ਚੰਡੀਗੜ੍ਹ : ਪੰਜਾਬ ਵਿਚ ਸ਼ੂਗਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਮਾਮਲੇ ਵਿਚ ਸਿਹਤ ਮੰਤਰਾਲੇ ਦੀ ਜੋ ਤਾਜ਼ਾ ਰਿਪੋਰਟ ਸਾਹਮਣੇ ਆਈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਹੁਣ ਸੂਬੇ ਦਾ ਹਰ 10ਵਾਂ ਵਿਅਕਤੀ ਸ਼ੂਗਰ ਦਾ ਮਰੀਜ਼ ਹੈ। ਸਾਲ 2025–26 ਤੱਕ 2.40 ਲੱਖ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ, ਜਿਸਨੂੰ ਸਿਹਤ ਮਾਹਿਰ ਗੰਭੀਰ ਚੇਤਾਵਨੀ ਵਜੋਂ ਦੇਖ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਸੰਤੁਲਿਤ ਖਾਣ-ਪੀਣ, ਜੰਕ ਫੂਡ, ਤੰਬਾਕੂ-ਸ਼ਰਾਬ ਦਾ ਸੇਵਨ, ਕਸਰਤ ਦੀ ਕਮੀ ਅਤੇ ਤਣਾਅ ਸ਼ੂਗਰ ਦਾ ਮੁੱਖ ਕਾਰਨ ਹਨ। ਸਿਹਤ ਵਿਭਾਗ ਨੇ ਦੱਸਿਆ ਕਿ ਸਿਰਫ 2023–24 ਵਿਚ ਹੀ 6.71 ਲੱਖ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ, ਜਿਨ੍ਹਾਂ ਵਿਚੋਂ 86,744 ਲੋਕ ਸ਼ੂਗਰ ਨਾਲ ਪੀੜਤ ਪਾਏ ਗਏ। ਸਾਲ 2024–25 ਵਿਚ ਇਹ ਗਿਣਤੀ ਹੋਰ ਵਧੀ ਅਤੇ 37.65 ਲੱਖ ਲੋਕਾਂ ਵਿਚੋਂ 2.28 ਲੱਖ ਮਰੀਜ਼ ਪਾਏ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਹੈਰਾਨੀਜਨਕ ਖ਼ੁਲਾਸਾ
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਸ਼ੂਗਰ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ, ਜਿਵੇਂ—ਦਿਲ ਦੇ ਰੋਗ, ਗੁਰਦੇ ਦੀ ਸਮੱਸਿਆ, ਨਜ਼ਰ ਦਾ ਘਟਣਾ ਆਦਿ ਗੰਭੀਰ ਬਿਮਾਰੀਆਂ ਮਰੀਜ਼ ਨੂੰ ਜਕੜ ਸਕਦੀਆਂ ਹਨ। ਜਿਨ੍ਹਾਂ ਲੋਕਾਂ ਦੇ ਪਰਿਵਾਰ ਵਿਚ ਪਹਿਲਾਂ ਹੀ ਕਿਸੇ ਨੂੰ ਸ਼ੂਗਰ ਸੀ, ਉਨ੍ਹਾਂ ਵਿਚ ਟਾਈਪ-1 ਅਤੇ ਟਾਈਪ-2 ਸ਼ੂਗਰ ਦਾ ਜੋਖਮ ਕਈ ਗੁਣਾ ਵੱਧ ਜਾਂਦਾ ਹੈ। ਪੰਜਾਬ ਦੇ ਪੇਂਡੂ ਖੇਤਰਾਂ ਵਿਚ ਹਾਲਤ ਹੋਰ ਵੀ ਚਿੰਤਾਜਨਕ ਹੈ। ਬਿਨਾਂ ਕਸਰਤ ਵਾਲੀ ਜੀਵਨਸ਼ੈਲੀ, ਵੱਧਦਾ ਵਜ਼ਨ ਅਤੇ ਗਲਤ ਖੁਰਾਕ ਇਸ ਦੇ ਖ਼ਤਰੇ ਨੂੰ ਹੋਰ ਵਧਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ : 6 ਮਹੀਨਿਆਂ ਦੀ ਤੇਜ਼ੀ ਮਗਰੋਂ ਪ੍ਰਾਪਰਟੀ ਦੇ ਭਾਅ ‘ਮੂਧੇ-ਮੂੰਹ’ ਡਿੱਗੇ
ਰਿਪੋਰਟ ਮੁਤਾਬਕ ਸਿਹਤ ਕੇਂਦਰਾਂ ਵਿਚ 6,410 ਲੋਕਾਂ ਦੀ ਸਕ੍ਰੀਨਿੰਗ ਦੌਰਾਨ 770 ਲੋਕ ਪਾਜ਼ੇਟਿਵ ਪਾਏ ਗਏ ਹਨ, ਜਦਕਿ ਸ਼ਹਿਰੀ ਖੇਤਰਾਂ ਵਿਚ ਵੀ ਸ਼ੂਗਰ ਦੇ ਕੇਸ ਲਗਾਤਾਰ ਵਧ ਰਹੇ ਹਨ। ਇਸ ਤੋਂ ਇਲਾਵਾ ਗੁਆਂਢੀ ਸੂਬੇ ਹਰਿਆਣਾ ਤੇ ਹਿਮਾਚਲ ਵਿਚ ਵੀ ਹਾਲਾਤ ਚਿੰਤਾਜਨਕ ਹਨ। ਹਰਿਆਣਾ ਵਿਚ 2.11 ਲੱਖ ਸੂਗਰ ਮਰੀਜ਼ ਮਿਲੇ ਹਨ ਜਦਕਿ ਹਿਮਾਚਲ ਵਿਚ ਵੀ ਸਥਿਤੀ ਕੁਝ ਜ਼ਿਆਦਾ ਵਧੀਆ ਨਹੀਂ ਹੈ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਕਸਰਤ, ਸੰਤੁਲਿਤ ਖੁਰਾਕ, ਵਜ਼ਨ ਕੰਟਰੋਲ ਕਰਨ ਅਤੇ ਸਾਲ ਵਿਚ ਘੱਟੋ-ਘੱਟ ਇਕ ਵਾਰ ਸ਼ੂਗਰ ਟੈਸਟ ਕਰਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਬਿਮਾਰੀ ਨੂੰ ਸਮੇਂ 'ਤੇ ਪਛਾਣਿਆ ਜਾ ਸਕੇ ਅਤੇ ਇਸ 'ਤੇ ਰੋਕ ਲਗਾਈ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਬਿਜਲੀ ਵਿਭਾਗ ਨੇ ਚੁੱਕ ਲਿਆ ਵੱਡਾ ਕਦਮ, ਆਖਿਰ ਇਨ੍ਹਾਂ ਲੋਕਾਂ 'ਤੇ ਸ਼ੁਰੂ ਹੋਈ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab:ਵਿਆਹ ਤੋਂ ਪਰਤ ਰਹੇ ਸਪੋਰਟਸ ਕਾਰੋਬਾਰੀ ਪਿਓ-ਪੁੱਤ ਨਾਲ ਵਾਪਰਿਆ ਹਾਦਸਾ, ਪੁੱਤ ਦੀ ਦਰਦਨਾਕ ਮੌਤ
NEXT STORY