ਇੰਟਰਨੈਸ਼ਨਲ ਡੈਸਕ: ਕੈਨੇਡਾ ਵਿਚ ਫੈਡਰਲ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪੂਰਬੀ ਸੂਬੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ 'ਚ ਵੋਟਿੰਗ ਖ਼ਤਮ ਹੋਣ ਦੇ ਨਾਲ ਹੀ ਸਾਰੀਆਂ 343 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨ ਦਿਖਾਉਂਦੇ ਹਨ ਕਿ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਲੀਡ ਹਾਸਲ ਕਰ ਰਹੀ ਹੈ। ਕੈਨੇਡਾ ਦੀ ਪਾਰਲੀਮੈਂਟ ਵਿੱਚ 343 ਸੀਟਾਂ ਹਨ, ਬਹੁਮਤ ਦਾ ਅੰਕੜਾ 172 ਹੈ। ਸ਼ੁਰੂਆਤੀ ਰੁਝਾਨਾਂ ਵਿਚ ਪੰਜਾਬੀ ਉਮੀਦਵਾਰਾਂ ਦਾ ਖਾਤਾ ਖੁੱਲ੍ਹਦਾ ਵੀ ਨਜ਼ਰ ਆਉਣ ਲੱਗ ਪਿਆ ਹੈ। ਦੱਸ ਦਈਏ ਕਿ ਇਸ ਵਾਰੀ ਦੀਆਂ ਚੋਣਾਂ ਵਿਚ 65 ਤੋਂ ਵੱਧ ਪੰਜਾਬੀ ਮੂਲ ਦੇ ਉਮੀਦਵਾਰ ਮੈਦਾਨ ਵਿੱਚ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ! ਖਿੱਚ ਲਓ ਤਿਆਰੀ, ਇਸ ਮਹਿਕਮੇ 'ਚ 2 ਹਜ਼ਾਰ ਅਸਾਮੀਆਂ ਲਈ ਭਰਤੀ ਖੋਲ੍ਹਣ ਜਾ ਰਹੀ ਸਰਕਾਰ
ਸ਼ੁਰੂਆਤੀ ਰੁਝਾਨਾਂ ਵਿਚ ਐਡਮਿੰਟਨ ਸਾਊਥਈਸਟ (Edmonton Southeast) ਤੋਂ ਕਨਜ਼ਰਵੇਟਿਵ ਪਾਰਟੀ ਵੱਲੋਂ ਚੋਣ ਲੜ ਰਹੇ ਜਗਸ਼ਰਨ ਸਿੰਘ ਮਾਹਲ 301 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ। ਉਹ ਐਡਮਿੰਟਨ ਦੇ ਮੇਅਰ ਰਹਿ ਚੁੱਕੇ ਲਿਬਰਲ ਪਾਰਟੀ ਦੇ ਉਮੀਦਵਾਰ ਅਮਰਜੀਤ ਸੋਹੀ ਤੋਂ ਅੱਗੇ ਨਿਕਲ ਗਏ ਹਨ, ਜਿਨ੍ਹਾਂ ਨੂੰ ਅਜੇ ਤਕ 134 ਵੋਟਾਂ ਪਈਆਂ ਹਨ। ਉੱਥੇ ਹੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਗਰੇਵਾਲ 20 ਵੋਟਾਂ ਦੇ ਨਾਲ ਤੀਜੇ ਨੰਬਰ 'ਤੇ ਹਨ ਤੇ ਕਮਿਊਨਿਸਟ ਉਮੀਦਵਾਰ ਕੋਰਿਨ ਬੈਨਸਨ ਨੂੰ ਮਹਿਜ਼ 3 ਵੋਟਾਂ ਪਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, 1 ਮਈ ਤੋਂ...
ਇੱਥੇ ਦੱਸ ਦਈਏ ਕਿ ਐਡਮਿੰਟਨ ਸਾਊਥਈਸਟ (Edmonton Southeast) ਰਾਈਡਿੰਗ ਕੈਨੇਡੀਅਨ ਫੈਡਰਲ ਚੋਣਾਂ 2025 ਦੀ ਇਕ ਨਵੀਂ ਬਣੀ ਸੀਟ ਹੈ, ਜਿਸ ਵਿੱਚ ਮੁੱਖ ਤੌਰ 'ਤੇ ਤਿੰਨ ਉਮੀਦਵਾਰ ਮੈਦਾਨ ਵਿਚ ਹਨ। ਇੱਥੋਂ ਤਿੰਨੋ ਮੁੱਖ ਪਾਰਟੀਆਂ ਵੱਲੋਂ ਪੰਜਾਬੀ ਉਮੀਦਵਾਰਾਂ 'ਤੇ ਹੀ ਦਾਅ ਖੇਡਿਆ ਗਿਆ ਹੈ। ਲਿਬਰਲ ਪਾਰਟੀ ਵੱਲੋਂ ਐਡਮਿੰਟਨ ਦੇ ਮੇਅਰ ਰਹੇ ਅਮਰਜੀਤ ਸੋਹੀ ਨੂੰ ਉਮੀਦਵਾਰ ਬਣਾਇਆ ਗਿਆ ਹੈ, ਕਨਜ਼ਰਵੇਟਿਵ ਪਾਰਟੀ ਵੱਲੋਂ ਸੀਨੀਅਰ ਵਕੀਲ ਤੇ ਸਮਾਜਿਕ ਆਗੂ ਜਗਸ਼ਰਨ ਸਿੰਘ ਮਾਹਲ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਵੱਲੋਂ ਨਰਸ ਅਤੇ ਕਮਿਊਨਿਟੀ ਲੀਡਰ ਹਰਪ੍ਰੀਤ ਗਰੇਵਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਇਨ੍ਹਾਂ ਪੰਜਾਬੀ ਉਮੀਦਵਾਰਾਂ ਨੇ ਵੀ ਬਣਾਈ ਲੀਡ
ਮਨਿੰਦਰ ਸਿੱਧੂ (Maninder Sidhu) – ਬ੍ਰੈਂਪਟਨ ਈਸਟ (Brampton East) ਤੋਂ ਲਿਬਰਲ ਪਾਰਟੀ ਦੇ ਉਮੀਦਵਾਰ, ਜੋ ਪਹਿਲਾਂ ਵੀ 2019 ਅਤੇ 2021 ਵਿਚ ਜਿੱਤ ਚੁੱਕੇ ਹਨ, ਇਸ ਵਾਰੀ ਵੀ ਅੱਗੇ ਚੱਲ ਰਹੇ ਹਨ।
ਰੂਬੀ ਸਹੋਤਾ (Ruby Sahota) – ਬ੍ਰੈਂਪਟਨ ਨੌਰਥ-ਕੈਲੇਡਨ (Brampton North-Caledon) ਤੋਂ ਲਿਬਰਲ ਉਮੀਦਵਾਰ, ਜੋ ਪਹਿਲਾਂ ਬ੍ਰੈਂਪਟਨ ਨੌਰਥ ਤੋਂ ਐੱਮ.ਪੀ. ਰਹਿ ਚੁੱਕੀ ਹੈ, ਇਸ ਵਾਰੀ ਵੀ ਅੱਗੇ ਚੱਲ ਰਹੀ ਹੈ।
ਸੋਨੀਆ ਸਿੱਧੂ (Sonia Sidhu) – ਬ੍ਰੈਂਪਟਨ ਸਾਊਥ (Brampton South) ਤੋਂ ਲਿਬਰਲ ਉਮੀਦਵਾਰ, ਜੋ ਪਹਿਲਾਂ ਵੀ ਇਸ ਸੀਟ ਤੋਂ ਜਿੱਤ ਚੁੱਕੀ ਹੈ, ਇਸ ਵਾਰੀ ਵੀ ਅੱਗੇ ਚੱਲ ਰਹੀ ਹੈ।
