ਲੁਧਿਆਣਾ (ਹਿਤੇਸ਼) : ਮਹਾਨਗਰ 'ਚ ਵੱਡੀ ਗਿਣਤੀ 'ਚ ਗ਼ੈਰ-ਕਾਨੂੰਨੀ ਤੌਰ 'ਤੇ ਬਣ ਰਹੀਆਂ ਕਾਲੋਨੀਆਂ ਤੋਂ ਇਲਾਵਾ ਅਜਿਹੀਆਂ ਕਾਲੋਨੀਆਂ ਦਾ ਅੰਕੜਾ ਵੀ ਕਾਫ਼ੀ ਜ਼ਿਆਦਾ ਹੈ, ਜਿਨ੍ਹਾਂ ਨੇ ਰੈਗੂਲਰ ਕਰਵਾਉਣ ਲਈ ਅਪਲਾਈ ਕਰਨ ਤੋਂ ਬਾਅਦ ਫ਼ੀਸ ਜਮ੍ਹਾਂ ਨਹੀਂ ਕਰਵਾਈ। ਇਹ ਖ਼ੁਲਾਸਾ ਨਗਰ ਨਿਗਮ ਕਮਿਸ਼ਨਰ ਓਜਸਵੀ ਵਲੋਂ ਪੈਂਡਿੰਗ ਰੈਵੇਨਿਊ ਦੀ ਰਿਕਵਰੀ ਲਈ ਚਲਾਈ ਮੁਹਿੰਮ ਦੌਰਾਨ ਹੋਇਆ ਹੈ, ਜਿਸ ਦੇ ਆਧਾਰ 'ਤੇ ਉਨ੍ਹਾਂ ਨੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਚਾਰੇ ਜ਼ੋਨਾਂ 'ਚ ਸਥਿਤ ਇਸ ਸ਼੍ਰੇਣੀ ਦੀਆਂ ਕਾਲੋਨੀਆਂ ਦੇ ਰਿਕਾਰਡ ਦੀ ਸਕਰੂਟਨੀ ਕੀਤੀ ਜਾਵੇ, ਜਿਨ੍ਹਾਂ ਨੇ ਰੈਗੂਲਰ ਕਰਵਾਉਣ ਲਈ ਅਪਲਾਈ ਕਰਨ ਦੇ ਸਾਲਾਂ ਬਾਅਦ ਵੀ ਫ਼ੀਸ ਜਮ੍ਹਾਂ ਨਹੀਂ ਕਰਵਾਈ।
ਇਹ ਵੀ ਪੜ੍ਹੋ : ਪੰਜਾਬ: ਪਾਸਪੋਰਟ ਦਫ਼ਤਰ ਦੀ ਮਹਿਲਾ ਏਜੰਟ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਇਹ ਪੈਂਡਿੰਗ ਰੈਵੇਨਿਊ ਦਾ ਅੰਕੜਾ ਕਰੋੜਾਂ 'ਚ ਦੱਸਿਆ ਜਾ ਰਿਹਾ ਹੈ, ਜਿਸ ਦੀ ਵਸੂਲੀ ਲਈ ਸਬੰਧਿਤ ਕਾਲੋਨੀਆਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਕਾਇਆ ਫ਼ੀਸ ਜਮ੍ਹਾਂ ਨਾ ਕਰਵਾਉਣ ਵਾਲੀਆਂ ਕਾਲੋਨੀਆਂ 'ਤੇ ਰਜਿਸਟਰੀਆਂ ਬੰਦ ਕਰਨ ਸਮੇਤ ਪਾਣੀ-ਸੀਵਰੇਜ, ਬਿਜਲੀ ਦੇ ਕੁਨੈਕਸ਼ਨ ਅਤੇ ਨਕਸ਼ੇ ਪਾਸ ਕਰਨ 'ਤੇ ਰੋਕ ਲਗਾਉਣ ਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਚਿਤਕਾਰਾ ਯੂਨੀਵਰਸਿਟੀ 'ਚੋਂ 2 ਵਿਦਿਆਰਥਣਾਂ ਦੇ ਲਾਪਤਾ ਹੋਣ ਦੀ ਉੱਡੀ ਅਫ਼ਵਾਹ! ਵਿਦਿਆਰਥੀਆਂ ਨੇ ਕੀਤਾ ਵੱਡਾ ਪ੍ਰਦਰਸ਼ਨ
