ਚੰਡੀਗੜ੍ਹ : ਪੰਜਾਬ ਦੇ ਸਕੂਲੀ ਬੱਚਿਆਂ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੀ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਨੌਵੀਂ ਅਤੇ ਦਸਵੀਂ ਜਮਾਤ ਦੇ ਬੱਚੇ ਵਿਚਾਲੇ ਹੀ ਪੜ੍ਹਾਈ ਛੱਡ ਰਹੇ ਹਨ। ਸੈਕੰਡਰੀ ਪੱਧਰ 'ਤੇ ਹੁਣ ਵੀ ਡਰੌਪ ਆਊਟ ਰੇਟ (ਸਕੂਲ ਛੱਡਣ ਦੀ ਦਰ) ਛੇ ਫ਼ੀਸਦੀ ਹੈ, ਇਹ ਕੇਂਦਰ ਦੇ ਨਾਲ ਹੀ ਸੂਬਾ ਸਰਕਾਰ ਲਈ ਵੀ ਚਿੰਤਾ ਦਾ ਵਿਸ਼ਾ ਹੈ। ਸਕੂਲਾਂ ਦੇ ਪ੍ਰਾਇਮਰੀ ਅਤੇ ਉੱਚ ਪ੍ਰਾਇਮਰੀ ਪੱਧਰ 'ਤੇ ਪਹਿਲਾਂ ਨਾਲੋਂ ਸੁਧਾਰ ਹੈ ਪਰ ਸੈਕੰਡਰੀ ਪੱਧਰ ਦੇ ਸਕੂਲਾਂ 'ਤੇ ਸਰਕਾਰ ਨੂੰ ਉਮੀਦ ਅਨੁਸਾਰ ਨਤੀਜੇ ਨਹੀਂ ਮਿਲੇ ਹਨ। ਸਿੱਖਿਆ ਮੰਤਰਾਲੇ ਨੇ ਇਸ ਸੰਬੰਧੀ ਲੋਕ ਸਭਾ 'ਚ ਰਿਪੋਰਟ ਪੇਸ਼ ਕੀਤੀ ਹੈ। ਜਿਸ ਰਾਹੀਂ ਇਹ ਖੁਲਾਸਾ ਹੋਇਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੀਤੀਆਂ ਬਦਲੀਆਂ, ਦੇਖੋ ਪੂਰੀ ਸੂਚੀ
ਰਿਪੋਰਟ ਅਨੁਸਾਰ ਸੈਕੰਡਰੀ ਸਕੂਲ ਲੈਵਲ ਦੇ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਹੀ ਛੱਡ ਰਹੇ ਹਨ, ਇਹ ਸਰਕਾਰ ਲਈ ਵੱਡੀ ਚੁਣੌਤੀ ਹੈ। ਦਸਵੀਂ ਤੋਂ ਹੀ ਵਿਦਿਆਰਥੀ ਆਪਣੇ ਭਵਿੱਖ ਦੀ ਵਿੱਦਿਅਕ ਯੋਜਨਾ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਨ। ਸਾਲ 2023-24 'ਚ ਸਕੂਲਾਂ ਦੇ ਸੈਕੰਡਰੀ ਪੱਧਰ 'ਤੇ ਡਰੌਪ ਰੇਟ (ਸਕੂਲ ਛੱਡਣ ਦੀ ਦਰ) 6 ਫ਼ੀਸਦੀ ਦਰਜ ਕੀਤਾ ਗਿਆ ਹੈ। ਸਾਲ 2022-23 'ਚ ਇਹ 9.7 ਫ਼ੀਸਦੀ ਦਰਜ ਕੀਤਾ ਗਿਆ ਸੀ। ਇਸ ਤਰ੍ਹਾਂ ਇਕ ਸਾਲ ਦੇ ਅੰਦਰ ਡਰੌਪ ਆਊਟ ਰੇਟ ਘਟੇ ਜ਼ਰੂਰ ਹਨ ਪਰ ਅਜੇ ਵੀ ਸਥਿਤੀ ਤਸੱਲੀਬਖਸ਼ ਨਹੀਂ ਹੈ। ਸਿੱਖਿਆ ਮੰਤਰਾਲੇ ਨੇ ਰਿਪੋਰਟ 'ਚ ਦੱਸਿਆ ਕਿ ਡਰੌਪ ਆਊਟ ਰੇਟ 'ਚ ਸੁਧਾਰ ਕਰਨ ਲਈ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨੂੰ ਖ਼ਾਸ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਨਾਲ ਹੀ ਬੱਚਿਆਂ ਦੇ ਮੁਫ਼ਤ ਤੇ ਜ਼ਰੂਰੀ ਸਿੱਖਿਆ ਐਕਟ 2009 ਦੇ ਤਹਿਤ 6 ਤੋਂ 12 ਸਾਲ ਦੇ ਹਰ ਬੱਚੇ ਨੂੰ ਸਕੂਲ 'ਚ ਮੁਫ਼ਤ ਸਿੱਖਿਆ ਦਾ ਅਧਿਕਾਰ ਹੈ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਮਿਲਣ ਦੇ ਮਾਮਲੇ 'ਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ
