ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ 2002 ਤੋਂ 2007 ਤੱਕ ਕੈਪਟਨ ਸਰਕਾਰ ਸਮੇਂ ਪ੍ਰਾਪਰਟੀ ਦੇ ਖੇਤਰ ਵਿਚ ਨਿਵੇਸ਼ਕਾਂ ਵਲੋਂ ਦਿਖਾਈ ਗਈ ਤੇਜ਼ੀ ਹੁਣ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਮਗਰੋਂ ਫਿਰ ਉਭਰੀ ਸੀ। ਜਿਸ ਦੇ ਚੱਲਦੇ ਜੂਨ 2025 ਦੇ ਦੌਰਾਨ ਪ੍ਰਾਪਰਟੀ ਨਿਵੇਸ਼ਕਾਂ ਦੀ ਦਿਲਚਸਪੀ ਕਰਕੇ 20 ਤੋਂ 25 ਲੱਖ ਰੁਪਏ ਖੇਤੀ ਖੇਤਰ ਵਿਚ ਵਿਕਣ ਵਾਲਾ ਜ਼ਮੀਨ ਦਾ ਪ੍ਰਤੀ ਏਕੜ ਕਿੱਲਾ ਅਚਾਨਕ 40 ਤੋਂ 50 ਲੱਖ ਰੁਪਏ ਦਾ ਹੋ ਗਿਆ ਸੀ ਜਦਕਿ ਪਲਾਂਟਾਂ ਵਿਚ ਵੀ ਦੇਖੋ ਦੇਖੀ 30 ਤੋਂ 50 ਹਜ਼ਾਰ ਰੁਪਏ ਪ੍ਰਤੀ ਮਰਲੇ ਦਾ ਭਾਅ ਵੀ ਵੱਧ ਗਿਆ ਸੀ ਇਹੋ ਕਾਰਣ ਸੀ ਕਿ ਉਸ ਸਮੇਂ ਬਿਆਨਿਆਂ ’ਤੇ ਹੀ ਅੱਗੇ ਦੀ ਅੱਗੇ ਜ਼ਮੀਨਾਂ ਅਤੇ ਪਲਾਂਟਾਂ ਦੀ ਵਿੱਕਰੀ ਹੋਣ ਲੱਗੀ ਸੀ। ਪਰ ਇਸ ਦੇ ਉਲਟ ਪ੍ਰਾਪਰਟੀ ਕਾਰੋਬਾਰੀਆਂ ਵਲੋਂ ਫੈਲਾਏ ਗਏ ਭਰਮ ਜਾਲ ਵਿਚ ਕਈ ਉਹ ਲੋਕ ਵੀ ਫਸ ਗਏ ਸਨ, ਜਿਨ੍ਹਾਂ ਨੂੰ ਇਹ ਆਸ ਸੀ ਕਿ ਖਰੀਦੀਆਂ ਗਈਆਂ ਪ੍ਰਾਪਰਟੀਆਂ ਦੀ ਕੀਮਤ 30 ਤੋਂ 40 ਫੀਸਦੀ ਵਧ ਜਾਵੇਗੀ, ਪਰੰਤੂ ਅਜਿਹਾ ਨਾ ਹੋ ਸਕਿਆ ਅਤੇ ਹੁਣ ਜਦੋਂ ਅੱਜ ਦਸੰਬਰ ਤੋਂ ਬਿਆਨਿਆਂ ਦੀ ਆਸ ਲੈ ਕੇ ਅੱਗੇ ਪ੍ਰਾਪਰਟੀਆਂ ਵੇਚਣ ਦੀ ਇੱਛਾ ਰੱਖਦੇ ਲੋਕਾਂ ਦੀਆਂ ਰਜਿਸਟਰੀਆਂ ਅੱਧ ਵਿਚਕਾਰ ਟੁੱਟਣ ਦਾ ਖਦਸ਼ਾ ਖੜਾ ਹੋ ਗਿਆ ਤਾਂ ਇਸ ਵੇਲੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਲੱਖਾਂ ਕਰੋੜਾਂ ਰੁਪਏ ਡੁੱਬਣ ਦਾ ਡਰ ਹੋਣ ਕਰ ਕੇ ‘ਹੱਥਾਂ ਪੈਰਾਂ’ ਦੀ ਪੈਣ ਲੱਗੀ ਹੈ।
ਇਹ ਵੀ ਪੜ੍ਹੋ : ਪੰਜਾਬ ਬਿਜਲੀ ਵਿਭਾਗ ਨੇ ਚੁੱਕ ਲਿਆ ਵੱਡਾ ਕਦਮ, ਆਖਿਰ ਇਨ੍ਹਾਂ ਲੋਕਾਂ 'ਤੇ ਸ਼ੁਰੂ ਹੋਈ ਕਾਰਵਾਈ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ ਵਿਚ ਕਈ ‘ਭੋਲੇ-ਭਾਲੇ’ ਉਹ ਲੋਕ ਵੀ ਠੱਗੀ ਦਾ ਸ਼ਿਕਾਰ ਹੋ ਗਏ ਹਨ, ਜਿਨ੍ਹਾਂ ਕੋਲ ਭਾਵੇਂ ਪੂੰਜੀ ਤਾਂ ਥੋੜੀ ਸੀ ਪਰ ਉਨ੍ਹਾਂ ਨੂੰ ਇਹ ਆਸ ਸੀ ਕਿ ਉਨ੍ਹਾਂ ਦੇ ਪੈਸੇ 3 ਮਹੀਨਿਆਂ ਦੌਰਾਨ ਹੀ ਦੁੱਗਣੇ ਦੇ ਨੇੜ ਤੇੜ ਪੁੱਜ ਜਾਣਗੇ। ਮੋਗਾ ਵਿਖੇ ਲੰਮੇ ਸਮੇਂ ਤੋਂ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ 20 ਵਰ੍ਹਿਆਂ ਮਗਰੋਂ ਜਦੋਂ ਇਕਦਮ ਤੇਜੀ ਦਾ ਮਹੌਲ ਬਣਿਆ ਸੀ ਤਾਂ ਉਦੋਂ ਹੀ ਇਹ ਪਤਾ ਸੀ ਕਿ ਇਹ ਤੇਜੀ ਲੰਮਾਂ ਸਮਾਂ ਨਹੀਂ ਰਹੇਗੀ ਪਰ ਇਹ ਪਤਾ ਨਹੀਂ ਸੀ ਕਿ ਇਹ ਤੇਜੀ 2-3 ਮਹੀਨਿਆਂ ਦੀ ਬਾਅਦ ਹੀ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਰਜਿਸਟਰੀਆਂ ਦਾ ਸਮਾਂ ਆਇਆ ਹੈ ਤਾਂ ਅੱਗੇ ਦੀ ਅੱਗੇ ਪ੍ਰਾਪਰਟੀਆਂ ਨਾ ਵਿਕਣ ਕਰ ਕੇ ਇਹ ਕਾਰੋਬਾਰ ਇਕ ਤਰ੍ਹਾਂ ਨਾਲ ਖਤਮ ਹੁੰਦਾ ਹੀ ਨਿਜਾਤ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਪੁਲਸ ਅਫ਼ਸਰਾਂ ਦੇ ਤਬਾਦਲੇ, ਦੇਖੋ ਪੂਰੀ ਸੂਚੀ
ਪ੍ਰਾਪਰਟੀ ਕਾਰੋਬਾਰੀ ਅਤੇ ਕਾਲੋਨੀਆਂ ਕੱਟਣ ਵਾਲੇ ਇਕ ਕਾਲੋਨਾਈਜ਼ਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਹ ਪਤਾ ਸੀ ਕਿ ਤੇਜੀ ਥੋੜੇ ਦਿਨਾਂ ਦੀ ਮਹਿਮਾਨ ਹੈ, ਜਿਸ ਕਰ ਕੇ ਉਨ੍ਹਾਂ ਕੋਈ ਨਵੀਂ ਕਾਲੋਨੀ ਤਾਂ ਕੱਟਣੀ ਸ਼ੁਰੂ ਨਹੀਂ ਕੀਤੀ, ਪਰੰਤੂ 20 ਵਰ੍ਹਿਆਂ ਤੋਂ ਖਤਮ ਪਈਆਂ ਕਾਲੋਨੀਆਂ ਵਿਚ ਜ਼ਰੂਰ ‘ਲੀਪਾਪੋਚੀ’ ਕਰ ਕੇ ਪਲਾਟ ਕੱਟਣਾ ਸ਼ੁਰੂ ਕੀਤੇ ਸਨ। ਉਨ੍ਹਾਂ ਮੰਨਿਆ ਕਿ ਕੁਝ ਲੋਕਾਂ ਨੇ ਮਹਿੰਗੇ ਭਾਅ ’ਤੇ ਪਲਾਟ ਵੇਚਣ ਦੇ ਮਨੋਰਥ ਨਾਲ 25 ਫੀਸਦੀ ਬਿਆਨੇ ਦੇ ਕੇ ਪਲਾਟ ਖਰੀਦੇ ਸਨ, ਪਰ ਅੱਗੇ ਨਾ ਵਿਕਣ ਕਰ ਕੇ ਉਨ੍ਹਾਂ ਕੋਲ ਵੀ ਰਜਿਸਟਰੀ ਕਰਵਾਉਣ ਲਈ ਪੈਸੇ ਨਹੀਂ ਹਨ। ਉਨ੍ਹਾਂ ਆਖਿਆ ਕਿ ਪਲਾਂਟਾਂ ਅਤੇ ਜ਼ਮੀਨਾਂ ਦੀ ਕੀਮਤ ਅਗਲੇ 10 ਵਰ੍ਹੇ ਫਿਰ ਘਟਣ ਦਾ ਪੱਕਾ ਸਬੱਬ ਬਣ ਗਿਆ ਹੈ, ਪਰੰਤੂ ਹੁਣ ਦੇਖਦੇ ਹਾਂ ਕਿ ਇਹ ਮੰਦੀ ਦੌਰ ’ਤੇ ਕਦੋਂ ਤੱਕ ਚੱਲਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਦੁੱਗਣੇ ਰਾਸ਼ਨ ਨੂੰ ਲੈ ਕੇ...
