨੈਂਸ ਦੌਰਾਨ ਜ਼ਰੂਰੀ ਮੁਰੰਮਤ ਕਰਨ ਲਈ 15 ਮਈ ਨੂੰ ਸਵੇਰੇ 10 ਤੋਂ ਲੈ ਕੇ ਸ਼ਾਮ 2 ਵਜੇ ਤੱਕ ਸਬ ਡਵੀਜ਼ਨ ਰਾਹੋਂ ਅਧੀਨ ਪੈਂਦੇ ਰਾਹੋਂ ਸ਼ਹਿਰ ਦੇ ਮੁਹੱਲੇ ਫਿਲੌਰ ਰੋਡ, ਮੁਹੱਲਾ ਜੈਨੀਆ, ਮੁਹੱਲਾ ਰੋਤਾਂ, ਮੁਹੱਲਾਂ ਆਰਨਹਾਲੀ, ਕਰਾਲਾ, ਘਕੇਵਾਲ ਰੋਡ, ਜਾਡਲਾ ਰੋਡ, ਨਵਾਂ ਸ਼ਹਿਰ ਰੋਡ ਅਤੇ ਮੇਨ ਬਾਜ਼ਾਰ ਦੇ ਆਸ ਪਾਸ ਦੇ ਘਰਾਂ, ਦੁਕਾਨਾਂ,ਸਕੂਲਾਂ ,ਕਾਲਜਾਂ, ਮੋਟਰਾਂ ,ਟਿਊਬਲਾਂ ਅਤੇ ਬਾਕੀ ਅਦਾਰਿਆਂ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਦੀ ਜਾਣਕਾਰੀ ਸਬ ਡਵੀਜ਼ਨ ਰਾਹੋਂ ਦੇ ਐੱਸ.ਡੀ.ਓ. ਪ੍ਰਵੇਸ਼ ਤਨੇਜਾ ਨੇ ਦਿੱਤੀ।
ਨਵਾਂਸ਼ਹਿਰ (ਤ੍ਰਿਪਾਠੀ) : ਸਹਾਇਕ ਇੰਜੀਨੀਅਰ ਸ਼ਹਿਰੀ ਉਪਮੰਡਲ ਨਵਾਂਸ਼ਹਿਰ ਨੇ ਦੱਸਿਆ ਕਿ ਮਿਤੀ 15-05-2026 ਦਿਨ ਸ਼ੁੱਕਰਵਾਰ ਨੂੰ 66 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11ਕੇ.ਵੀ. ਸ਼ਹਿਰੀ-1 ਫੀਡਰ ਅਤੇ 11ਕੇ.ਵੀ. ਸਲੋਹ ਰੋਡ ਫੀਡਰ ਦੀ ਸਵੇਰੇ 10:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਜਰੂਰੀ ਮੈਨੀਟਿਨੈਂਸ ਲਈ ਬਿਜਲੀ ਸਪਲਾਈ ਬੰਦ ਰਹੇਗੀ ਜਿਸ ਕਰ ਕੇ ਹੇਠ ਲਿਖੇ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ, ਜਿਵੇਂ ਕਿ ਬੰਗਾ ਰੋਡ, ਆਰੀਆ ਸਮਾਜ ਰੋਡ, ਕਾਈਆਂ ਮੁਹੱਲਾ, ਵਿਕਾਸ ਨਗਰ, ਸਲੋਹ ਰੋਡ, ਫਰੈਂਡਜ਼ ਕਾਲੋਨੀ, ਕਮੇਟੀ ਦਫ਼ਤਰ, ਮੋਟਾ ਸਿੰਘ ਨਗਰ, ਉਮਟਾਂ ਮੁਹੱਲਾ, ਵੇਦਨ ਮੁਹੱਲਾ, ਕੋਠੀ ਰੋਡ, ਗੀਤਾ ਭਵਨ ਰੋਡ, ਸਤਿਗੁਰ ਨਗਰ, ਮਾਡਲ ਟਾਊਨ, ਬਾਬਾ ਦੀਪ ਸਿੰਘ ਨਗਰ, ਰਾਜਨ ਮੁਹੱਲਾ, ਤਾਰਾ ਆਈਸ ਫੈਕਟਰੀ ਰੋਡ, ਓਲਡ ਕੋਰਟ ਰੋਡ, ਪਾਠਕਾਂ ਮੁਹੱਲਾ, ਛੋਰਆ ਮੁਹੱਲਾ, ਗੋਬਿੰਦਗੜ੍ਹ ਮੁਹੱਲਾ ਅਤੇ ਇਨ੍ਹਾਂ ਫੀਡਰਾਂ ’ਤੇ ਚੱਲਣ ਵਾਲੇ ਹੋਰ ਖੇਤਰ ਆਦਿ ਬੰਦ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Municipal Corporation ਚੋਣਾਂ ਲਈ ਭਾਜਪਾ ਨੇ ਐਲਾਨੇ ਉਮੀਦਵਾਰ, ਦੇਖੋ ਸੂਚੀ
NEXT STORY