ਪੈਂਡਿੰਗ ਚਲਾਨਾਂ ਦੇ ਰੂਪ ਵਿੱਚ 27 ਸਾਲ ਤੋਂ ਅਟਕਿਆ 42 ਕਰੋੜ ਤੋਂ ਵੱਧ ਦਾ ਰੈਵੇਨਿਊ
ਬਿਲਡਿੰਗ ਬ੍ਰਾਂਚ ਨਾਲ ਸਬੰਧਿਤ ਰੈਵੇਨਿਊ ਦੀ ਵਸੂਲੀ ਨਾ ਹੋਣ ਦਾ ਮਾਮਲਾ ਗ਼ੈਰ-ਕਾਨੂੰਨੀ ਕਾਲੋਨੀਆਂ ਦੇ ਨਾਲ-ਨਾਲ ਬਿਲਡਿੰਗਾਂ ਨਾਲ ਵੀ ਜੁੜਿਆ ਹੈ। ਇਹ ਖ਼ੁਲਾਸਾ ਖ਼ੁਦ ਨਗਰ ਨਿਗਮ ਵੱਲੋਂ ਆਰ. ਟੀ. ਆਈ. ਤਹਿਤ ਮੁਹੱਈਆ ਕਰਵਾਈ ਗਈ ਸੂਚਨਾ ਦੇ ਰੂਪ 'ਚ ਹੋਇਆ ਹੈ। ਜਿਸ ਤਹਿਤ 1997-99 ਤੋਂ ਲੈ ਕੇ ਹੁਣ ਤੱਕ ਗ਼ੈਰ-ਕਾਨੂੰਨੀ ਤੌਰ 'ਤੇ ਬਿਲਡਿੰਗ ਬਣਾਉਣ ਦੇ ਦੋਸ਼ ਵਿੱਚ ਜੋ ਚਲਾਨ ਜਾਰੀ ਕੀਤੇ ਗਏ, ਉਨ੍ਹਾਂ ਦਾ 42 ਕਰੋੜ ਤੋਂ ਜ਼ਿਆਦਾ ਦਾ ਜੁਰਮਾਨਾ ਜਮ੍ਹਾਂ ਨਹੀਂ ਹੋਇਆ। ਇਸ ਦੇ ਮੱਦੇਨਜ਼ਰ ਕਮਿਸ਼ਨਰ ਵੱਲੋਂ ਪੈਂਡਿੰਗ ਚਲਾਨਾਂ ਦੀ ਅਸੈਸਮੈਂਟ ਕਰਕੇ ਬਕਾਇਆ ਰੈਵੇਨਿਊ ਦੀ ਰਿਕਵਰੀ ਦੇ ਟਾਰਗੇਟ ਫਿਕਸ ਕਰਨ ਦੇ ਨਿਰਦੇਸ਼ ਵੀ ਬਿਲਡਿੰਗ ਬ੍ਰਾਂਚ ਦੀ ਮੀਟਿੰਗ ਦੌਰਾਨ ਦਿੱਤੇ ਗਏ ਹਨ। ਇਸ ਸੰਬੰਧ ਵਿੱਚ ਪ੍ਰਗਤੀ ਰਿਪੋਰਟ ਚੈੱਕ ਕਰਨ ਲਈ ਰੈਗੂਲਰ ਮਾਨੀਟਰਿੰਗ ਕਰਨ ਦੀ ਗੱਲ ਕਹੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਮਸ਼ਹੂਰ ਪ੍ਰਾਈਵੇਟ ਯੂਨੀਵਰਸਿਟੀ 'ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ! ਭੰਨਤੋੜ ਦੀਆਂ ਵੀਡੀਓਜ਼ ਵਾਇਰਲ
NEXT STORY