ਚੰਡੀਗੜ੍ਹ — ਪੰਜਾਬ 'ਚ ਵੀ. ਆਈ. ਪੀ. ਕਲਚਰ ਖਤਮ ਕਰਨ ਨੂੰ ਲੈ ਕੇ ਸਰਕਾਰ ਸੀਰੀਅਸ ਨਜ਼ਰ ਆ ਰਹੀ ਹੈ, ਜਿਸ ਕਾਰਨ ਕੈਪਟਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਸਿਰਫ ਦਸ ਫੀਸਦੀ ਹੀ ਸਰਕਾਰੀ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਹੈ। ਹੈਲੀਕਾਪਟਰ ਇਸਤੇਮਾਲ ਕਰਨ 'ਚ ਰਾਜਪਾਲ ਵੀ. ਪੀ. ਸਿੰਘ ਬਦਨੌਰ ਕੈਪਟਨ ਤੋਂ ਅੱਗੇ ਰਹੇ।
ਆਪਣੇ ਚੋਣ ਘੋਸ਼ਣਾ ਪੱਤਰ 'ਚ ਕੈਪਟਨ ਸਰਕਾਰ ਨੇ ਵੀ. ਆਈ. ਪੀ. ਕਲਚਰ ਖਤਮ ਕਰਨ ਦੀ ਗੱਲ ਕੀਤੀ ਸੀ, ਉਸ 'ਤੇ ਸਰਕਾਰ ਆਪਣੇ ਪਹਿਲੇ ਸਾਲ 'ਚ ਤਾਂ ਖਰੀ ਉਤਰਦੀ ਦਿਖਾਈ ਦੇ ਰਹੀ ਹੈ, ਜਦ ਕਿ ਦੂਜੇ ਪਾਸੇ ਆਪਣੇ ਦਸ ਸਾਲ ਦੇ ਕਾਰਜਕਾਲ 'ਚ ਬਾਦਲ ਪਰਿਵਾਰ ਨੇ ਲਗਭਗ 100 ਕਰੋੜ ਰੁਪਏ ਹੈਲੀਕਾਪਟਰ ਜਾਂ ਕਿਰਾਏ 'ਤੇ ਲਏ ਗਏ ਚੌਪਰ 'ਤੇ ਖਰਚ ਕੀਤੇ ਸਨ। ਕੈਪਟਨ ਸਰਕਾਰ ਦੇ ਸਮੇਂ ਇਕ ਸਾਲ 'ਚ ਇਹ ਰਕਮ ਇਕ ਕਰੋੜ ਤੋਂ ਵੀ ਘੱਟ ਖਰਚ ਹੋਈ ਹੈ।
ਸਾਲ 2007 ਤੋਂ ਲੈ ਕੇ 2012 ਤਕ ਸਰਕਾਰ ਕੋਲ ਆਪਣਾ ਹੈਲੀਕਾਪਟਰ ਨਹੀਂ ਸੀ, ਇਸ ਲਈ ਜ਼ਿਆਦਾਤਰ ਪੈਸਾ ਕਿਰਾਏ 'ਤੇ ਹੈਲੀਕਾਪਟਰ ਲੈ ਕੇ ਸਫਰ ਕਰਨ 'ਤੇ ਖਰਚ ਹੋਇਆ। ਇਨ੍ਹਾਂ ਪੰਜ ਸਾਲਾਂ 'ਚ ਸਰਕਾਰ ਨੇ 65 ਕਰੋੜ ਰੁਪਏ ਖਰਚ ਕੀਤੇ। ਕਿਰਾਏ 'ਤੇ ਹੈਲੀਕਾਪਟਰ ਦਾ ਇਸਤੇਮਾਲ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪੁੱਤਰ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਫੂਡ ਐਂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਰੈਵਨਿਊ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੀਤਾ।
ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਸਾਬਕਾ ਅਕਾਲੀ-ਭਾਜਪਾ ਦੌਰਾਨ ਸਰਕਾਰੀ ਹੈਲੀਕਾਪਟਰ ਸਾਲ ਭਰ 'ਚ 450 ਘੰਟੇ ਉਡਿਆ, ਜਦ ਕਿ ਕਿਰਾਏ 'ਤੇ ਲਿਆਂਦਾ ਹੋਇਆ ਹੈਲੀਕਾਪਟਰ ਦਾ ਇਸਤੇਮਾਲ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਜਾਣ ਲਈ ਜਾਂ ਫਿਰ ਰਾਜਸਥਾਨ ਜਾਣ ਲਈ ਕੀਤਾ ਹੈ। ਰਾਜ ਸਰਕਾਰ ਨੇ ਵੀ ਪ੍ਰਾਈਵੇਟ ਚੌਪਰ ਕਿਰਾਏ 'ਤੇ 24 ਦਸੰਬਰ ਨੂੰ ਉਸ ਸਮੇਂ ਲਿਆ, ਜਦ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਕ ਸਰਕਾਰੀ ਸਮਾਗਮ 'ਚ ਦਿੱਲੀ ਤੋਂ ਲਿਆਂਦਾ ਗਿਆ।
ਨਿਯਮਾਂ ਮੁਤਾਬਕ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਤੇ ਡੀ. ਜੀ.ਪੀ. ਸਰਕਾਰੀ ਹੈਲੀਕਾਪਟਰ ਦਾ ਉਪਯੋਗ ਕਰ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਕੈਬਨਿਟ ਮੰਤਰੀ ਨੂੰ ਇਸ ਦਾ ਇਸਤੇਮਾਲ ਕਰਨਾ ਹੈ ਤਾਂ ਉਹ ਮੁੱਖ ਮੰਤਰੀ ਦੀ ਮੰਜੂਰੀ ਦੇ ਨਾਲ ਅਜਿਹਾ ਕਰ ਸਕਦੇ ਹਨ। ਇਸ ਸਰਕਾਰ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਲੋਕ ਨਿਰਮਾਣ ਮੰਤਰੀ ਰਜੀਆ ਸੁਲਤਾਨ ਵੀ ਹੈਲੀਕਾਪਟਰ ਦਾ ਉਪਯੋਗ ਕਰ ਚੁੱਕੀ ਹੈ।
ਮਾਈਨਿੰਗ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਛੋਟੇ ਵਾਹਨ ਚਾਲਕਾਂ ਖਿਲਾਫ ਕੇਸ ਦਰਜ ਕਰਕੇ ਸਾਰ ਰਿਹਾ ਬੁੱਤਾ
NEXT STORY