ਜ਼ੀਰਾ/ਫਿਰੋਜ਼ਪੁਰ (ਅਕਾਲੀਆਂਵਾਲਾ) - ਕਾਂਗਰਸ ਪਾਰਟੀ ਦੇ ਪੰਜਾਬ ਸਕੱਤਰ ਅਨਵਰ ਹੁਸੈਨ ਜ਼ੀਰਾ ਜਿਨ੍ਹਾਂ ਨੂੰ ਇਸੇ ਸਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਪੰਜਾਬ ਪ੍ਰਧਾਨ ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਪੰਜਾਬ ਨਿਯੁਕਤ ਕੀਤਾ ਗਿਆ ਸੀ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸ ਨੇ ਕਿਹਾ ਕਿ ਮੈਂ ਬ੍ਰਿਗੇਡ ਨੂੰ ਮਜ਼ਬੂਤ ਕਰਨ ਲਈ ਯੋਗ ਕਾਂਗਰਸੀ ਵਰਕਰਾਂ ਦੀਆਂ ਬ੍ਰਿਗੇਡ ਵਿਚ ਦਿਨ ਰਾਤ ਮਿਹਨਤ ਕਰਕੇ ਪੂਰੇ ਪੰਜਾਬ ਵਿਚ ਨਿਯੁਕਤੀਆਂ ਕੀਤੀਆਂ ਪਰ ਉਸ ਤੋਂ ਬਾਅਦ ਜਦੋਂ ਮੈਂ ਆਲ ਇੰਡੀਆ ਕਾਂਗਰਸ ਕਮੇਟੀ ਨਵੀਂ ਦਿੱਲੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੰਡੀਗੜ੍ਹ ਦੇ ਦਫਤਰਾਂ ਵਿਚ ਪਤਾ ਕੀਤਾ ਕਿ ਕਾਂਗਰਸ ਪਾਰਟੀ ਵਲੋਂ ਕਾਂਗਰਸ ਬਾਜ਼ੀਗਰ ਡਿਪਾਰਟਮੈਂਟ, ਕਾਂਗਰਸ ਸੇਵਾ ਦਲ, ਕਾਂਗਰਸ ਮਨਿਓਰਟੀ ਡਿਪਾਰਟਮੈਂਟ, ਕਾਂਗਰਸ ਐੱਸ. ਸੀ. ਸੈੱਲ, ਕਾਂਗਰਸੀ ਲੀਗਲ ਸੈੱਲ, ਕਾਂਗਰਸ ਸੋਸ਼ਲ ਮੀਡੀਆ ਸੈੱਲ ਦੇ ਵਿੰਗਾਂ ਨੂੰ ਕਾਂਗਰਸ ਪਾਰਟੀ ਵੱਲੋਂ ਮਾਨਤਾ ਦਿੱਤੀ ਗਈ ਹੁ ਕਿਉਂਕਿ ਕਾਂਗਰਸ ਪਾਰਟੀ ਦੇ ਮੁਖ ਦਫਤਰਾਂ ਵਿਚ ਉਕਤ ਸਾਰੇ ਵਿੰਗ ਰਜਿਸਟਡ ਹਨ ਪਰ ਰਾਹੁਲ ਬ੍ਰਿਗੇਡ ਪਾਰਟੀ ਦਾ ਹਿੱਸਾ ਨਹੀਂ ਹੈ ਸਾਨੂੰ ਭੁਲੇਖੇ ਵਿਚ ਰੱਖ ਕੇ ਇਹ ਅਹੁਦਾ ਦਿੱਤਾ ਗਿਆ ਸੀ। ਉਨ੍ਹਾਂ ਇਸ ਦੇ ਕੌਮੀ ਪ੍ਰਧਾਨ ਰਾਮ ਕਰਨ ਵਸ਼ਿਸ਼ਟ ਨੂੰ ਇਹ ਅਸਤੀਫਾ ਭੇਜ ਦਿੱਤਾ ਹੈ। ਅਨਵਰ ਨੇ ਕਿਹਾ ਕਿ ਉਹ ਸਕੱਤਰ ਦੇ ਅਹੁਦੇ ਸਮੇਤ ਪਾਰਟੀ ਵੱਲੋਂ ਮਿਲੇ ਹੋਰ ਅੁਹਦਿਆਂ 'ਤੇ ਰਹਿ ਕੇ ਪਾਰਟੀ ਦੀ ਸੇਵਾ ਕਰਨਗੇ।
ਇਹ ਅਹੁਦਾ ਰਿਹਾ ਹਲਕੇ 'ਚ ਚਰਚਾ ਦਾ ਵਿਸ਼ਾ
ਜ਼ਿਲਾ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਨੇ ਵੀ ਕੁਝ ਸਮਾਂ ਪਹਿਲਾਂ ਇਸ ਅਹੁਦੇ ਨੂੰ ਲੈ ਕਿ ਸਪੱਸ਼ਟ ਕੀਤਾ ਸੀ ਕਿ ਇਸ ਬ੍ਰਿਗੇਡ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਦੋਂ ਇਹ ਗੱਲ ਸਵੀਕਾਰ ਕਰਨ ਦੀ ਜਗ੍ਹਾ ਸਫਾਈ ਦਿੱਤੀ ਜਾਣ ਲੱਗੀ ਪਰ ਅੱਜ ਖੁਦ ਸਵੀਕਾਰ ਕਰਕੇ ਅਸਤੀਫਾ ਦੇ ਦਿੱਤਾ।
ਭੰਗੀ ਚੋਅ 'ਚ ਨਹਾਉਂਦੇ 3 ਬੱਚੇ ਡੁੱਬੇ
NEXT STORY