ਅੰਮ੍ਰਿਤਸਰ (ਮਹਿਦੰਰ) — ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਤੇ ਸਾਬਕਾ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਇਕ ਵਾਰ ਫਿਰ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਵੀਂ ਵਾਰਡਬੰਦੀ ਸਮੇਂ 'ਤੇ ਨਾ ਕਰਵਾ ਕੇ ਇਕ ਵੱਡੀ ਸੰਵਿਧਾਨਕ ਗਲਤੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਸਿੱਧੂ ਦੀਆਂ ਨੀਤੀਆਂ ਦੀ ਵਜ੍ਹਾ ਨਲਾ ਜਿਥੇ ਕਾਂਗਰਸ ਪਾਰਟੀ ਦੀ ਛਵੀ ਖਰਾਬ ਹੋ ਰਹੀ ਹੈ, ਉਥੇ ਹੀ ਦੂਜੀ ਕਤਾਰ ਦੇ ਆਗੂਆਂ ਦਾ ਵੀ ਮਜ਼ਾਕ ਬਣ ਰਿਹਾ ਹੈ ਤੇ ਉਨ੍ਹਾਂ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚ ਰਹੀ ਹੈ। ਆਗਾਮੀ ਨਿਗਮ ਚੋਣਾਂ 'ਚ ਜੇਕਰ ਕਾਂਗਰਸ ਪਾਰਟੀ ਦਾ ਚੋਣਾਂ 'ਚ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਸਿੱਧੂ ਹੀ ਜ਼ਿੰਮੇਵਾਰ ਹੋਣਗੇ। ਮੰਨਾ ਨੇ ਕਿਹਾ ਕਿ ਸਿੱਧੂ ਦੀ ਇਸ ਸੰਵਿਧਾਨਕ ਗਲਤੀ ਦਾ ਪੰਜਾਬ ਕਾਂਗਰਸ ਤੇ ਰਾਸ਼ਟਰੀ ਕਾਂਗਰਸ ਕਮੇਟੀ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਕਿਉਂਕਿ ਉਹ ਪੰਜਾਬ ਦੀ ਸਿਆਸਤ 'ਚ ਨਾਲਾਇਕ ਤੇ ਸਿਆਸਤ ਤੋਂ ਅਣਜਾਣ ਆਗੂ ਸਾਬਿਤ ਹੋਏ ਹਨ।
ੰਮੰਨਾ ਨੇ ਕਿਹਾ ਕਿ ਅਕਾਲੀ-ਭਾਜਪਾ ਗਠਬੰਧਨ ਦੀ ਸਾਬਕਾ ਸਰਕਾਰ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਨਾਲ ਪੰਜਾਬ ਸਰਕਾਰ ਤਾਂ ਪਹਿਲਾਂ ਤੋਂ ਹੀ ਤੰਗੀ ਦਾ ਸ਼ਿਕਾਰ ਹੋ ਚੁੱਕੀ ਹੈ ਪਰ ਸੱਤਾ ਪਰਿਵਰਤਨ ਪਿੱਛੋ ਰਾਜ 'ਚ ਵਿਕਾਸ ਕਾਰਜ ਰੂਕੇ ਹੋਏ ਹਨ। ਸਿੱਧੂ ਖੁਦ ਨੂੰ ਪੰਜਾਬ ਕਾਂਗਰਸ ਦਾ ਪਾਵਰ ਪੁਆਇੰਟ ਸਿੱਧ ਕਰਨ 'ਚ ਲੱਗੇ ਹੋਏ ਹਨ, ਜਦ ਕਿ ਟਕਸਾਲੀ ਕਾਂਗਰਸੀ ਨੇਤਾ ਉਨ੍ਹਾਂ ਨੇ ਸਵੀਕਾਰ ਕਰਨ ਨੂੰ ਤਿਆਰ ਹੀ ਨਹੀਂ ਹੈ, ਅੱਜ ਵੀ ਸਾਰੀ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈ।
'ਬੈਂਸ ਦੀ ਕਾਰਵਾਈ 'ਤੇ ਕੁਲਵੰਤ ਸਿੰਘ ਦੀ ਬੇਤੁਕੀ ਬਿਆਨਬਾਜ਼ੀ ਨਿੰਦਣਯੋਗ'
NEXT STORY