ਕਮਲ ਖੇਰਾ (Kamal Khera) – ਬ੍ਰੈਂਪਟਨ ਵੈਸਟ (Brampton West) ਤੋਂ ਲਿਬਰਲ ਉਮੀਦਵਾਰ, ਜੋ ਪਹਿਲਾਂ ਵੀ ਜਿੱਤ ਚੁੱਕੇ ਹਨ, ਇਸ ਵਾਰੀ ਵੀ ਅੱਗੇ ਹਨ।
ਇਕਵਿੰਦਰ ਸਿੰਘ ਗਹੀਰ (Iqwinder Singh Gaheer) – ਮਿਸੀਸਾਗਾ-ਮਾਲਟਨ (Mississauga-Malton) ਤੋਂ ਲਿਬਰਲ ਉਮੀਦਵਾਰ, ਜੋ ਪਹਿਲਾਂ ਵੀ ਜਿੱਤ ਚੁੱਕੇ ਹਨ, ਇਸ ਵਾਰੀ ਵੀ ਅੱਗੇ ਚੱਲ ਰਹੇ ਹਨ।
ਸੁਖ ਧਾਲੀਵਾਲ (Sukh Dhaliwal) – ਸਰੀ ਨਿਊਟਨ (Surrey Newton) ਤੋਂ ਲਿਬਰਲ ਉਮੀਦਵਾਰ, ਜੋ ਪਹਿਲਾਂ ਵੀ ਜਿੱਤ ਚੁੱਕੇ ਹਨ, ਇਸ ਵਾਰੀ ਵੀ ਅੱਗੇ ਹਨ।
ਰੰਦੀਪ ਸੈਣੀ (Randeep Sarai) – ਸਰੀ ਸੈਂਟਰ (Surrey Centre) ਤੋਂ ਲਿਬਰਲ ਉਮੀਦਵਾਰ, ਜੋ ਪਹਿਲਾਂ ਵੀ ਜਿੱਤ ਚੁੱਕੇ ਹਨ, ਇਸ ਵਾਰੀ ਵੀ ਅੱਗੇ ਚੱਲ ਰਹੇ ਹਨ।
ਪਰਮ ਬੈਂਸ (Parm Bains) – ਰਿਚਮੰਡ ਈਸਟ-ਸਟਿਵੈਸਟਨ (Richmond East-Steveston) ਤੋਂ ਲਿਬਰਲ ਉਮੀਦਵਾਰ, ਜੋ ਪਹਿਲਾਂ ਵੀ ਜਿੱਤ ਚੁੱਕੇ ਹਨ, ਇਸ ਵਾਰੀ ਵੀ ਅੱਗੇ ਹਨ।
ਅਮਰਜੀਤ ਸੋਹੀ (Amarjeet Sohi) – ਐਡਮੰਟਨ ਸਾਊਥਈਸਟ (Edmonton Southeast) ਤੋਂ ਲਿਬਰਲ ਉਮੀਦਵਾਰ, ਜੋ ਪਹਿਲਾਂ ਐਡਮੰਟਨ ਦੇ ਮੇਅਰ ਰਹਿ ਚੁੱਕੇ ਹਨ, ਇਸ ਵਾਰੀ ਫੈਡਰਲ ਚੋਣਾਂ ਵਿਚ ਹਿੱਸਾ ਲੈ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਚੋਣਾਂ : ਮਾਰਕ ਕਾਰਨੀ ਬਣੇ ਲੋਕਾਂ ਦੀ ਪਹਿਲੀ ਪਸੰਦ, ਰੁਝਾਨਾਂ 'ਚ ਲਿਬਰਲ ਪਾਰਟੀ ਵੱਡੀ ਜਿੱਤ ਵੱਲ
NEXT STORY