ਕੋਟ ਫਤੂਹੀ (ਬਹਾਦਰ ਖਾਨ)- ਸਥਾਨਕ ਕੋਟ ਫਤੂਹੀ ਬਾਜ਼ਾਰ ’ਚ ਇਕ ਫਰਨੀਚਰ ਸ਼ੋਅ ਰੂਮ ਵੱਲੋਂ ਬੇਲੋੜੇ ਕੰਡਮ ਫਰਨੀਚਰ ਨੂੰ ਅੱਗ ਲਗਾਉਣ ਨਾਲ ਉਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗਣ ਨਾਲ ਤਿੰਨ ਪਿੰਡਾਂ ਦੀ ਬਿਜਲੀ ਪੰਜ ਘੰਟੇ ਦੇ ਕਰੀਬ ਬੰਦ ਰਹੀ। ਪੀ. ਐੱਸ. ਪੀ. ਸੀ. ਐੱਲ. ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਕ ਫਰਨੀਚਰ ਹਾਊਸ ਵੱਲੋਂ ਆਪਣੇ ਬੇਲੋੜੇ ਕੰਡਮ ਫਰਨੀਚਰ ਨੂੰ ਅੱਗ ਲਗਾਉਣ ਨਾਲ ਉੱਪਰ ਦੀ ਲੰਘ ਰਹੀ 11 ਕੇ. ਵੀ. ਕੇਬਲ 150 ਐੱਮ. ਐੱਮ./2 ਸਕੇਅਰ ਦੀ ਤਾਰ ਨੁਕਸਾਨੀ ਗਈ, ਜਿਸ ਦੀ ਕੀਮਤ ਲਗਭਗ ਢਾਈ ਲੱਖ ਰੁਪਏ ਬਣਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਜਾਰੀ! ਜਾਣੋ ਅਗਲੇ 5 ਦਿਨਾਂ ਦਾ ਹਾਲ
ਇਸ ਅੱਗ ਲੱਗਣ ਕਰਕੇ ਕੋਟ ਫਤੂਹੀ, ਕੋਟਲਾ ਅਤੇ ਮੰਨਣਹਾਨਾ ਤਿੰਨ ਪਿੰਡਾਂ ਦੀ ਬਿਜਲੀ ਸਪਲਾਈ ਵੀ ਪੰਜ ਘੰਟੇ ਦੇ ਕਰੀਬ ਬੰਦ ਰਹੀ। ਜਿਸ ਨਾਲ ਇਸ ਸਪਲਾਈ ਨੂੰ ਚਾਲੂ ਕਰਨ ਲਈ ਮਹਿਕਮੇ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਅਤੇ ਸਥਾਨਕ ਦੁਕਾਨਦਾਰਾਂ ਅਤੇ ਲੋਕਾਂ ਨੂੰ ਵੀ ਇਸ ਬਿਜਲੀ ਕੱਟ ਖ਼ਮਿਆਜਾ ਭੁਗਤਣਾ ਪਿਆ।
ਬਿਜਲੀ ਮਹਿਕਮੇਂ ਵੱਲੋਂ ਇਸ ਸਬੰਧੀ ਸਥਾਨਕ ਪੁਲਸ ਨੂੰ ਦਰਖ਼ਾਸਤ ਦਿੱਤੀ ਗਈ ਹੈ ਕਿ ਬਿਜਲੀ ਐਕਟ -2003 ਦੀ ਧਾਰਾ 139 ਮੁਤਾਬਕ ਤੁਰੰਤ ਬਣਦੀ ਕਾਰਵਾਈ ਕਰਕੇ ਉਪਰੋਕਤ ਫਰਨੀਚਰ ਹਾਊਸ ਦੇ ਸਬੰਧਤ ਵਿਅਕਤੀਆਂ ਕੋਲੋਂ ਪੀ. ਐੱਸ. ਪੀ . ਸੀ . ਐੱਲ. ਮਹਿਕਮੇ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ।
ਇਹ ਵੀ ਪੜ੍ਹੋ- ਪੰਜਾਬ: ਇਨ੍ਹਾਂ ਪਿੰਡਾਂ ਲਈ 30 ਸਤੰਬਰ ਤੱਕ ਸਖ਼ਤ ਹੁਕਮ ਹੋ ਗਏ ਜਾਰੀ, ਸਰਕਾਰੀ ਜ਼ਮੀਨ 'ਤੇ ਵੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਚੰਡੀਗੜ੍ਹ ’ਚ ‘ਭਾਰਤ ਟੈਕਸੀ’ ਲਾਂਚ, ਪ੍ਰਸ਼ਾਸਕ ਕਟਾਰੀਆ ਨੇ ਦਿਖਾਈ ਹਰੀ ਝੰਡੀ
NEXT STORY