ਟਾਂਡਾ ਉੜਮੁੜ (ਪਰਮਜੀਤ ਮੋਮੀ/ਵਰਿੰਦਰ ਪੰਡਤ): ਜਲੰਧਰ-ਜੰਮੂ ਰੇਲਵੇ ਮਾਰਗ 'ਤੇ ਕਿਸੇ ਵੱਡੀ ਸਾਜ਼ਿਸ਼ ਤਹਿਤ ਰੇਲ ਹਾਦਸਾ ਕਰਵਾਉਣ ਦੀ ਨੀਅਤ ਨਾਲ ਅਣਪਛਾਤੇ ਲੋਕਾਂ ਵੱਲੋਂ ਪੱਥਰ ਅਤੇ ਰਾਡਾਂ ਦੇ ਕੇ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਇਆ ਗਿਆ। ਇਹ ਵੱਡਾ ਹਾਦਸਾ ਉਸ ਸਮੇਂ ਟਲ਼ ਗਿਆ, ਜਦੋਂ ਰੇਲਵੇ ਨਾਈਟ ਦੀ ਟੀਮ 'ਚ ਰੇਲਵੇ ਗਾਰਡ ਦੀ ਮੁਸ਼ਤੈਦੀ ਕਾਰਨ ਸਮੇਂ ਸਿਰ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਪਤਾ ਲੱਗ ਗਿਆ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਚੋਣ ਨਤੀਜੇ: ਪੰਜਾਬੀਆਂ ਨੇ ਕਰਵਾਈ ਬੱਲੇ-ਬੱਲੇ
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਰੇਲਵੇ ਸਟੇਸ਼ਨ ਟਾਂਡਾ ਦੇ ਸਟੇਸ਼ਨ ਮਾਸਟਰ ਤੇ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਕਲੋਨੀ ਨਜ਼ਦੀਕ ਰੇਲਵੇ ਟਰੈਕ 'ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਹਰਿਦੁਆਰ ਤੋਂ ਜੰਮੂ ਜਾ ਰਹੀ ਸ੍ਰੀ ਹੇਮਕੁੰਟ ਐਕਸਪ੍ਰੈੱਸ ਨੂੰ ਨੁਕਸਾਨ ਪਹੁੰਚਾਉਣ ਦੇ ਮੰਤਵ ਨਾਲ ਰੇਲਵੇ ਟਰੈਕ ਵਿਚ ਰਾਡਾਂ ਤੇ ਪੱਥਰ ਦੇ ਕੇ ਨੁਕਸਾਨ ਪਹੁੰਚਾਇਆ ਗਿਆ ਸੀ। ਇਸ ਕਾਰਨ ਟਰੈਕ ਦਾ ਸਿਗਨਲ ਬਦਲਣ ਵਿਚ ਮੁਸ਼ਕਿਲ ਆ ਰਹੀ ਸੀ। ਜੇਕਰ ਸਮੇਂ ਸਿਰ ਅਧਿਕਾਰੀਆਂ ਵੱਲੋਂ ਮੁਸਤੈਦੀ ਨਾਲ ਕੰਮ ਨਾ ਲਿਆ ਜਾਂਦਾ ਤਾਂ ਸ੍ਰੀ ਹੇਮਕੁੰਟ ਐਕਸਪ੍ਰੈੱਸ ਟਰੇਨ ਨੂੰ ਵੱਡਾ ਨੁਕਸਾਨ ਹੋ ਸਕਦਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, 1 ਮਈ ਤੋਂ...
ਇਹ ਘਟਨਾ ਬੀਤੀ ਰਾਤ 2 ਵਜੇ ਦੀ ਦੱਸੀ ਜਾ ਰਹੀ। ਇਸ ਸਬੰਧੀ ਰਾਤ ਨੂੰ ਹੀ ਰੇਲਵੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਟਰੈਕ ਨੂੰ ਕਲੀਅਰ ਕਰਾਇਆ ਅਤੇ ਟਰੇਨਾਂ ਦੀ ਬਹਾਲੀ ਕਰਵਾਈ। ਇਸ ਸਬੰਧੀ ਫਿਰੋਜ਼ਪੁਰ ਰੇਲਵੇ ਵਿਭਾਗ ਤੋਂ ਪਹੁੰਚ ਕੇ ਉੱਚ ਅਧਿਕਾਰੀਆਂ ਨੇ ਘਟਨਾ ਦੀ ਬਾਰੀਕੀ ਨਾਲ ਜਾਂਚ ਆਰੰਭ ਕਰ ਦਿੱਤੀ ਹੈ ਅਤੇ ਅਤੇ ਇਸ ਘਟਨਾ ਪਿੱਛੇ ਕਿੰਨਾਂ ਲੋਕਾਂ ਦਾ ਹੱਥ ਹੈ ਇਸ ਦੀ ਵੀ ਜਾਂਚ ਪੜਤਾਲ ਰੇਲਵੇ ਪੁਲਸ ਵੱਲੋਂ ਸਾਂਝੇ ਤੌਰ ਤੇ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰੀ ਦੀ ਐਕਟਿਵਾ ’ਤੇ ਵਾਰਦਾਤ ਕਰਨ ਦੀ ਨੀਅਤ ਨਾਲ ਘੁੰਮਦੇ 2 ਵਿਅਕਤੀ ਗ੍ਰਿਫ਼ਤਾਰ
NEXT STORY