ਮਲੋਟ (ਜੁਨੇਜਾ) : ਅੱਜ ਮਲੋਟ ਸ੍ਰੀ ਮੁਕਤਸਰ ਸਾਹਿਬ ਮਾਰਗ ’ਤੇ ਇਕ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਸਵਾਰੀਆਂ ਨਾਲ ਭਰੀ ਹੋਈ ਸੀ ਜਿਸ ਵਿਚ ਕੰਡਕਟਰ ਸਮੇਤ 10 ਸਵਾਰੀਆਂ ਨੂੰ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸਾਰੀਆਂ ਸਵਾਰੀਆਂ ਖਤਰੇ ਤੋਂ ਬਾਹਰ ਹਨ। ਘਟਨਾ ਦੀ ਜਾਣਕਾਰੀ ਮਿਲਣ ’ਤੇ ਐੱਸ.ਡੀ.ਐੱਮ. ਮਲੋਟ ਡਾ. ਸੰਜੀਵ ਕੁਮਾਰ ਮੌਕੇ ’ਤੇ ਪੁੱਜ ਗਏ ਅਤੇ ਉਨ੍ਹਾਂ ਸਵਾਰੀਆਂ ਦਾ ਹਾਲ ਚਾਲ ਪੁੱਛਿਆ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਰੋਡਵੇਜ਼ ਡਿਪੂ ਦੀ ਬੱਸ ਦੁਪਹਿਰ ਕਰੀਬ 1 ਵੱਜ ਕੇ 26 ਮਿੰਟ ’ਤੇ ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਜਾਣ ਲਈ ਰਵਾਨਾ ਹੋਈ ਸੀ। ਇਹ ਬੱਸ ਜਦੋਂ ਪਿੰਡ ਮਹਿਰਾਜ ਵਾਲਾ ਦੇ ਕੋਲ ਪੁੱਜੀ ਤਾਂ ਸਾਹਮਣੇ ਤੋਂ ਆ ਰਹੇ ਇਕ ਘੋੜੇ ਟਰਾਲੇ ਦੇ ਚਾਲਕ ਨੇ ਗਲਤ ਸਾਈਡ ’ਤੇ ਟਰੱਕ ਲਿਆ ਕੇ ਬੱਸ ਵਿਚ ਮਾਰਿਆ।
ਇਹ ਵੀ ਪੜ੍ਹੋ : ਪੈਨਸ਼ਨਧਾਰਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਬੱਸ ਡਰਾਈਵਰ ਮੇਜਰ ਸਿੰਘ ਨੇ ਦੱਸਿਆ ਕਿ ਉਕਤ ਘੋੜਾ ਚਾਲਕ ਇੰਝ ਲੱਗਦਾ ਸੀ ਜਿਵੇਂ ਸੌਂ ਗਿਆ ਹੋਵੇ, ਜਿਸ ਕਰ ਕੇ ਉਨ੍ਹਾਂ ਨੇ ਸੁਚੇਤ ਹੋ ਕੇ ਬੱਸ ਨੂੰ ਬਿਲਕੁੱਲ ਥੱਲੇ ਵੱਲ ਕੱਟ ਦਿੱਤਾ। ਉਕਤ ਘੋੜਾ ਚਾਲਕ ਨੇ ਬੱਸ ਦੇ ਪਿਛਲੇ ਹਿੱਸੇ ਵਿਚ ਟੱਕਰ ਮਾਰੀ ਜਿਸ ਕਰ ਕੇ ਬੱਸ ਖੇਤਾਂ ਵਿਚ ਉਲਟ ਗਈ। ਇਸ ਹਾਦਸੇ ਦਾ ਪਤਾ ਲੱਗਣ ਸਾਰ ਮਲੋਟ ਤੋਂ ਐਂਬੂਲੈਂਸਾਂ ਨੇ ਪੁੱਜ ਕੇ 9 ਜ਼ਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ, ਜਦਕਿ ਸਿਮਰਜੀਤ ਕੌਰ ਵਾਸੀ ਸ਼ਾਮ ਖੇੜਾ ਨੂੰ ਸ੍ਰੀ ਮੁਕਤਸਰ ਸਾਹਿਬ ਹਸਪਤਾਲ ਭਰਤੀ ਕਰਵਾਇਆ ਗਿਆ।