ਸਰਕਾਰ ਦੇ ਸਾਹਮਣੇ ਹਨ ਇਹ ਚੁਣੌਤੀਆਂ
ਸਕੂਲ ਛੱਡਣ ਦੀ ਦਰ ਨੂੰ ਘੱਟ ਕਰਨ ਲਈ ਸਰਕਾਰ ਦੇ ਸਾਹਮਣੇ ਕਈ ਚੁਣੌਤੀਆਂ ਹਨ, ਜਿਸ 'ਚ ਗ਼ਰੀਬੀ, ਬੁਨਿਆਦੀ ਢਾਂਚੇ ਤੇ ਅਧਿਆਪਕਾਂ ਦੀ ਕਮੀ ਮੁੱਖ ਹਨ। ਗ਼ਰੀਬ ਪਰਿਵਾਰਾਂ ਲਈ ਪ੍ਰਾਇਮਰੀ ਸਕੂਲ ਦੀ ਸਿੱਖਿਆ ਤੋਂ ਬਾਅਦ ਫ਼ੀਸ ਦਾ ਬੋਝ ਚੁੱਕਣਾ ਮੁਸ਼ਕਿਲ ਹੋ ਜਾਂਦਾ ਹੈ, ਜਿਸ ਕਾਰਣ ਉਹ ਬੱਚਿਆਂ ਨੂੰ ਸਕੂਲ ਤੋਂ ਹਟਾ ਲੈਂਦੇ ਹਨ।
ਇਹ ਵੀ ਪੜ੍ਹੋ : ਮੀਂਹ ਕਾਰਣ ਪੰਜਾਬ ਦੇ ਇਸ ਜ਼ਿਲ੍ਹੇ ਵਿਚ ਵਿਗੜੇ ਹਾਲਾਤ, ਸਕੂਲਾਂ ਵਿਚ ਛੁੱਟੀ ਦਾ ਐਲਾਨ
ਪੰਜਾਬ ਸਰਕਾਰ ਕਰ ਰਹੀ ਵੱਡੇ ਉਪਰਾਲੇ
ਇਸ ਮਾਮਲੇ ਵਿਚ ਪੰਜਾਬ ਸਰਕਾਰ ਆਪਣੇ ਪੱਧਰ "ਤੇ ਵੱਡੇ ਉਪਰਾਲੇ ਕਰ ਰਹੀ ਹੈ। ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ 'ਚ ਬੱਸ ਸੇਵਾ ਸ਼ੁਰੂ ਕੀਤੀ ਹੈ, ਤਾਂਕਿ ਪ੍ਰਾਇਮਰੀ ਸਕੂਲ ਸਿੱਖਿਆ ਤੋਂ ਬਾਅਦ ਪਿੰਡਾਂ ਦੇ ਬੱਚਿਆਂ ਨੂੰ ਸਕੂਲ ਜਾਣ 'ਚ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਖ਼ਾਸ ਕਰਕੇ ਕੁੜੀਆਂ ਲਈ ਇਹ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵੀ ਡਰੌਪ ਆਊਟ ਘੱਟ ਕਰਨ ਦੇ ਸੰਬੰਧ 'ਚ ਸਖ਼ਤ ਹੁਕਮ ਦਿੱਤੇ ਹਨ। ਦੂਜੇ ਪਾਸੇ ਸਕੂਲਾਂ ਦੇ ਉੱਚ ਪ੍ਰਾਇਮਰੀ ਪੱਧਰ 'ਤੇ ਸਰਕਾਰ ਨੂੰ ਵਧੀਆ ਨਤੀਜਾ ਮਿਲਿਆ ਹੈ। ਸਾਲ 2022-23 'ਚ ਪ੍ਰਾਇਮਰੀ ਪੱਧਰ ਦੇ ਸਕੂਲਾਂ ਤੇ ਡਰੌਪ ਆਊਟ ਰੇਟ 3.1 ਫੀਸਦੀ ਸੀ, ਜੋ 2023-24 'ਚ ਘੱਟ ਹੋ ਕੇ 0.1 ਫ਼ੀਸਦੀ ਹੋ ਗਿਆ ਹੈ। ਉੱਥੇ ਹੀ ਸਕੂਲਾਂ ਦੇ ਉੱਚ ਪ੍ਰਾਇਮਰੀ ਪੱਧਰ 'ਤੇ ਸਾਲ 2022-23 'ਚ ਡਰੌਪ ਆਊਟ ਰੇਟ 5.3 ਫੀਸਦੀ ਸੀ, ਜੋ ਘੱਟ ਹੋ ਕੇ 2.6 ਫ਼ੀਸਦੀ ਹੋ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਚਿੰਤਾ ਭਰੀ ਖ਼ਬਰ, ਲੱਗਾ ਵੱਡਾ ਝਟਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਕੱਚੇ ਮਕਾਨਾਂ ਵਾਲਿਆਂ ਲਈ ਵੱਡੀ ਖ਼ਬਰ
NEXT STORY