ਚੰਡੀਗੜ੍ਹ : ਪੰਜਾਬ 'ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 'ਲੋਕ ਨਿਰਮਾਣ ਵਿਭਾਗ' ਵਲੋਂ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ 'ਨਾਬਾਰਡ' ਵਲੋਂ ਸੜਕ ਅਤੇ ਪੁਲ ਨਿਰਮਾਣ ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ, ਜਿਸ ਦਾ ਬਜਟ 266 ਕਰੋੜ ਰੁਪਏ ਹੈ। ਇਹ ਜਾਣਕਾਰੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ 'ਚ 213 ਕਰੋੜ ਰੁਪਏ 'ਨਾਬਾਰਡ' ਦਾ ਸ਼ੇਅਰ ਹੈ, ਜਦੋਂ ਕਿ 53 ਕਰੋੜ ਰੁਪਏ ਪੰਜਾਬ ਸਰਕਾਰ ਦੇਵੇਗੀ।
'ਨਾਬਾਰਡ' ਦੇ ਨਾਲ ਇਹ ਸੜਕ ਅਤੇ ਪੁਲ ਨਿਰਮਾਣ ਦਾ ਪਹਿਲਾ ਪੜਾਅ ਹੈ। ਦੂਜੇ ਪੜਾਅ 'ਚ 40 ਕਰੋੜ ਰੁਪਏ ਦੇ ਪ੍ਰਾਜੈਕਟ ਲਿਆਂਦੇ ਜਾ ਰਹੇ ਹਨ, ਜਿਸ ਦੀ ਮਨਜ਼ੂਰੀ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਦੋਵੇਂ ਪ੍ਰਾਜੈਕਟ ਡੇਢ ਸਾਲ ਅੰਦਰ ਪੂਰੇ ਹੋਣਗੇ, ਜਿਸ ਤਹਿਤ 71 ਸੜਕਾਂ ਅਤੇ 6 ਪੁਲਾਂ ਦਾ ਨਿਰਮਾਣ ਕੀਤਾ ਜਾਵੇਗਾ।
ਹੁਸ਼ਿਆਰਪੁਰ: ਮਾਮੂਲੀ ਝਗੜੇ ਕਾਰਨ ਮੌਜੂਦਾ ਸਰਪੰਚ ਦਾ ਕਤਲ (ਵੀਡੀਓ)
NEXT STORY