ਇਹ ਵੀ ਪੜ੍ਹੋ : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਖੜੀ ਹੋਈ ਨਵੀਂ ਮੁਸੀਬਤ
ਐੱਸ.ਐੱਮ.ਓ. ਡਾ. ਸੁਨੀਲ ਬਾਂਸਲ ਨੇ ਦੱਸਿਆ ਕਿ ਮਲੋਟ ਸਰਕਾਰੀ ਹਸਪਤਾਲ ਵਿਚ ਭਰਤੀ ਮਰੀਜ਼ਾਂ ਵਿਚ 7 ਔਰਤਾਂ ਅਤੇ 2 ਆਦਮੀ ਹਨ, ਜਿਨ੍ਹਾਂ ਵਿਚ ਅਮਨਦੀਪ ਕੌਰ ਪੁੱਤਰੀ ਜਗਦੀਪ ਸਿੰਘ ਵਾਸੀ ਮਾਹੂਆਨਾ, ਅੰਜੂ ਪਤਨੀ ਰਿੰਕੂ ਕੁਮਾਰ ਵਾਸੀ ਮਾਾਹੂਆਨਾ, ਲਾਭ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਹਰਿਆਨਾ, ਸਤਵੰਤ ਕੌਰ ਪਤਨੀ ਸੁਖਵੰਤ ਸਿੰਘ ਵਾਸੀ ਰੋੜਾਂਵਾਲੀ, ਸਾਰੀਬਾ ਪਤਨੀ ਬਸੰਤ ਵਾਸੀ ਸ੍ਰੀ ਮੁਕਤਸਰ ਸਾਹਿਬ, ਪਾਰਵਤੀ ਪਤਨੀ ਹਰਨੇਕ ਵਾਸੀ ਮਾਹੂਆਨਾ, ਸੋਮਾ ਪਤਨੀ ਲਖਵਿੰਦਰ ਵਾਸੀ ਅਬੋਹਰ ਅਤੇ ਸੁਨੀਲ ਕੁਮਾਰ ਪੁੱਤਰ ਚਿਮਨ ਲਾਲ ਵਾਸੀ ਮਾਹੂਆਨਾ ਸ਼ਾਮਿਲ ਹਨ। ਜ਼ਖ਼ਮੀਆਂ ਵਿਚ ਲਾਭ ਸਿੰਘ ਬੱਸ ਦਾ ਕੰਡਕਟਰ ਹੈ। ਇਸ ਮੌਕੇ ਪੁੱਜੇ ਰੋਡਵੇਜ਼ ਕਰਮਚਾਰੀਆਂ ਨੇ ਦੱਸਿਆ ਕਿ ਲੋਕਾਂ ਨੇ ਘਟਨਾ ਲਈ ਜ਼ਿੰਮੇਵਾਰ ਟਰਾਲਾ ਚਾਲਕ ਨੂੰ ਕਾਬੂ ਕਰ ਲਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੀ ਪੰਥਕ ਸਿਆਸਤ 'ਚ ਭੂਚਾਲ, ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਤੋਂ ਬਾਅਦ ਇਕ ਹੋਰ ਧਮਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਟਵਾਰੀ ਨੇ ਆਪਣੇ ਤਹਿਸੀਲਦਾਰ ਤੋਂ ਹੀ ਮੰਗ ਲਈ ਰਿਸ਼ਵਤ, ਫਿਰ ਇਕੋ ਫ਼ੋਨ ਦੀ ਘੰਟੀ ਨੇ ਹਿਲਾ'ਤੇ ਪੈਰ
NEXT STORY