ਮੋਗਾ/ਨਿਹਾਲ ਸਿੰਘ ਵਾਲਾ (ਵੈਬ ਡੈਸਕ, ਕਸ਼ਿਸ਼) : ਬੀਤੇ ਦਿਨੀਂ ਪਏ ਭਾਰੀ ਮੀਂਹ ਨੇ ਪਿੰਡਾਂ ਵਿਚ ਸਥਿਤੀ ਹੜ੍ਹ ਵਰਗੀ ਕਰ ਦਿੱਤੀ ਹੈ। ਮੋਗਾ ਜ਼ਿਲ੍ਹੇ ਵਿਚ 5 ਘੰਟੇ ਹੋਈ ਬਾਰਿਸ਼ ਕਾਰਣ ਖੇਤਾਂ ਵਿਚ ਪਾਣੀ ਭਰ ਗਿਆ। ਮੋਗਾ ਜ਼ਿਲ੍ਹੇ ਦੇ ਪਿੰਡ ਨਿਹਾਲ ਸਿੰਘ ਵਾਲਾ ਦੇ ਪਿੰਡ ਮੱਲੇਆਣਾ ਵਿਚ ਸਥਿਤੀ ਭਿਆਨਕ ਬਣੀ ਹੋਈ ਹੈ। ਪਾਣੀ ਭਰਨ ਕਾਰਣ ਪਿੰਡ ਵਾਸੀਆਂ ਨੂੰ ਖੇਤਾਂ ਵਿਚੋਂ ਪਾਣੀ ਕੱਢਣ ਲਈ ਸੜਕ ਤੱਕ ਤੋੜਨੀ ਪਈ। ਜਿਸ ਦੇ ਚੱਲਦੇ ਨਾਲ ਲੱਗਦੇ ਛੋਟੇ ਕਸਬਿਆਂ ਦੇ ਕੁਝ ਨਿੱਜੀ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਹਾਲ ਸਥਿਤੀ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਵੱਡੇ ਪੱਧਰ 'ਤੇ ਅਫਸਰਾਂ ਤੇ ਮੁਲਾਜ਼ਮਾਂ ਦੇ ਕੀਤੇ ਤਬਾਦਲੇ
ਇਸ ਮੀਂਹ ਨੇ ਨਗਰ ਨਿਗਮ ਦੇ ਵਿਕਾਸ ਕਾਰਜਾਂ ਦੀ ਪੋਲ ਵੀ ਖੋਲ੍ਹ ਦਿੱਤੀ ਹੈ। ਬਾਰਿਸ਼ ਕਾਰਨ ਮੋਗਾ ਸ਼ਹਿਰ ਦੀ ਸ਼ਾਇਦ ਹੀ ਕੋਈ ਗਲੀ ਜਾਂ ਸੜਕ ਅਜਿਹੀ ਹੋਵੇ ਜਿੱਥੇ ਪਾਣੀ ਇਕੱਠਾ ਨਾ ਹੋਇਆ ਹੋਵੇ। ਆਲਮ ਇਹ ਹੈ ਕਿ ਪਾਣੀ ਘਰਾਂ ਦੇ ਅੰਦਰ ਵੀ ਵੜ ਗਿਆ। ਸ਼ਹਿਰ ਵਿਚ ਪਾਣੀ ਇਕੱਠਾ ਹੋਣ ਕਾਰਨ ਪੂਰੇ ਸ਼ਹਿਰ ਵਿਚ ਆਵਾਜਾਈ ਸਮੱਸਿਆ ਆ ਗਈ ਹੈ। ਇਕ ਕਾਰ ਸਵਾਰ ਪ੍ਰਕਾਸ਼ ਸਿੰਘ, ਜੋ ਆਪਣੇ ਪਿੰਡ ਹਿੰਮਤਪੁਰਾ ਤੋਂ ਪਰਿਵਾਰ ਨਾਲ ਮੋਗਾ ਆਇਆ ਸੀ। ਜਦੋਂ ਉਹ ਅੰਡਰ ਬ੍ਰਿਜ ਤੋਂ ਲੰਘਣ ਲੱਗਾ ਤਾਂ ਉਸਦੀ ਕਾਰ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ। ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਤੁਰੰਤ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨਾਲ ਮੌਕੇ 'ਤੇ ਪਹੁੰਚੇ ਅਤੇ ਆਪਣੇ ਕੱਪੜੇ ਉਤਾਰ ਕੇ ਪਾਣੀ ਵਿਚ ਚਲੇ ਗਏ। ਉਨ੍ਹਾਂ ਨੇ ਪਹਿਲਾਂ ਕਾਰ ਵਿਚ ਸਵਾਰ ਚਾਰ ਲੋਕਾਂ ਨੂੰ ਬਚਾਇਆ ਅਤੇ ਫਿਰ ਕਾਰ ਨੂੰ ਟੋਅ ਕਰਕੇ ਬਾਹਰ ਕੱਢਿਆ। ਇਸ ਹਾਦਸੇ ਵਿਚ ਸਾਰੇ ਲੋਕ ਸੁਰੱਖਿਅਤ ਬਾਹਰ ਆ ਗਏ। ਅੰਡਰ ਬ੍ਰਿਜ ਦੇ ਅੰਦਰ ਲਗਭਗ 10 ਫੁੱਟ ਪਾਣੀ ਇਕੱਠਾ ਹੋ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ "ਚ ਵਧੀ ਸਖ਼ਤੀ, ਵੱਡੀ ਗਿਣਤੀ 'ਚ ਲਾਇਸੰਸ ਕੀਤੇ ਰੱਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬੇ 'ਚ 11.86 ਫ਼ੀਸਦੀ ਵਾਧਾ : ਗੁਰਮੀਤ ਸਿੰਘ ਖੁੱਡੀਆਂ
NEXT STORY