ਨਿਵੇਸ਼ਕਾਂ ਦੇ ਪੈਸੇ ਡੁੱਬੇ, ਵੇਚਣ ਵਾਲੇ ਹੋਏ ਮਾਲੋ-ਮਾਲ
‘ਜਗ ਬਾਣੀ’ ਦੀ ਜਾਣਕਾਰੀ ਅਨੁਸਾਰ ਕੁਝ ਨਿਵੇਸ਼ਕਾਂ ਦੇ ਜਿਨ੍ਹਾਂ ਨੂੰ ਇਹ ਲਗਦਾ ਸੀ ਕਿ ਉਹ ਅੱਗੇ ਦੀ ਅੱਗੇ ਮਹਿੰਗੇ ਭਾਅ ’ਤੇ ਪਲਾਟ ਅਤੇ ਜ਼ਮੀਨਾਂ ਵੇਚ ਲੈਣਗੇ ਅਤੇ ਬਿਨਾਂ ਰਜਿਸਟਰੀ ਕਰਵਾਏ ਹੀ ਮਾਲਾਮਾਲ ਹੋ ਜਾਣਗੇ ਉਨ੍ਹਾਂ ਦੇ ਲੱਖਾਂ ਰੁਪਏ ਡੁੱਬਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਆਰਥਿਕ ਤੰਗੀ ਕਰ ਕੇ ਪ੍ਰਾਪਰਟੀਆਂ ਵੇਚਣ ਵਾਲੇ ਕਈ ਉਹ ਲੋਕ ਮਾਲਾ-ਮਾਲ ਹੋ ਗਏ ਹਨ, ਜਿਨ੍ਹਾਂ ਨੇ ਪ੍ਰਾਪਰਟੀ ਵੇਚ ਕੇ ਬਿਆਨੇ ਰਾਹੀਂ 25 ਫੀਸਦੀ ਪੈਸੇ ਹਾਸਲ ਕਰ ਕੇ ਆਪਣੀ ਆਰਥਿਕ ਤੰਗੀ ਤਾਂ ਦੂਰ ਕਰ ਲਈ ਹੈ, ਪਰੰਤੂ ਖਰੀਦਦਾਰ ਧਿਰ ਕੋਲ 75 ਫੀਸਦੀ ਪੈਸੇ ਨਾ ਹੋਣ ਕਰਕੇ ਉਹ ਰਜਿਸਟਰੀ ਨਹੀਂ ਕਰਵਾ ਸਕਦੇ। ਇਸ ਤਰ੍ਹਾਂ ਨਾਲ ਪ੍ਰਾਪਰਟੀ ਵਿਚ ਬਚ ਜਾਵੇਗੀ ਅਤੇ ਉਨ੍ਹਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਵੀ ਨਿਕਲਣ ਲਈ ਲਾਹਾ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਇਸ ਐਕਟ ਨੂੰ ਦਿੱਤੀ ਮਨਜ਼ੂਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਨ ਸਰਕਾਰ ਦਾ ਇੱਕ ਵੱਡਾ ਕਦਮ : ਨਸ਼ਾ ਪੀੜਤਾਂ ਨੂੰ ਦਿੱਤੀ ਜਾਵੇਗੀ ਮੁਫ਼ਤ ਹੁਨਰ ਸਿਖਲਾਈ
NEXT STORY